ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਲੰਡਨ ਫੈਸ਼ਨ ਸ਼ੋਅ ਰੂਮ ਦੇ ਮਾਲਕ ਦੇ ਘਰ ’ਤੇ ਗੋਲੀਆਂ ਚਲਾਉਣ ਦਾ ਮਾਮਲਾ - ਸ਼ੂਟਰਾਂ ਨੂੰ ਮੌਕੇ ’ਤੇ ਲਿਆਈ ਪੁਲਿਸ

Ad Position 21
No active advertisement
ਅਜੀਤ ਡੈਸਕ 07-07-2026
ਬਟਾਲਾ, 6 ਜੁਲਾਈ (ਰਾਕੇਸ਼ ਰੇਖੀ)-ਪਿਛਲੇ ਦਿਨੀਂ ਸ਼ਹਿਰ ਦੇ ਪ੍ਰਸਿੱਧ ਰੈਡੀਮੇਡ ਗਾਰਮੈਂਟ ਦੇ ਸ਼ੋਅ ਰੂਮ ਮਾਲਕ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਨੂੰ ਵਾਰਦਾਤ ਵਾਲੇ ਸਥਾਨ ’ਤੇ ਲਿਜਾ ਕੇ ਸ਼ਨਾਖਤ ਕਰਵਾਈ ਗਈ। ਪਿਛਲੇ ਦਿਨੀਂ ਅੱਧੀ ਰਾਤ ਨੂੰ ਮੋਟਰਸਾਈਕਲ ਸਵਾਰ 2 ਸ਼ੂਟਰਾਂ ਨੇ ਕਾਹਨੂੰਵਾਨ ਰੋਡ ’ਤੇ ਟੌਪ ਸਿਟੀ ਵਿਚ ਗੋਲੀਆਂ ਚਲਾਈਆਂ ਸਨ। ਸ਼ੂਟਰਾਂ ਨੇ ਲੰਡਨ ਫੈਸ਼ਨ ਸ਼ੋਅ ਰੂਮ ਮਾਲਕ ਨੂੰ ਨਿਸ਼ਾਨਾ ਬਣਾ ਕੇ ਉਸ ਦੇ ਘਰ ’ਤੇ ਗੋਲੀਆਂ ਚਲਾਉਣੀਆਂ ਸਨ, ਪਰ ਉਨ੍ਹਾਂ ਨੇ ਰਾਤ ਦੇ ਹਨੇਰੇ ਕਾਰਨ ਗਲਤੀ ਨਾਲ ਗੁਆਂਢੀਆਂ ਦੇ ਘਰ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿਚ ਸ਼ਾਮਲ ਸ਼ੂਟਰਾਂ ਨੂੰ ਕਾਬੂ ਕਰ ਲਿਆ ਸੀ। ਮੌਕੇ ’ਤੇ ਮੌਜੂਦ ਏ.ਐਸ.ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਸ਼ੂਟਰਾਂ ਨੇ ਗੋਲੀਆਂ ਚਲਾਈਆਂ ਸਨ, ਇਨ੍ਹਾਂ ਨੂੰ ਮੌਕੇ ਦੀ ਸ਼ਨਾਖਤ ਲਈ ਲਿਆਂਦਾ ਗਿਆ ਸੀ। ਵਰਨਣਯੋਗ ਹੈ ਕਿ ਮੌਕੇ ’ਤੇ ਮੌਜੂਦ ਕਾਲੋਨੀ ਦੀਆਂ ਔਰਤਾਂ ਨੇ ਸ਼ੂਟਰਾਂ ਨੂੰ ਕਾਫੀ ਖਰੀ-ਖੋਟੀ ਸੁਣਾਈ।
Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਾ ਜੋਰਾਵਰ ਸਿੰਘ ਸਕੂਲ ’ਚ ਛੋਟੇ ਵਿਦਿਆਰਥੀਆਂ ਲਈ ਕਠਪੁਤਲੀ ਸ਼ੋਅ ਆਯੋਜਿਤ ਅਗਲੀ ਖ਼ਬਰ ਛੁੱਟੀਆਂ ਉਪਰੰਤ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਨਵੇਂ ਅਕਾਦਮਿਕ ਸੈਸ਼ਨ ਦਾ ਸ਼ਾਨਦਾਰ ਆਗਾਜ਼
Ad Position 24
No active advertisement