ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਛੁੱਟੀਆਂ ਉਪਰੰਤ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਨਵੇਂ ਅਕਾਦਮਿਕ ਸੈਸ਼ਨ ਦਾ ਸ਼ਾਨਦਾਰ ਆਗਾਜ਼

Ad Position 21
No active advertisement
ਅਜੀਤ ਡੈਸਕ 07-07-2026
ਘੁਮਾਣ, 6 ਜੁਲਾਈ (ਬੰਮਰਾਹ)-ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਨਵੇਂ ਅਕਾਦਮਿਕ ਸੈਸ਼ਨ ਦਾ ਆਗਾਜ਼ ਉਤਸ਼ਾਹ, ਉਮੰਗ ਅਤੇ ਨਵੀਆਂ ਉਮੀਦਾਂ ਨਾਲ ਕੀਤਾ ਗਿਆ। ਸਕੂਲ ਅੱਜ ਮੁੜ ਵਿਦਿਆਰਥੀਆਂ ਦੀ ਚਹਿਲ-ਪਹਿਲ ਅਤੇ ਖ਼ੁਸ਼ੀਆਂ ਨਾਲ ਗੂੰਜ ਉੱਠਿਆ। ਸਕੂਲ ਕੈਂਪਸ ਵਿਚ ਬਣੀ ਨਵੀਂ ਇਮਾਰਤ ਨੂੰ ਆਕਰਸ਼ਕ ਢੰਗ ਨਾਲ ਸਜਾਇਆ ਗਿਆ ਸੀ ਤੇ ਵਿਦਿਆਰਥੀਆਂ ਦਾ ਫੁੱਲਾਂ ਦੀਆਂ ਪੰਖੜੀਆਂ ਤੇ ਨਿੱਘੀਆਂ ਸ਼ੁਭਕਾਮਨਾਵਾਂ ਨਾਲ ਸਵਾਗਤ ਕੀਤਾ ਗਿਆ। ਪਹਿਲੇ ਹੀ ਦਿਨ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਨਵੇਂ ਸੈਸ਼ਨ ਪ੍ਰਤੀ ਖ਼ੁਸ਼ੀ ਤੇ ਆਤਮ-ਵਿਸ਼ਵਾਸ ਸਪੱਸ਼ਟ ਨਜ਼ਰ ਆਇਆ। ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਉੱਚੇ ਜੀਵਨ-ਮੁੱਲਾਂ ਨੂੰ ਅਪਣਾਉਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਹਰ ਨਵਾਂ ਦਿਨ ਸਫ਼ਲਤਾ ਵੱਲ ਇਕ ਨਵਾਂ ਕਦਮ ਹੁੰਦਾ ਹੈ। ਸਕੂਲ ਦੇ ਚੇਅਰਮੈਨ ਅਮਰਿੰਦਰ ਸਿੰਘ ਚੀਮਾ ਨੇ ਕਿਹਾ ਕਿ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਦਿਆਰਥੀਆਂ ਦੀ ਬੌਧਿਕ, ਨੈਤਿਕ ਅਤੇ ਸਿਰਜਣਾਤਮਕ ਯੋਗਤਾਵਾਂ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ। ਉਪ ਪ੍ਰਿੰਸੀਪਲ ਸ੍ਰੀਮਤੀ ਆਰਤੀ ਨੰਦਾ ਨੇ ਵਿਦਿਆਰਥੀਆਂ ਨੂੰ ਨਵੇਂ ਟੀਚਿਆਂ ਨਾਲ ਅੱਗੇ ਵਧਣ ਅਤੇ ਹਰ ਮੌਕੇ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਸਮੂਹ ਅਧਿਆਪਕਾਂ ਅਤੇ ਸਟਾਫ਼ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਵਾਗਤੀ ਸਮਾਗਮ ਨੇ ਵਿਦਿਆਰਥੀਆਂ ਵਿਚ ਨਵੇਂ ਸੈਸ਼ਨ ਪ੍ਰਤੀ ਨਵਾਂ ਜੋਸ਼ ਅਤੇ ਉਤਸ਼ਾਹ ਭਰ ਦਿੱਤਾ। ਵਿਦਿਆਰਥੀ ਨਵੀਂ ਬਣੀ ਇਮਾਰਤ ਨੂੰ ਦੇਖ ਕੇ ਬਹੁਤ ਖ਼ੁਸ਼ ਹੋਏ। ਅੰਤ ਵਿਚ ਪ੍ਰਿੰਸੀਪਲ ਅਤੇ ਉਪ ਪ੍ਰਿੰਸੀਪਲ ਨੇ ਕਿਹਾ ਕਿ ਇਹ ਅਕਾਦਮਿਕ ਸਾਲ ਸਿੱਖਿਆ, ਸੰਸਕਾਰ ਅਤੇ ਉਪੱਲਬਧੀਆਂ ਦੇ ਪੱਖੋਂ ਯਾਦਗਾਰ ਸਾਬਤ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਲੰਡਨ ਫੈਸ਼ਨ ਸ਼ੋਅ ਰੂਮ ਦੇ ਮਾਲਕ ਦੇ ਘਰ ’ਤੇ ਗੋਲੀਆਂ ਚਲਾਉਣ ਦਾ ਮਾਮਲਾ - ਸ਼ੂਟਰਾਂ ਨੂੰ ਮੌਕੇ ’ਤੇ ਲਿਆਈ ਪੁਲਿਸ ਅਗਲੀ ਖ਼ਬਰ ਡੀ.ਐਸ.ਪੀ. ਕਾਹਲੋਂ ਵਲੋਂ ਵੀ.ਡੀ.ਸੀ. ਨਾਲ ਮੀਟਿੰਗ ਦੌਰਾਨ ਨਸ਼ੇ ਦੇ ਖਾਤਮੇ ਸੰਬੰਧੀ ਮੰਗੇ ਸੁਝਾਅ
Ad Position 24
No active advertisement