ਕਾਦੀਆਂ, 16 ਮਈ (ਕੁਲਵਿੰਦਰ ਸਿੰਘ)-ਕਾਦੀਆਂ ਦੇ ਰੇਲਵੇ ਰੋਡ ਸ਼ੀਤਲਾ ਮੰਦਰ ਦੇ ਨਜ਼ਦੀਕ ਬੁਟੀਕ 'ਤੇ ਕੰਮ ਕਰਨ ਵਾਲੇ ਇਕ ਗ਼ਰੀਬ ਵਿਅਕਤੀ ਦਾ ਸਾਈਕਲ ਚੋਰੀ ਹੋ ਗਿਆ | ਸਾਈਕਲ ਮਾਲਕ ਸੁਖਵਿੰਦਰ ਕੁਮਾਰ ਪੁੱਤਰ ਅਜੀਤ ਲਾਲ ਵਾਸੀ ਮੁਹੱਲਾ ਧਰਮਪੁਰਾ ਕਾਦੀਆਂ ਨੇ ਦੱਸਿਆ ਕਿ ਉਹ ਸਥਾਨਕ ਕਸਬੇ ਅੰਦਰ ਬੁਟੀਕ 'ਤੇ ਕੰਮ ਕਰਦਾ ਹੈ ਅਤੇ ਆਪਣਾ ਸਾਈਕਲ ਦੁਕਾਨ ਦੇ ਬਾਹਰ ਖੜ੍ਹਾ ਕਰ ਕੇ ਕੰਮ ਕਾਰ ਵਿਚ ਰੁੱਝਿਆ ਹੋਇਆ ਸੀ ਕਿ ਜਦੋਂ ਉਸ ਨੇ ਦੁਕਾਨ ਤੋਂ ਬਾਹਰ ਘਰ ਜਾਣ ਲਈ ਆਪਣਾ ਸਾਈਕਲ ਦੇਖਿਆ ਤਾਂ ਸਾਈਕਲ ਉਥੇ ਨਹੀਂ ਸੀ, ਉਸ ਨੇ ਆਸ-ਪਾਸ ਕਾਫੀ ਭਾਲ ਕੀਤੀ ਤਾਂ ਪਤਾ ਲੱਗਾ ਕਿ ਚੋਰ ਵਲੋਂ ਉਸ ਦੇ ਸਾਈਕਲ ਨੂੰ ਚੋਰੀ ਕਰ ਲਿਆ ਗਿਆ ਹੈ | ਜਿਹੜੀ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ |