ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਮੋਟਰਾਂ ਦੀ ਸਪਲਾਈ ਥ੍ਰੀ ਫੇਜ਼ ਵਾਰ-ਵਾਰ ਬੰਦ ਹੋਣ ਨਾਲ ਝੋਨੇ ਦੀ ਫਸਲ ’ਤੇ ਪੈ ਰਿਹਾ ਮਾੜਾ ਅਸਰ * ਕਈ ਇਲਾਕੇ ਅੰਦਰ 8 ਘੰਟੇ ਦੀ ਬਜਾਏ 3 ਘੰਟੇ ਬਿਜਲੀ ਮਿਲਣ ਨਾਲ ਝੋਨੇ ਦੀ ਫਸਲ ਹੋ ਰਹੀ ਬੁਰੀ ਤਰ੍ਹਾਂ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 29-06-2026
ਗੁਰਦਾਸਪੁਰ, 28 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੇ ਆਲੇ ਦੁਆਲੇ ਪਿੰਡਾਂ ’ਚ ਮੋਟਰਾਂ ਦੀ ਥ੍ਰੀ ਫੇਜ਼ ਬਿਜਲੀ ਸਪਲਾਈ ਬਾਰ-ਬਾਰ ਬੰਦ ਹੋਣ ਨਾਲ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਵਿਚੋਂ ਲੰਘਣਾ ਪੈ ਰਿਹਾ ਹੈ ਤੇ ਝੋਨੇ ਦੀ ਫਸਲ ਨੂੰ ਪਾਣੀ ਸਮੇਂ ਸਿਰ ਨਾਲ ਮਿਲਣ ਕਰਕੇ ਫਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ ਤੇ ਇਸ ਦੀਆਂ ਪਾਵਰਕਾਮ ਦੇ ਮਹਿਕਮੇ ਨੂੰ ਸ਼ਿਕਾਇਤਾਂ ਕਰਨ ਦੇ ਬਾਵਜੂਦ ਬਿਜਲੀ ਸਪਲਾਈ ਦਾ ਹੱਲ ਨਹੀਂ ਹੋ ਰਿਹਾ ਹੈ। ਜਿਸ ਕਰਕੇ ਕਿਸਾਨਾਂ ਦਾ ਪਾਵਰਕਾਮ ਦੇ ਉੱਚ ਅਧਿਕਾਰੀਆਂ ਪ੍ਰਤੀ ਭਾਰੀ ਰੋਸ ਹੈ। ਇਸ ਸਬੰਧੀ ਕਿਸਾਨ ਸੰਜੀਵ ਕੁਮਾਰ ਸ਼ਰਮਾ, ਪ੍ਰਿਤਪਾਲ ਸਿੰਘ ਤੇ ਮਨਜੀਤ ਸਿੰਘ ਨੇ ਦੱਸਿਆ ਕਿ ਸਾਡਾ ਬੱਬੇਹਾਲੀ ਫੀਡਰ ਦੀ ਬਿਜਲੀ ਸਿਰਫ 3 ਘੰਟੇ ਮਿਲਦੀ ਹੈ ਅਤੇ 8 ਘੰਟੇ ਕਦੇ ਵੀ ਨਸੀਬ ਨਹੀਂ ਹੋਈ ਤੇ ਝੋਨੇ ਦੀ ਲਗਾਈ ਫਸਲ ਸੁੱਕਣ ਦੇ ਕਿਨਾਰੇ ਪਹੁੰਚ ਰਹੀ ਹੈ। ਉਨ੍ਹਾਂ ਦੱਸਿਆ ਕਿ ਮਹਿੰਗੀਆਂ ਖਾਦਾਂ ਝੋਨੇ ਨੂੰ ਪਾਈਆਂ ਹੋਈਆਂ ਹਨ ਤੇ ਸਿਰਫ ਪਾਣੀ ਹੱਥੋਂ ਖਰਾਬ ਹੋ ਰਹੀ ਹੈ। ਜਦੋਂ ਮਹਿਕਮੇ ਦੇ ਜੇ.ਈ. ਨਾਲ ਇਸ ਬਾਬਤ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਉਹ ਜਵਾਬ ਦਿੰਦੇ ਹਨ ਕਿ ਪਿੱਛੋਂ ਹੀ ਬਿਜਲੀ ਸਪਲਾਈ ਖਰਾਬ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲੀ ਜੂਨ ਤੋਂ ਕਿਸਾਨਾਂ ਨੂੰ 8 ਘੰਟੇ ਬਿਜਲੀ ਇਕਾ ਸਾਰਨੀ ਮੁਤਾਬਿਕ ਦੇਣ ਦਾ ਐਲਾਨ ਕੀਤਾ ਹੋਇਆ ਹੈ ਅਤੇ ਫਿਰ 66 ਕੇ.ਵੀ. ਬੱਬੇਹਾਲੀ ਦੇ ਮੁਲਾਜ਼ਮ ਕਿਸਾਨਾਂ ਨਾਲ ਤਾਨਾਸ਼ਾਹੀ ਵਾਲਾ ਰਵੱਈਆ ਅਪਣਾ ਰਹੇ ਹਨ। ਉਨ੍ਹਾਂ ਪਾਵਰਕਾਮ ਪਟਿਆਲਾ ਦੇ ਚੇਅਰਮੈਨ ਪਾਸੋਂ ਮੰਗ ਕੀਤੀ ਹੈ ਕਿ ਦਿਹਾਤੀ ਖੇਤਰ ਅੰਦਰ 8 ਘੰਟੇ ਬਿਜਲੀ ਨਿਰੰਤਰ ਯਕੀਨੀ ਬਣਾਈ ਜਾਵੇ। ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੋਣ ਤੋਂ ਬਚ ਸਕਣ।
Ad Position 22
No active advertisement
ਪਿਛਲੀ ਖ਼ਬਰ ਸਰਸਪੁਰ ਨੇੜੇ ਰਾਮਤੀਰਥਾ ਮਾਈਨਰ ਵਿਚ ਮੁੜ ਪਿਆ ਪਾੜ, ਕਿਸਾਨਾਂ ਨੇ ਵਿਭਾਗ ਦੀ ਲਾਪ੍ਰਵਾਹੀ ਦੇ ਲਗਾਏ ਦੋਸ਼ ਅਗਲੀ ਖ਼ਬਰ ਕਾਰ ਦਰੱਖਤ ਨਾਲ ਟਕਰਾਉਣ ਕਾਰਨ ਵਾਪਰੇ ਹਾਦਸੇ ’ਚ 2 ਨੌਜਵਾਨਾਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
Ad Position 24
No active advertisement