20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਚੰਡੀਗੜ੍ਹ 'ਚ ਕਿਸਾਨਾਂ 'ਤੇ ਕੀਤੇ ਤਸ਼ੱਦਦ ਵਿਰੁੱਧ ਐਸ.ਕੇ.ਐਮ. ਵਲੋਂ ਪੰਜਾਬ ਦੇ ਰਾਜਪਾਲ ਦਾ ਫੂਕਿਆ ਪੁਤਲਾ

Ad Position 21
No active advertisement
ਅਜੀਤ ਡੈਸਕ 17-05-2026
ਕਲਾਨੌਰ, 16 ਮਈ (ਪੁਰੇਵਾਲ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਹੱਕੀਂ ਮੰਗਾਂ ਲਈ ਸਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਚੰਡੀਗੜ੍ਹ ਵਿਖੇ ਕੀਤੇ ਗਏ ਤਸੱਦਦ ਦੇ ਵਿਰੁੱਧ 'ਚ ਅੱਜ ਸਥਾਨਕ ਕਸਬੇ 'ਚੋਂ ਗੁਜਰਦੇ ਕੌਮੀਂ ਸਾਹ ਮਾਰਗ 'ਤੇ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ | ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਦੀਪ ਸਿੰਘ ਕਾਮਲਪੁਰ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਪੰਜਾਬ ਦੀਆਂ ਮੰਗਾਂ ਜਿਸ 'ਚ ਬਹੁਤੀਆਂ ਮੰਗਾਂ ਕੇਂਦਰ ਸਰਕਾਰ ਨਾਲ ਸਬੰਧਤ ਸਨ, ਸੰਬੰਧੀ ਕਿਸਾਨਾਂ ਵਲੋਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਵਿਖੇ ਰਾਜ ਭਵਨ ਵੱਲ ਕੂਚ ਕੀਤਾ ਗਿਆ | ਜਦਕਿ ਕਿਸਾਨਾਂ 'ਤੇ ਤਸੱਦਦ ਕੀਤਾ ਗਿਆ, ਜਿਸ ਦੇ ਵਿਰੁੱਧ 'ਚ ਅੱਜ ਕਲਾਨੌਰ 'ਚ ਪੰਜਾਬ ਦੇ ਰਾਜਪਾਲ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਣਾ ਸੀ, ਪਰ ਪੰਜਾਬ ਦੇ ਰਾਜਪਾਲ ਨੇ ਮੰਗਾਂ ਸਬੰਧੀ ਹਮਦਰਦੀ ਵਿਖਾਉਣ ਦੀ ਬਜਾਏ ਕਿਸਾਨਾਂ 'ਤੇ ਤਸ਼ੱਦਦ ਦਾ ਰਾਹ ਚੁਣਿਆ, ਜਿਸ ਕਾਰਨ ਅੱਜ ਪੂਰੇ ਪੰਜਾਬ ਵਿਚ ਰਾਜਪਾਲ ਪੰਜਾਬ ਦਾ ਪੁਤਲਾ ਫੂਕਿਆ ਗਿਆ | ਅੱਜ ਦੇ ਰੋਸ ਪ੍ਰਦਰਸ਼ਨ 'ਚ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਧਿਰਾਂ ਸਮੇਤ 'ਚ ਅਸ਼ਵਨੀ ਕੁਮਾਰ ਲੱਖਣ ਕਲਾਂ, ਜਰਨੈਲ ਸਿੰਘ, ਦਿਲਬਾਗ ਸਿੰਘ ਸਪਰਾਵਾਂ, ਗੁਰਿੰਦਰ ਸਿੰਘ ਖੱਦਰ, ਮੰਗਲ ਸਿੰਘ ਅਟਾਰੀ, ਪ੍ਰਧਾਨ ਹਰਜਿੰਦਰ ਸਿੰਘ ਗਵਾਰ, ਬਲਜੀਤ ਸਿੰਘ ਖੱਦਰ, ਰੌਸ਼ਨ ਲਾਲ ਜੋਸ਼ੀ, ਵੀਰ ਸਿੰਘ ਕਲਾਨੌਰ, ਗੁਰਮੁਖ ਸਿੰਘ ਖਹਿਰਾ, ਅਜੀਤ ਸਿੰਘ ਖਹਿਰਾ, ਹੀਰਾ ਸਿੰਘ ਰਹੀਮਾਂਬਾਦ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਪੂਰਨ ਸਿੰਘ, ਸੁਰਜਨ ਸਿੰਘ, ਰਾਜੂ, ਦਲਜੀਤ ਸਿੰਘ ਤਲਵੰਡੀ, ਲਖਵਿੰਦਰ ਸਿੰਘ, ਸੁੱਚਾ ਸਿੰਘ ਸੇਖ ਕਬੀਰ, ਬਲਦੇਵ ਸਿੰਘ, ਕੁਲਦੀਪ ਸਿੰਘ ਗੋਸਲ, ਕਰਮਜੀਤ ਸਿੰਘ, ਕੁਲਦੀਪ ਸਿੰਘ ਅਦਾਲਤਪੁਰ ਸਮੇਤ ਵੱਡੀ ਗਿਣਤੀ ਸੰਘਰਸ਼ੀ ਕਿਸਾਨ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਬੁਟੀਕ ਦੇ ਬਾਹਰੋਂ ਸਾਈਕਲ ਚੋਰੀ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਅੱਡਾ ਬਹਿਰਾਮਪੁਰ ਵਿਖੇ ਪੰਜਾਬ ਦੇ ਰਾਜਪਾਲ ਦਾ ਪੁਤਲਾ ਫੂਕਿਆ
Ad Position 24