ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਗੁਰਦਾਸਪੁਰ ਮੰਡਲ ਅੰਦਰ ਮੰਡਲ ਲੇਖਾਕਾਰ ਦੀ ਅਸਾਮੀ ਲੰਬੇ ਸਮੇਂ ਤੋਂ ਖਾਲੀ ਹੋਣ ਕਰਕੇ ਪੈਨਸ਼ਨਰ ਹੋ ਰਹੇ ਪ੍ਰੇਸ਼ਾਨ-ਸੁਰਿੰਦਰ ਪੱਪੂ

Ad Position 21
No active advertisement
ਅਜੀਤ ਡੈਸਕ 09-07-2026
ਗੁਰਦਾਸਪੁਰ, 8 ਜੁਲਾਈ (ਅਸ਼ੋਕ ਸ਼ਰਮਾ)-ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ ਦੇ ਸਰਕਲ ਸਕੱਤਰ ਅਤੇ ਮੰਡਲ ਗੁਰਦਾਸਪੁਰ ਦੇ ਸਹਾਇਕ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਵਧੀਕ ਨਿਗਰਾਨ ਇੰਜੀਨੀਅਰ ਮੰਡਲ ਗੁਰਦਾਸਪੁਰ ਦੇ ਦਫ਼ਤਰ ਵਿਚ ਲੰਬੇ ਸਮੇਂ ਤੋਂ ਮੰਡਲ ਦੇ ਲੇਖਾਕਾਰ ਦੀ ਅਸਾਮੀ ਖਾਲੀ ਹੋਣ ਕਰਕੇ ਪੈਨਸ਼ਨਰਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੰਡਲ ਗੁਰਦਾਸਪੁਰ ਅਧੀਨ ਕਰੀਬ ਕੋਈ 1600 ਪੈਨਸ਼ਨਰ ਹਨ, ਜਿਨ੍ਹਾਂ ਦੇ ਛੇਵੇਂ ਪੇਅ ਕਮਿਸ਼ਨ ਅਨੁਸਾਰ ਬਕਾਏ ਬਣਦੇ ਹਨ ਅਤੇ ਉਨ੍ਹਾਂ ਦੀ ਲੀਵ ਇਨਕੈਸ਼ਮੈਂਟ ਦੇ ਬਕਾਏ ਵੀ ਪੈਣੇ ਹੁੰਦੇ ਹਨ ਜੋ ਮੰਡਲ ਲੇਖਾਕਾਰ ਵਲੋਂ ਹੀ ਚੈੱਕ ਹੋਣ ’ਤੇ ਵਧੀਕ ਨਿਗਰਾਨ ਇੰਜੀਨੀਅਰ ਨੇ ਪਾਸ ਕਰਨੇ ਹੁੰਦੇ ਹਨ। ਪਰ ਲੰਮੇ ਸਮੇਂ ਤੋਂ ਪੈਨਸ਼ਨਰਾਂ ਦੇ ਬਕਾਏ ਨਹੀਂ ਪੈ ਰਹੇ। ਇਸ ਸਬੰਧੀ ਪੈਨਸ਼ਨਰ ਐਸੋਸੀਏਸ਼ਨ ਮੰਡਲ ਗੁਰਦਾਸਪੁਰ ਦੇ ਆਗੂਆਂ ਨੇ ਇਹ ਮਸਲਾ ਵਧੀਕ ਨਿਗਰਾਨ ਇੰਜੀਨੀਅਰ ਮੰਡਲ ਗੁਰਦਾਸਪੁਰ ਦੇ ਧਿਆਨ ਹਿਤ ਲਿਆਂਦਾ ਹੈ। ਜਿਸ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪਹਿਲਾਂ ਵੀ ਇਸ ਸਬੰਧੀ ਉਪ ਮੁੱਖ ਇੰਜੀਨੀਅਰ ਸੰਚਾਲਨ ਸਰਕਲ ਗੁਰਦਾਸਪੁਰ ਦੇ ਧਿਆਨ ਹਿਤ ਲਿਆਂਦਾ ਹੈ ਕਿ ਕਿਸੇ ਹੋਰ ਮੰਡਲ ਦੇ ਮੰਡਲ ਲੇਖਾਕਾਰ ਦੀ 2 ਦਿਨ ਡਿਊਟੀ ਮੰਡਲ ਗੁਰਦਾਸਪੁਰ ਵਿਖੇ ਲਗਾਈ ਜਾਵੇ। ਉਪ ਮੁੱਖ ਇੰਜੀਨੀਅਰ ਨੇ ਕਿਹਾ ਕਿ ਜਲਦ ਹੀ ਕਿਸੇ ਹੋਰ ਮੰਡਲ ਦੇ ਮਾਲ ਲੇਖਾਕਾਰ ਨੂੰ 2 ਦਿਨ ਲਗਾ ਕੇ ਜਿਨ੍ਹਾਂ ਚਿਰ ਕੋਈ ਮੰਡਲ ਲੇਖਾਕਾਰ ਗੁਰਦਾਸਪੁਰ ਤਾਇਨਾਤ ਨਹੀਂ ਹੁੰਦਾ, ਉਹ ਕੰਮ ਕਰੇਗਾ ਤੇ ਇਸ ਸਬੰਧੀ ਚੇਅਰਮੈਨ ਪਟਿਆਲਾ ਨੂੰ ਵੀ ਪੱਤਰ ਵਿਵਹਾਰ ਕੀਤਾ ਗਿਆ ਹੈ। ਪੈਨਸ਼ਨਰ ਐਸੋਸੀਏਸ਼ਨ ਮੰਡਲ ਗੁਰਦਾਸਪੁਰ ਦੇ ਆਗੂਆਂ ਨੇ ਕਿਹਾ ਕਿ ਜੇਕਰ ਜਲਦ ਹੀ ਮੰਡਲ ਲੇਖਾਕਾਰ ਨੇ ਮੰਡਲ ਗੁਰਦਾਸਪੁਰ ਦਾ ਰੁਕਿਆ ਪੈਨਸ਼ਨਰਾਂ ਦਾ ਕੰਮ ਨੇਪਰੇ ਨਾ ਚਾੜਿਆ ਤਾਂ ਪੈਨਸ਼ਨਰ ਐਸੋਸੀਏਸ਼ਨ ਸੰਘਰਸ਼ ਲਈ ਮਜਬੂਰ ਹੋਣਗੇ। ਜਿਸ ਦੀ ਜ਼ਿੰਮੇਵਾਰੀ ਉਪ ਮੁੱਖ ਇੰਜੀਨੀਅਰ ਗੁਰਦਾਸਪੁਰ ਦੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਬੈਂਕ ਤੋਂ ਪੈਸੇ ਕਢਵਾ ਕੇ ਘਰ ਜਾ ਰਹੀ ਨੂੰਹ-ਸੱਸ ਤੋਂ 25 ਹਜ਼ਾਰ ਖੋਹੇ ਅਗਲੀ ਖ਼ਬਰ ਰੋਹਿਤ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਲੋਕਾਂ ਨੇ ਪੁਰਾਣਾ ਸ਼ਾਲਾ ਚੌਕ ’ਚ ਦਿੱਤਾ ਧਰਨਾ
Ad Position 24
No active advertisement