21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨਾਲ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 19-04-2026
ਪਠਾਨਕੋਟ, 18 ਅਪ੍ਰੈਲ (ਸੁਮਿਤ)- ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦੇ ਨਿਵਾਸ ਸਥਾਨ 'ਤੇ ਰਾਜਪਾਲ ਗੁਲਾਬ ਚੰਦ ਕਟਾਰਿਆ ਪਹੁੰਚੇ ਤੇ ਉਨ੍ਹਾਂ ਦਾ ਕੁਸ਼ਲ-ਮੰਗਲ ਪੁੱਛਿਆ | ਇਸ ਦੌਰਾਨ ਰਾਜਪਾਲ ਨੇ ਉਨ੍ਹਾਂ ਦੀ ਸਿਹਤ ਤੇ ਪਰਿਵਾਰਿਕ ਹਾਲਾਤ ਬਾਰੇ ਜਾਣਕਾਰੀ ਲਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ | ਮੁਲਾਕਾਤ ਦੌਰਾਨ ਖੇਤਰੀ ਵਿਧਾਇਕ ਅਸ਼ਵਨੀ ਸ਼ਰਮਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਸਮੇਤ ਕਈ ਸੀਨੀਅਰ ਭਾਜਪਾ ਆਗੂ ਵੀ ਮੌਜੂਦ ਸਨ | ਭਾਜਪਾ ਆਗੂਆਂ ਨੇ ਇਸ ਮੌਕੇ ਸੰਗਠਨਾਤਮਕ ਗਤੀਵਿਧੀਆਂ ਤੇ ਖੇਤਰੀ ਮੁੱਦਿਆਂ 'ਤੇ ਵੀ ਚਰਚਾ ਕੀਤੀ | ਰਾਜਪਾਲ ਕਟਾਰੀਆ ਨੇ ਮਾਸਟਰ ਮੋਹਨ ਲਾਲ ਦੇ ਰਾਜਨੀਤਿਕ ਯੋਗਦਾਨ ਦੀ ਸਰਾਹਨਾ ਕਰਦੇ ਹੋਏ ਉਨ੍ਹਾਂ ਦੀ ਲੰਬੀ ਉਮਰ ਤੇ ਚੰਗੀ ਸਿਹਤ ਲਈ ਕਾਮਨਾ ਕੀਤੀ | ਇਹ ਮੁਲਾਕਾਤ ਸੁਹਿਰਦਪੂਰਨ ਮਾਹੌਲ 'ਚ ਹੋਈ ਜਿਸ ਵਿਚ ਪਾਰਟੀ ਇੱਕਜੁੱਟਤਾ ਤੇ ਜਨਸੇਵਾ ਦੇ ਸੰਕਲਪ ਨੂੰ ਦੁਹਰਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਗੁਲਾਬ ਚੰਦ ਕਟਾਰੀਆ ਸਕੂਲੀ ਵਿਦਿਆਰਥੀਆਂ ਨੰੂ ਮਿਲੇ <br/> ਅਗਲੀ ਖ਼ਬਰ ਜੇ.ਡੀ.ਐਸ. ਕਾਲਜ ਵਿਖੇ ਵਿਸ਼ੇਸ਼ ਲੈਕਚਰ 20 ਨੂੰ <br/>
Ad Position 24