05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਜੈਲਦਾਰਾਂ ਪੰਚਾਇਤ ਵਲੋਂ ਸ਼ਿਵ ਮੰਦਿਰ ਕਲਾਨੌਰ ਵਿਖੇ 3ਡੀ ਸੈਲਫੀ ਪੁਆਇੰਟ ਦਾ ਨੀਂਹ ਪੱਥਰ

Ad Position 21
No active advertisement
ਅਜੀਤ ਡੈਸਕ 08-07-2026
ਕਲਾਨੌਰ, 7 ਜੁਲਾਈ (ਪੁਰੇਵਾਲ)-ਸਥਾਨਕ ਗ੍ਰਾਮ ਪੰਚਾਇਤ ਜੈਲਦਾਰਾਂ ਦੇ ਸਰਪੰਚ ਜਤਿੰਦਰ ਕੁਮਾਰ ਗੋਰਾ ਵਲੋਂ ਪੰਚਾਇਤ ਮੈਂਬਰਾਂ ਸਮੇਤ ਪ੍ਰਾਚੀਨ ਸ਼ਿਵ ਮੰਦਿਰ ਦੇ ਮੁੱਖ ਗੇਟ ਨੇੜੇ 3ਡੀ. ਸੈਲਫੀ ਪੁਆਇੰਟ ਤਿਆਰ ਕਰਨ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਤਪੋ ਭੂਮੀ ਸ੍ਰੀ ਬਾਵਾ ਲਾਲ ਦਿਆਲ ਜੀ ਦੇ ਸੇਵਕ ਪ੍ਰੇਮ ਦਾਸ ਤਿਆਗੀ ਵਲੋਂ ਵਿਧੀਵਤ ਤਰੀਕੇ ਨਾਲ ਪੂਜਾ ਅਰਚਨਾ ਕਰਨ ਉਪਰੰਤ ਪਹਿਲੀ ਇੱਟ ਰੱਖ ਕੇ ਵਿਕਾਸੀ ਕਾਰਜ਼ਾਂ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਸ੍ਰੀ ਓਮ ਪ੍ਰਕਾਸ਼ ਸਲਹੋਤਰਾ ਸਾ. ਸਰਪੰਚ ਵੀ ਵਿਸ਼ੇਸ ਤੌਰ ’ਤੇ ਹਾਜ਼ਰ ਰਹੇ। ਸਰਪੰਚ ਗੋਰਾ ਸਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਚੋਣਾਂ ਦੌਰਾਨ ਜੈਲਦਾਰਾਂ ਪੰਚਾਇਤ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਪੰਚਾਇਤ ਦੇ ਗਠਨ ਤੋਂ ਬਾਅਦ ਪ੍ਰਾਚੀਨ ਸ਼ਿਵ ਮੰਦਿਰ ਤੋਂ ਵਿਕਾਸੀ ਕਾਰਜ ਸ਼ੁਰੂ ਕੀਤੇ ਜਾਣਗੇ, ਜਿਸ ਤਹਿਤ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਬੱਸ ਅੱਡੇ ਵਾਲੇ ਪਾਸਿਓਂ ਦਾਖਲ ਹੋਣ ਵਾਲੇ ਗੇਟ ਵਿਖੇ 3ਡੀ. ਸੈਲਫੀ ਪੁਆਇੰਟ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਦੀ ਆਕ੍ਰਸ਼ਿਤ ਦਿੱਖ ਦਿੱਤੀ ਜਾਵੇਗੀ ਤਾਂ ਕਿ ਕਲਾਨੌਰ ਆਊਣ ਵਾਲੇ ਸ਼ਰਧਾਲੂ, ਸੈਲਾਨੀ ਜਾਂ ਹੋਰ ਲੋਕਾਂ ਦਾ ਇਸ ਗੇਟ ’ਤੇ ਸਵਾਗਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜੈਲਦਾਰਾਂ ਪੰਚਾਇਤ ਵਾਸੀਆਂ ਦੇ ਸਹਿਯੋਗ ਨਾਲ ਇਸ ਤੋਂ ਬਾਅਦ ਪੰਚਾਇਤ ਹੋਰ ਲੋੜੀਂਦੇ ਕਾਰਜ ਸ਼ੁਰੂ ਕਰੇਗੀ। ਇਸ ਮੌਕੇ ਪੰਚ ਰੋਹਨ ਸੱਚਰ, ਸੁਖਵੰਤ ਕੁਮਾਰ, ਵਿਜੇ ਕੁਮਾਰ ਸੇਠੀ, ਮੰਗਤ ਰਾਮ ਵਿੱਗ, ਵਿਜੇ ਕੁਮਾਰ ਸਿਆਲ, ਸੁਰਿੰਦਰ ਕੁਮਾਰ ਵਰਮਾ, ਜੀਆ ਲਾਲ, ਹੈਪੀ ਪਨਸੋਤਰਾ ਸਮੇਤ ਹੋਰ ਮੁਹਤਬਰ ਵੀ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ’ਚ ਕ੍ਰਿਸਚੀਅਨ ਨੈਸ਼ਨਲ ਫਰੰਟ ਦੀ ਜ਼ਿਲ੍ਹਾ ਪੱਧਰੀ ਡੈਲੀਗੇਸ਼ਨ ਮੀਟਿੰਗ ਦਾ ਆਯੋਜਨ ਅਗਲੀ ਖ਼ਬਰ ਬਾਜਵਾ ਪਰਿਵਾਰ ਹਲਕੇ ਦੇ ਹਰੇਕ ਕਾਂਗਰਸੀ ਵਰਕਰ ਨਾਲ ਚੱਟਾਨ ਵਾਂਗ ਖੜ੍ਹਾ-ਸਾਬਕਾ ਵਿਧਾਇਕਾ ਬੀਬੀ ਬਾਜਵਾ
Ad Position 24
No active advertisement