ਧਾਰੀਵਾਲ, 18 ਅਪ੍ਰੈਲ (ਜੇਮਸ ਨਾਹਰ)-ਪੀ.ਐੱਸ.ਈ.ਬੀ. ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਪ੍ਰਾਣ ਨਾਥ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੁਰਜ ਸਾਹਿਬ ਨੇੜੇ ਜਸ਼ਨ ਪੁਆਇੰਟ ਹਾਲ ਵਿਖੇ ਹੋਈ, ਜਿਸ ਵਿਚ ਪੰਜਾਬ ਸਰਕਾਰ ਦੇ ਵਿਰੁੱਧ ਆਪਣੀਆਂ ਜਾਇਜ਼ ਮੰਗਾਂ ਬਾਰੇ ਵਿਚਾਰ ਚਰਚਾ ਕਰਦੇ ਹੋਏ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਕੋਲੋਂ ਮੰਗਾਂ ਮੰਨਣ ਦੀ ਅਪੀਲ ਕੀਤੀ | ਇਸ ਮੌਕੇ ਪੀ.ਐੱਸ.ਈ.ਬੀ. ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਦੇ ਮੰਡਲ ਪ੍ਰਧਾਨ ਵਰਿਆਮ ਮਸੀਹ ਸੋਹਲ, ਜੇ.ਪੀ. ਸਿੰਘ ਅÏਲਖ ਸਰਪ੍ਰਸਤ, ਹਰਭਜਨ ਸਿੰਘ, ਰਤਨ ਸਿੰਘ ਘਈ, ਬਲਬੀਰ ਸਿੰਘ ਸੋਨੀ, ਅਸ਼ੋਕ ਪੁਰੀ, ਅਸ਼ੋਕ ਕੁਮਾਰ, ਮਨੋਹਰ ਲਾਲ ਸੈਣੀ, ਅਸ਼ੋਕ ਕੁਮਾਰ, ਧਰਮ ਸਿੰਘ, ਹਰਭਜਨ ਸਿੰਘ, ਸਰਬਜੀਤ ਸਿੰਘ, ਗੁਰਨਾਮ ਸਿੰਘ, ਸੁੱਚਾ ਸਿੰਘ ਕੰਗ, ਇੰਦਰਜੀਤ ਸਿੰਘ ਢਿੱਲੋਂ ਮੂਲਿਆਂਵਾਲ, ਜੋਗਿੰਦਰਪਾਲ, ਤਰਸੇਮ ਸਿੰਘ ਚੌਧਰਪੁਰ ਤੇ ਦੀਪਕ ਕੁਮਾਰ ਆਦਿ ਹਾਜ਼ਰ ਸਨ |