ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਲਾਇਨਜ਼ ਕਲੱਬ ਡਿਸਟ੍ਰਿਕਟ 321-ਡੀ ਦੇ ਨਵ-ਨਿਯੁਕਤ ਰੀਜਨ ਚੇਅਰਮੈਨ ਰਾਜੇਸ਼ ਸ਼ਰਮਾ ਨੇ ਸੰਭਾਲਿਆ ਅਹੁਦਾ

Ad Position 21
No active advertisement
ਅਜੀਤ ਡੈਸਕ 04-07-2026
ਪਠਾਨਕੋਟ, 3 ਜੁਲਾਈ (ਸੰਧੂ)-ਲਾਇਨਜ਼ ਕਲੱਬ ਡਿਸਟ੍ਰਿਕਟ 321-ਡੀ ਦੇ ਰੀਜਨ-03 ਲਈ ਸਾਲ 2026-27 ਦੇ ਨਵ-ਨਿਯੁਕਤ ਰੀਜਨ ਚੇਅਰਮੈਨ ਐਮ.ਜੇ.ਐਫ ਲਾਇਨ ਰਾਜੇਸ਼ ਸ਼ਰਮਾ ਨੇ ਨਵ-ਗਠਿਤ ਟੀਮ ਸਮੇਤ ਮਾਤਾ ਆਸ਼ਾਪੂਰਣੀ ਮੰਦਰ ਵਿਖੇ ਨਤਮਸਤਕ ਹੋ ਕੇ ਕਾਰਜਕਾਲ ਦੀ ਸ਼ੁਰੂਆਤ ਕੀਤੀ। ਇਸ ਮੌਕੇ ਰੀਜਨ ਸਕੱਤਰ ਐਮ.ਜੇ.ਐਫ ਲਾਇਨ ਚਰਨ ਕਮਲ ਸ਼ਰਮਾ, ਰੀਜਨ ਕੈਸ਼ੀਅਰ ਐਮ.ਜੇ.ਐਫ ਲਾਇਨ ਰਚਿਤ ਖੰਨਾ ਅਤੇ ਰੀਜਨ ਪੀ.ਆਰ.ਓ. ਐਮ.ਜੇ.ਐਫ ਲਾਇਨ ਅਮਿਤ ਸ਼ਰਮਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਮੁੱਚੀ ਟੀਮ ਨੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ ਮਨੁੱਖਤਾ ਦੀ ਸੇਵਾ ਤੇ ਸਮਾਜ ਭਲਾਈ ਦੇ ਕਾਰਜਾਂ ਨੂੰ ਸਮਰਪਿਤ ਰਹਿਣ ਦਾ ਸੰਕਲਪ ਲਿਆ। ਪੂਜਾ-ਅਰਚਨਾ ਉਪਰੰਤ ਮੰਦਰ ਕਮੇਟੀ ਵਲੋਂ ਰਮਨ ਹਾਂਡਾ ਤੇ ਹੋਰ ਮੈਂਬਰਾਂ ਨੇ ਰਾਜੇਸ਼ ਸ਼ਰਮਾ ਤੇ ਉਨ੍ਹਾਂ ਦੀ ਟੀਮ ਨੂੰ ਮਾਤਾ ਦੀ ਚੁੰਨੀ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਰਾਜੇਸ਼ ਸ਼ਰਮਾ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਲਾਇਨਜ਼ ਕਲੱਬ ਰਾਹੀਂ ਸਮਾਜ ਸੇਵਾ ਨਾਲ ਜੁੜੇ ਹੋਏ ਹਨ ਅਤੇ ਕਲੱਬ ਪ੍ਰਧਾਨ ਅਤੇ ਜ਼ੋਨ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਹੁਣ ਰੀਜਨ ਚੇਅਰਮੈਨ ਵਜੋਂ ਮਿਲੀ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਸਮਰਪਣ ਤੇ ਨਿਸ਼ਠਾ ਨਾਲ ਨਿਭਾਉਣਗੇ। ਰੀਜਨ ਸਕੱਤਰ ਚਰਨ ਕਮਲ ਸ਼ਰਮਾ, ਰੀਜਨ ਕੈਸ਼ੀਅਰ ਰਚਿਤ ਖੰਨਾ ਤੇ ਰੀਜਨ ਪੀ.ਆਰ.ਓ. ਅਮਿਤ ਸ਼ਰਮਾ ਨੇ ਕਿਹਾ ਕਿ ਉਹ ਰੀਜਨ ਚੇਅਰਮੈਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। ਇਸ ਮੌਕੇ ਰਮਨ ਹਾਂਡਾ, ਵਿਨੈ ਵਿਗ, ਰਾਜੀਵ ਮਹਾਜਨ, ਧੀਰਜ ਮਹਾਜਨ, ਦੀਪਕ ਸਲਵਾਨ, ਵਿਨੋਦ ਮਹਾਜਨ, ਗੌਰਵ ਰਾਜਨ ਗੁਪਤਾ, ਵਿਪਿਨ ਕੁਮਾਰ, ਐੱਸ.ਐੱਸ. ਰਾਣਾ, ਨੀਰਜ ਜਤਵਾਨੀ, ਸੁਦਰਸ਼ਨ ਗੁਪਤਾ, ਲਖਬੀਰ ਸਿੰਘ, ਮਨੋਜ ਲੋਹੀਆ, ਸੰਦੀਪ ਸ਼ਰਮਾ, ਦੀਪਕ ਹਾਂਡਾ, ਡਾ: ਰਾਕੇਸ਼ ਗੁਪਤਾ, ਡਾ: ਧਨੰਜਯ, ਡਾ: ਯਸ਼ ਗੁਪਤਾ, ਡਾ: ਮੋਹਿਤ ਮਹਾਜਨ ਅਤੇ ਸੰਜੀਵ ਮਹਾਜਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਨਵਾਲ ਸਕੂਲ ਵਿਖੇ ਐਸ.ਆਈ.ਆਰ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਜ਼ਮੀਨ ਦੀ ਮਲਕੀਅਤ ਨੂੰ ਲੈ ਕੇ ਦੋ ਧੜਿਆਂ ਵਿਚ ਖੂਨੀ ਝੜਪ-ਦੋ ਲੋਕ ਜ਼ਖ਼ਮੀ
Ad Position 24
No active advertisement