20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਿਰਤੀ ਕਿਸਾਨ ਯੂਨੀਅਨ ਵਲੋਂ ਅੱਡਾ ਬਹਿਰਾਮਪੁਰ ਵਿਖੇ ਪੰਜਾਬ ਦੇ ਰਾਜਪਾਲ ਦਾ ਪੁਤਲਾ ਫੂਕਿਆ

Ad Position 21
No active advertisement
ਅਜੀਤ ਡੈਸਕ 17-05-2026
ਬਹਿਰਾਮਪੁਰ, 16 ਮਈ (ਪ੍ਰੋ: ਬਲਬੀਰ ਸਿੰਘ ਕੋਲਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਬਲਾਕ ਦੋਰਾਂਗਲਾ ਦੇ ਕਸਬਾ ਬਹਿਰਾਮਪੁਰ ਅੱਡੇ 'ਚ ਮੋਦੀ ਸਰਕਾਰ ਵਲੋਂ ਨਿਯੁਕਤ ਕੀਤੇ ਪੰਜਾਬ ਦੇ ਗਵਰਨਰ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਿਬੀਰ ਸਿੰਘ ਸੁਲਤਾਨੀ ਅਤੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਨੇ ਕਿਹਾ ਕਿ ਕੇਂਦਰ ਦੀ ਫਾਸੀਵਾਦੀ ਸਰਕਾਰ ਨੇ ਪੰਜਾਬ ਦੀਆਂ ਹਾਕਮ ਜਮਾਤਾਂ ਦੀਆਂ ਪਾਰਟੀਆਂ ਤੇ ਉਨ੍ਹਾਂ ਦੇ ਆਗੂਆਂ ਦੀਆਂ ਨਿੱਜੀ ਅਤੇ ਰਾਜਨੀਤਕ ਮਜਬੂਰੀਆਂ ਅਤੇ ਉਨ੍ਹਾਂ ਦੀ ਆਪਸੀ ਫੁੱਟ ਤੇ ਪਾਟੋਤਾੜ ਦਾ ਫ਼ਾਇਦਾ ਉਠਾ ਕੇ ਪੰਜਾਬ ਦੇ ਦਰਿਆਵ, ਡੈਮਾਂ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਹੈ | ਜਦੋਂ ਕਿ ਪੰਜਾਬ ਦਾ ਬਿਜਲੀ ਖੇਤਰ ਜੋ ਰਾਜਾਂ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ 'ਤੇ ਵੀ ਮੋਦੀ ਸਰਕਾਰ ਨੇ ਕੰਟਰੋਲ ਕਰ ਲਿਆ ਹੈ | ਆਗੂਆਂ ਕਿਹਾ ਕਿ ਮੋਦੀ ਸਰਕਾਰ ਦੀ ਸ਼ਹਿ 'ਤੇ ਪੁਲਿਸ ਵਲੋਂ ਮੁਜ਼ਾਹਰਾ ਕਰ ਰਹੇ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਤਾਂ ਕਿ ਪੰਜਾਬ ਦੀ ਮਜ਼ਬੂਤ ਵਿਰੋਧੀ ਧਿਰ ਸੰਯੁਕਤ ਕਿਸਾਨ ਮੋਰਚੇ ਅਤੇ ਪੰਜਾਬੀਆਂ ਨੂੰ ਦਬਾਇਆ ਜਾ ਸਕੇ | ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਅਰਥਚਾਰੇ ਨੂੰ ਬਰਬਾਦ ਕਰਨ ਲਈ ਮੋਦੀ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 'ਚ ਪ੍ਰਤੀ ਲੀਟਰ 3-3 ਰੁਪਏ ਦਾ ਵਾਧਾ ਕਰ ਦਿੱਤਾ ਹੈ | ਜਦੋਂ ਕਿ ਪੰਜ ਕਿਲੋ ਦੀ ਜਿੰਕ ਦੀ ਥੈਲੀ ਵਿਚ 200 ਰੁਪਏ ਅਤੇ ਪੋਟਾਸ਼ ਖਾਦ ਦੀ ਕੀਮਤ 0ਚ 175 ਰੁਪਏ ਪ੍ਰਤੀ ਬੈਗ ਵਾਧਾ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮੋਦੀ ਵਲੋਂ ਕਿਸਾਨਾਂ ਨੂੰ ਡੀਜ਼ਲ, ਪੈਟਰੋਲ ਅਤੇ ਖਾਦ ਦੀ ਅੱਧੀ ਵਰਤੋਂ ਕਰਨ ਦੇ ਉਪਦੇਸ਼ ਦਿੱਤੇ ਜਾ ਰਹੇ ਹਨ ਤਾਂ ਕਿ ਫਸਲਾਂ ਦਾ ਝਾੜ ਘਟੇ, ਖ਼ਰਚੇ ਵਧਣ ਅਤੇ ਪੰਜਾਬ ਦਾ ਕਿਸਾਨ ਬਰਬਾਦ ਹੋਵੇ | ਪਰ ਤੇਲ ਅਤੇ ਖਾਦ ਕੰਪਨੀਆਂ ਦੇ ਮੁਨਾਫ਼ਿਆਂ 'ਚ ਵਾਧਾ ਕਰਨ ਲਈ ਇਨ੍ਹਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਕਰ ਦਿੱਤਾ ਹੈ | ਇਸ ਮੌਕੇ ਚੰਨਣ ਸਿੰਘ ਦੋਰਾਂਗਲਾ, ਅਜੀਤ ਸਿੰਘ ਮੱਲੀਆਂ, ਜਰਨੈਲ ਸਿੰਘ ਝਬਕਰਾ, ਸੁਖਦੇਵ ਰਾਜ ਬਹਿਰਾਮਪੁਰ, ਮਾਸਟਰ ਤਰਸੇਮ ਸਿੰਘ ਸੁਲਤਾਨੀ, ਮੋਹਕਮ ਸਿੰਘ, ਧੀਰ ਸਿੰਘ, ਭਜਨ ਸਿੰਘ ਅਤੇ ਮਹਿੰਦਰ ਸਿੰਘ ਕਜਲੇ ਝੂੰਮਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਕਿਸਾਨਾਂ 'ਤੇ ਕੀਤੇ ਤਸ਼ੱਦਦ ਵਿਰੁੱਧ ਐਸ.ਕੇ.ਐਮ. ਵਲੋਂ ਪੰਜਾਬ ਦੇ ਰਾਜਪਾਲ ਦਾ ਫੂਕਿਆ ਪੁਤਲਾ ਅਗਲੀ ਖ਼ਬਰ ਬੀ.ਪੀ.ਈ.ਓ. ਕਾਦੀਆਂ-2 ਦਾ ਵਿਭਾਗੀ ਆਧਾਰ 'ਤੇ ਮਾਨਸਾ ਜ਼ਿਲ੍ਹੇ ਵਿਚ ਹੋਇਆ ਤਬਾਦਲਾ
Ad Position 24