ਕਲਾਨੌਰ, 6 ਜੁਲਾਈ (ਪੁਰੇਵਾਲ)-ਕਲਾਨੌਰ ਦੇ ਡੀ.ਐਸ.ਪੀ. ਅਮੋਲਕ ਸਿੰਘ ਕਾਹਲੋਂ ਦੀ ਅਗਵਾਈ ਹੇਠ ਸਬ ਡਵੀਜ਼ਨ ਕਲਾਨੌਰ ਅਧੀਨ ਖੇਤਰ ’ਚ ਮਿਸ਼ਨ ਪ੍ਰਹਾਰ ਚਲਾਇਆ ਗਿਆ। ਇਸ ਦੌਰਾਨ ਪੁਲਿਸ ਵਲੋਂ ਫਲੈਗ ਮਾਰਚ, ਮੈਡੀਕਲ ਸਟੋਰਾਂ, ਗੁੱਜਰਾਂ ਦੇ ਡੇਰਿਆਂ ਅਤੇ ਢਾਬਿਆਂ ’ਤੇ ਜਾਂਚ ਤੋਂ ਇਲਾਵਾ ਵਿਲੇਜ ਡਿਫੈਂਸ ਕਮੇਟੀਆਂ ਨਾਲ ਪੁਲਿਸ ਥਾਣਾ ਕਲਾਨੌਰ ਵਿਖੇ ਮੀਟਿੰਗ ਕੀਤੀ ਗਈ। ਡੀ.ਐਸ.ਪੀ. ਕਾਹਲੋਂ ਵੀ.ਡੀ.ਸੀ. ਨਾਲ ਮੀਟਿੰਗ ਕਰਨ ਉਪਰੰਤ ਦੱਸਿਆ ਕਿ ਵੀ.ਡੀ.ਸੀ. ਕੋਲੋਂ ਸਮਾਜ ’ਚੋਂ ਨਸ਼ਾ ਖਤਮ ਕਰਨ ਲਈ ਸੁਝਾਅ ਪ੍ਰਾਪਤ ਕੀਤੇ ਗਏ ਹਨ ਜੋ ਅਗਲੇਰੀ ਕਾਰਵਾਈ ਲਈ ਭੇਜੇ ਜਾਣਗੇ। ਸ. ਕਾਹਲੋਂ ਨੇ ਦੱਸਿਆ ਕਿ ਮਿਸ਼ਨ ਪ੍ਰਹਾਰ ਤਹਿਤ ਪੁਲਿਸ ਥਾਣਾਂ ਕਲਾਨੌਰ ਤੇ ਘੁੰਮਣ ਕਲਾਂ ਵਲੋਂ ਮਾੜੇ ਅਨਸਰਾਂ ਖਿਲਾਫ ਰੇਡ ਕੀਤੇ ਗਈ ਤੇ 20 ਕਥਿਤ ਦੋਸ਼ੀ ਗ੍ਰਿਫਤਾਰ ਕਰਨ ਤੋਂ ਇਲਾਵਾ 2-2 ਮੁਕੱਦਮੇਂ ਐਨ.ਡੀ.ਪੀ.ਐਸ. ਅਤੇ ਐਕਸਾਈਜ਼ ਤਹਿਤ ਦਰਜ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਭੈੜੇ ਅਨਸਰਾਂ ਖਿਲਾਫ ਕਾਰਵਾਈ ਲਈ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਪੁਲਿਸ ਦਾ ਸਹਿਯੋਗ ਦੇਣਾਂ ਚਾਹੀਦਾ ਹੈ। ਇਸ ਮੌਕੇ ’ਤੇ ਐਸ.ਐਚ.ਓ. ਜਤਿੰਦਰਪਾਲ ਸਿੰਘ, ਰੀਡਰ ਵਿਜੇ ਕੁਮਾਰ, ਰਾਮ ਲੁਭਾਇਆ ਸਮੇਤ ਵੀ.ਡੀ.ਸੀ. ਅੰਕੂਰਦੀਪ ਸਿੰਘ ਗੋਰਾਇਆ, ਜਤਿੰਦਰ ਸਿੰਘ ਖੈਹਿਰਾ ਕੋਟਲੀ, ਰਵੇਲ ਸਿੰਘ ਚੰਦੂਵਡਾਲਾ, ਮਲਕੀਤ ਸਿੰਘ ਧੀਦੋਵਾਲ, ਵਿਸਾਖਾ ਸਿੰਘ ਮੀਰਕਚਾਨਾਂ, ਗੁਰਦੇਵ ਸਿੰਘ ਭੰਡਾਲ, ਗੁਰਜਿੰਦਰ ਸਿੰਘ ਬਰੀਲ੍ਹਾ, ਹਰਜਿੰਦਰ ਸਿੰਘ ਰੋਸੇ, ਕਰਤਾਰ ਸਿੰਘ ਕਾਜੀਪੁਰ, ਹਰਜਿੰਦਰ ਸਿੰਘ ਅਠਵਾਲ, ਗੁਰਪ੍ਰੀਤ ਸਿੰਘ ਮੌੜ, ਰਣਯੋਧ ਸਿੰਘ, ਹਰਵਿੰਦਰ ਸਿੰਘ ਕਮਾਲਪੁਰ, ਅਮਰਜੀਤ ਕਮਾਲਪੁਰ ਜੱਟਾਂ, ਸਤਨਾਮ ਸਿੰਘ, ਰਮਨ ਕੁਮਾਰ ਨੜਾਂਵਾਲੀ, ਬਲਵਿੰਦਰ ਪਾਲ ਨੂਰੋਵਾਲੀ, ਜਗਮੋਹਨ ਸਿੰਘ ਸੇਖ ਕਬੀਰ, ਜੋਗਿਦਰ ਸਿੰਘ ਮੰਜ, ਮਨਦੀਪ ਸਿੰਘ ਅਟਾਰੀ, ਰਛਪਾਲ ਸਿੰਘ ਨਾਹਰਪੁਰ ਸਮੇਤ ਹੋਰ ਆਗੂ ਵੀ ਹਾਜ਼ਰ ਰਹੇ।