21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਜੇ.ਡੀ.ਐਸ. ਕਾਲਜ ਵਿਖੇ ਵਿਸ਼ੇਸ਼ ਲੈਕਚਰ 20 ਨੂੰ <br/>

Ad Position 21
No active advertisement
ਅਜੀਤ ਡੈਸਕ 19-04-2026
ਸ਼ਾਹਪੁਰ ਕੰਢੀ, 18 ਅਪ੍ਰੈਲ (ਰਣਜੀਤ ਸਿੰਘ)- ਰਾਸ਼ਟਰੀ ਕਲਿਆਣਕਾਰੀ ਪ੍ਰੀਸ਼ਦ ਦੇ ਪ੍ਰਧਾਨ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਵਾਤਾਵਰਨ ਪ੍ਰੇਮੀਆਂ ਵਲੋਂ ਜਲ ਸਰੋਤਾਂ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪ੍ਰਸਿੱਧ ਸ਼ਾਇਰ ਤੇ ਸੇਵਾ ਮੁਕਤ ਨਿਗਰਾਨ ਇੰਜੀਨੀਅਰ ਨਰੇਸ਼ ਮਹਾਜਨ 'ਨਿਰਗੁਣ' ਵਲੋਂ ਜਲ ਬਚਾਅ ਸਬੰਧੀ ਲੈਕਚਰਾਂ ਦੀ ਲੜੀ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਕਰਵਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਲੜੀ ਤਹਿਤ ਨਰੇਸ਼ ਮਹਾਜਨ 'ਨਿਰਗੁਣ' ਵਲੋਂ ਜੇ.ਡੀ.ਐਸ. ਕਾਲਜ ਆਫ ਐਜੂਕੇਸ਼ਨ ਕੋਟ ਵਿਖੇ ਸੋਮਵਾਰ 20 ਅਪ੍ਰੈਲ ਨੂੰ ਜਲ ਬਚਾਅ ਵਿਸ਼ੇ 'ਤੇ ਲੈਕਚਰ ਦਿੱਤਾ ਜਾਵੇਗਾ | ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਹਾਲ ਹੀ ਵਿਚ ਚੰਡੀਗੜ੍ਹ ਯੂਨੀਵਰਸਿਟੀ 'ਚ ਵੀ ਨਰੇਸ਼ ਮਹਾਜਨ 'ਨਿਰਗੁਣ' ਦੇ ਜਲ ਸੰਰੱਖਣ ਸਬੰਧੀ ਲੈਕਚਰ ਨੂੰ ਖੂਬ ਸਰਾਹਨਾ ਮਿਲੀ ਸੀ | ਇਸ ਦੌਰਾਨ ਉਨ੍ਹਾਂ ਸਰਕਾਰ ਕੋਲ ਮੰਗ ਕੀਤੀ ਸੀ ਕਿ ਇਕ ਕਨਾਲ ਤੋਂ ਵੱਡੇ ਮਕਾਨਾਂ ਦੇ ਨਕਸ਼ੇ ਪਾਸ ਕਰਨ ਲਈ ਰੇਨ ਵਾਟਰ ਹਾਰਵੇਸਟਿੰਗ ਪ੍ਰਣਾਲੀ ਨੂੰ ਲਾਜ਼ਮੀ ਬਣਾਉਣ ਲਈ ਨਵੇਂ ਕਾਨੂੰਨ ਬਣਾਏ ਜਾਣ | ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਵਿਚ ਚੋਣ ਕਮਿਸ਼ਨ ਦੇ ਅਧਿਕਾਰੀ ਤੇ ਜ਼ਿਲ੍ਹਾ ਟੂਰਿਜ਼ਮ ਨੋਡਲ ਅਫ਼ਸਰ ਵਜੋਂ ਵੀ ਨਰੇਸ਼ ਮਹਾਜਨ 'ਨਿਰਗੁਣ' ਨੇ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨਾਲ ਮੁਲਾਕਾਤ <br/> ਅਗਲੀ ਖ਼ਬਰ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਸ਼ਾਹਪੁਰ ਕੰਢੀ ਰਾਵੀ ਸਦਨ ਵਿਖੇ 21 ਪੇਂਡੂ ਸੁਰੱਖਿਆ ਕਮੇਟੀਆਂ ਨਾਲ ਮੀਟਿੰਗ <br/>
Ad Position 24