ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸਰਸਪੁਰ ਨੇੜੇ ਰਾਮਤੀਰਥਾ ਮਾਈਨਰ ਵਿਚ ਮੁੜ ਪਿਆ ਪਾੜ, ਕਿਸਾਨਾਂ ਨੇ ਵਿਭਾਗ ਦੀ ਲਾਪ੍ਰਵਾਹੀ ਦੇ ਲਗਾਏ ਦੋਸ਼

Ad Position 21
No active advertisement
ਅਜੀਤ ਡੈਸਕ 29-06-2026
ਗੁਰਦਾਸਪੁਰ, 28 ਜੂਨ (ਚੱਕਰਾਜਾ)-ਸਰਸਪੁਰ ਨੇੜੇ ਰਾਮਤੀਰਥਾ ਮਾਈਨਰ ਵਿਚ ਦੁਬਾਰਾ ਪਾੜ ਪੈਣ ਕਾਰਨ ਨਹਿਰੀ ਪਾਣੀ ਬਾਹਰ ਵਹਿ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਵੀ ਇਸੇ ਮਾਈਨਰ ਵਿਚ ਪਾੜ ਪਿਆ ਸੀ, ਪਰ ਉਸ ਤੋਂ ਬਾਅਦ ਵਿਭਾਗ ਵਲੋਂ ਮੁਰੰਮਤ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ। ਜਿਸ ਕਾਰਨ ਇਹ ਸਮੱਸਿਆ ਮੁੜ ਪੈਦਾ ਹੋ ਗਈ। ਮੌਕੇ ਦੀ ਸਥਿਤੀ ਕਾਰਨ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਅਮਰਦੀਪ ਸਿੰਘ, ਫੁਮਨ ਸਿੰਘ, ਰਛਪਾਲ ਸਿੰਘ ਅਤੇ ਹੋਰ ਕਿਸਾਨਾਂ ਨੇ ਦੋਸ਼ ਲਗਾਇਆ ਕਿ ਵਾਰ-ਵਾਰ ਪਾੜ ਪੈਣ ਦੇ ਬਾਵਜੂਦ ਵਿਭਾਗ ਵਲੋਂ ਪੱਕਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਪਏ ਪਾੜ ਦੀ ਸਹੀ ਤਰੀਕੇ ਨਾਲ ਮੁਰੰਮਤ ਕੀਤੀ ਜਾਂਦੀ ਤਾਂ ਦੁਬਾਰਾ ਇਹ ਹਾਲਾਤ ਨਾ ਬਣਦੇ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਮਾਈਨਰ ਦੇ ਨਿਰਮਾਣ ਸਮੇਂ ਬਣਾਉਣ ਵਾਲੇ ਠੇਕੇਦਾਰ ਵਲੋਂ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ, ਜਿਸ ਕਾਰਨ ਮਾਈਨਰ ਪਾਣੀ ਦੇ ਦਬਾਅ ਨੂੰ ਸਹਾਰ ਨਹੀਂ ਸਕੀ। ਉਨ੍ਹਾਂ ਕਿਹਾ ਕਿ ਵਿਭਾਗ ਦੀ ਅਣਗਹਿਲੀ ਅਤੇ ਰੱਖ-ਰਖਾਅ ਦੀ ਕਮੀ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਵਲੋ ਮੌਕੇ ’ਤੇ ਮਿੱਟੀ ਦੀਆ ਬੋਰੀਆਂ ਭਰ ਕੇ ਅਤੇ ਟਰਾਲੀਆਂ ਨਾਲ ਮਿੱਟੀ ਪਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਆਖਰੀ ਪਿੰਡਾਂ ਵਿਚ ਪਾਣੀ ਦੇ ਤੇਜ਼ ਵਹਾਅ ਕਾਰਨ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਰਹੀਆਂ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਮਾਈਨਰ ਦੀ ਤੁਰੰਤ ਪੱਕੀ ਮੁਰੰਮਤ ਕਰਵਾਈ ਜਾਵੇ, ਨਿਰਮਾਣ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ ਅਤੇ ਜੇਕਰ ਕਿਸੇ ਦੀ ਲਾਪ੍ਰਵਾਹੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਵਿਭਾਗ ਦੇ ਐਸ.ਡੀ.ਓ. ਯਸ਼ਪਾਲ ਨਾਲ ਸੰਪਰਕ ਕੀਤਾ ਗਿਆ ਤਾ ਉਨ੍ਹਾਂ ਕਿਹਾ ਕਿ ਉਹ ਪਾਣੀ ਰੋਕਣ ਦਾ ਯਤਨ ਕਰਨਗੇ ਤਾਂ ਜੋ ਪਾਣੀ ਦਾ ਵਹਾਅ ਘੱਟ ਕੀਤਾ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ ਹੁਣ ਤੱਕ ਜ਼ਿਲ੍ਹੇ ’ਚ 97.73 ਫੀਸਦੀ ਗਣਨਾ ਫਾਰਮ ਵੰਡੇ ਜਾ ਚੁੱਕੇ ਹਨ-ਜ਼... ਅਗਲੀ ਖ਼ਬਰ ਮੋਟਰਾਂ ਦੀ ਸਪਲਾਈ ਥ੍ਰੀ ਫੇਜ਼ ਵਾਰ-ਵਾਰ ਬੰਦ ਹੋਣ ਨਾਲ ਝੋਨੇ ਦੀ ਫਸਲ ’ਤੇ ਪੈ ਰਿਹਾ ਮਾੜਾ ਅਸਰ * ਕਈ ਇਲਾਕੇ ਅੰਦਰ 8 ਘੰਟ...
Ad Position 24
No active advertisement