ਧਾਰੀਵਾਲ, 7 ਜੁਲਾਈ (ਸਵਰਨ ਸਿੰਘ)-ਪਿੰਡ ਫੱਜੂਪੁਰ ਦੇ ਮੈਂਬਰ ਪੰਚਾਇਤ ਹਰਜਿੰਦਰ ਸਿੰਘ ਦੀ ਹੋਈ ਬਾਈਪਾਸ ਸਰਜਰੀ ’ਤੇ ਸਾਬਕਾ ਵਿਧਾਇਕਾ ਅਤੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਧਰਮ ਪਤਨੀ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਹਾਲ-ਚਾਲ ਜਾਣਿਆਂ। ਇਸ ਮੌਕੇ ਸਾ. ਵਿਧਾਇਕਾ ਬੀਬੀ ਚਰਨਜੀਤ ਕੌਰ ਬਾਜਵਾ ਨੇ ਕਿਹਾ ਕਿ ਹਲਕੇ ਦੇ ਹਰੇਕ ਕਾਂਗਰਸੀ ਵਰਕਰ ਅਤੇ ਆਗੂ ਨਾਲ ਬਾਜਵਾ ਪਰਿਵਾਰ ਰਾਤ-ਦਿਨ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਇਸ ਮੌਕੇ ਸਾ. ਸਰਪੰਚ ਬਲਵਿੰਦਰਪਾਲ ਟਾਂਕ, ਕੇਵਲ ਕ੍ਰਿਸ਼ਨ ਟਾਂਕ, ਪੰਚ ਨਰੇਸ਼ ਕੁਮਾਰ ਚੀਨੀ, ਪੰਚ ਬਲਬੀਰ ਕੁਮਾਰ, ਸੇਵਾਮੁਕਤ ਜੇ.ਈ. ਅਸ਼ੋਕ ਕੁਮਾਰ, ਸਾ. ਸਰਪੰਖ ਰਾਜ ਕੁਮਾਰ ਭਗਤ, ਬਾਬਾ ਅਸ਼ੋਕ ਕੁਮਾਰ, ਸੁਰਿੰਦਰ ਕੁਮਾਰ ਟਾਂਕ, ਅਪਾਰ ਸਿੰਘ, ਸੁਮਿਤ ਟਾਂਕ, ਸਾਬਕਾ ਪੰਚ ਮਹਿੰਦਰਪਾਲ, ਹੀਰਾ ਲਾਲ ਜੰਬਾ, ਤਰਸੇਮ ਸਿੰਘ ਮਹਿਰਾ, ਪੰਚ ਪਵਨ ਕੁਮਾਰ ਆਦਿ ਵੀ ਹਾਜ਼ਰ ਸਨ।