02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਲਾਇਨਜ਼ ਕਲੱਬ ਪਠਾਨਕੋਟ ਮੇਨ ਦੀ ਨਵੀਂ ਟੀਮ ਨੇ ਮੰਦਿਰ ਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਕਾਰਜਕਾਲ ਦੀ ਕੀਤੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 02-07-2026
ਪਠਾਨਕੋਟ, 1 ਜੁਲਾਈ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਮੇਨ ਦੇ ਸਾਲ 2026-27 ਦੇ ਨਵੇਂ ਪ੍ਰਧਾਨ ਵਿਜੇ ਕੁਮਾਰ ਵਰਮਾ ਨੇ ਆਪਣੀ ਨਵਗਠਿਤ ਟੀਮ ਨਾਲ ਰਾਮ ਲੀਲ੍ਹਾ ਗਰਾਊਂਡ ਸਥਿਤ ਸ੍ਰੀ ਰਘੂਨਾਥ ਮੰਦਿਰ ਤੇ ਗੁਰਦੁਆਰਾ ਸਾਹਿਬ ਸੰਤ ਆਸ਼ਰਮ ਵਿਖੇ ਨਤਮਸਤਕ ਹੋ ਕੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਕੀਤੀ। ਇਸ ਮੌਕੇ ਜਰਨਲ ਸਕੱਤਰ ਸ਼ਰਨਜੀਤ ਸਿੰਘ, ਕੈਸ਼ੀਅਰ ਹਰਜੀਤ ਸਿੰਘ ਅਤੇ ਪੀ.ਆਰ.ਓ. ਪੰਕਜ ਮਹਿਤਾ ਸਮੇਤ ਸਮੂਹ ਟੀਮ ਨੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਜੋਨ ਚੇਅਰਮੈਨ ਨਰਿੰਦਰ ਮਹਾਜਨ, ਕੇਵਲ ਕ੍ਰਿਸ਼ਨ ਮਹਾਜਨ, ਵਿਜੇ ਪਾਸੀ, ਡਾ: ਕੇ.ਡੀ. ਸਿੰਘ ਅਤੇ ਜਨਕ ਸਿੰਘ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰਧਾਨ ਵਿਜੇ ਕੁਮਾਰ ਵਰਮਾ ਦੀ ਅਗਵਾਈ ਹੇਠ ਕਲੱਬ ਸਮਾਜ ਸੇਵਾ ਦੇ ਖੇਤਰ ਵਿਚ ਨਵੇਂ ਮਾਪਦੰਡ ਸਥਾਪਿਤ ਕਰੇਗਾ। ਪ੍ਰਧਾਨ ਵਿਜੇ ਕੁਮਾਰ ਵਰਮਾ ਨੇ ਕਿਹਾ ਕਿ ਉਹ ਆਪਣੀ ਟੀਮ ਨਾਲ ਮਿਲ ਕੇ ਸਿਹਤ, ਸਿੱਖਿਆ, ਵਾਤਾਵਰਨ ਸੰਭਾਲ, ਖੂਨਦਾਨ ਕੈਂਪ, ਮੈਡੀਕਲ ਕੈਂਪ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਹੋਰ ਵੱਡੇ ਪੱਧਰ ‘ਤੇ ਸੇਵਾ ਪ੍ਰੋਜੈਕਟ ਚਲਾਉਣਗੇ। ਜਰਨਲ ਸ਼ਰਨਜੀਤ ਸਿੰਘ, ਕੈਸ਼ੀਅਰ ਹਰਜੀਤ ਸਿੰਘ ਅਤੇ ਪੀ.ਆਰ.ਓ. ਪੰਕਜ ਮਹਿਤਾ ਨੇ ਵੀ ਕਲੱਬ ਦੇ ਸੇਵਾ ਕਾਰਜਾਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਨਰਿੰਦਰ ਮਹਾਜਨ, ਕੇਵਲ ਕ੍ਰਿਸ਼ਨ ਮਹਾਜਨ, ਡਾ. ਕੇ.ਡੀ. ਸਿੰਘ, ਅਜੈ ਮਹਾਜਨ, ਵਿਜੈ ਪਾਸੀ, ਹਰਜੀਤ ਸਿੰਘ, ਸਮੀਰ ਗੁਪਤਾ, ਸ਼ਰਨਜੀਤ ਸਿੰਘ, ਵਿਜੈ ਕੁਮਾਰ ਵਰਮਾ, ਸੰਜੀਵ ਗੁਪਤਾ, ਅਜੈਪਾਲ ਸਿੰਘ, ਬ੍ਰਿਜਮੋਹਨ ਵਰਮਾ, ਪੰਕਜ ਮਹਿਤਾ, ਰਾਕੇਸ਼ ਅਗਰਵਾਲ, ਐਚ.ਐਸ. ਵਾਲੀਆ, ਹਤੇਂਦਰ ਬੌਬੀ, ਨਰਿੰਦਰ ਗੁਪਤਾ, ਸੰਦੀਪ ਸਰੀਨ, ਸ਼ਿਵਮ ਸ਼ਰਮਾ, ਸੰਦੀਪ ਕੁਮਾਰ, ਸੰਜੀਵ ਕੁਮਾਰ, ਕਿਰਨਦੀਪ ਸਿੰਘ ਕੇ.ਡੀ., ਲਾਇਨ ਲੇਡੀ ਮੰਜੂ ਗੁਪਤਾ, ਰਜਨੀ ਖੋਸਲਾ, ਸੰਗੀਤਾ ਵਰਮਾ, ਸੁਮਨ ਗੁਪਤਾ, ਊਸ਼ਾ ਪਾਸੀ, ਡਾ. ਲਵਲੀਨ ਕੌਰ, ਸੋਨਾਲੀ ਗੁਪਤਾ, ਪੂਜਾ ਸ਼ਰਮਾ, ਪੂਜਾ ਸਰੀਨ, ਮਨਮੀਤ ਕੌਰ, ਅਲਪਨਾ ਮਹਿਤਾ, ਮੀਨਾਕਸ਼ੀ ਅਤੇ ਗੀਤਾ ਅਗਰਵਾਲ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਭੋਆ ਦੇ ਪਿੰਡ ਸਰਨਾ ਵਿਖੇ ਸਾਲਾਨਾ ਛਿੰਝ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਜ਼ਿਲ੍ਹਾ ਪਠਾਨਕੋਟ ਵਿਚ ਵੀ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਮਹਿਲਾਵਾਂ ਦੇ ਖਾਤੇ ਵਿਚ ਆਏ ਪੈਸੇ
Ad Position 24
No active advertisement