ਗੁਰਦਾਸਪੁਰ, 10 ਜੁਲਾਈ (ਅਸ਼ੋਕ ਸ਼ਰਮਾ)-ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਦੀ ਮੀਟਿੰਗ ਸੁਰਿੰਦਰ ਪੱਪੂ ਦੀ ਪ੍ਰਧਾਨਗੀ ਹੇਠ ਪੁਰਾਣਾ ਸ਼ਾਲਾ ਵਿਖੇ ਹੋਈ। ਜਿਸ ਵਿਚ ਅਤਿ ਦੀ ਗਰਮੀ ਦੌਰਾਨ ਵੀ ਪੈਨਸ਼ਨਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਸਾਬਕਾ ਇੰਜੀ: ਜਗਤ ਸਿੰਘ, ਸੁਖਜੀਤ ਸਿੰਘ ਚਾਵਾ, ਸੁਰਿੰਦਰ ਪੱਪੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾ ਦਿੱਤੇ ਜਾ ਰਹੇ ਡੀ.ਏ ਸਬੰਧੀ ਇਹ ਬਿਆਨ ਦੇਣਾ ਕਿ ਪੈਨਸ਼ਨਰ ਤੇ ਮੁਲਾਜ਼ਮ ਡੀ.ਏ ਦੇਣ ਲਈ ਪੰਜਾਬ ਸਰਕਾਰ ਪਾਬੰਦ ਨਹੀਂ, ਇਸ ਬਿਆਨ ਦੀ ਪੈਨਸ਼ਨਰ ਸਖਤ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜੋ ਡੀ.ਏ ਕੇਂਦਰ ਸਰਕਾਰ ਦਿੰਦੀ ਹੈ, ਉਹ ਹੀ ਡੀ.ਏ ਸਾਰੀਆਂ ਵੱਖ-ਵੱਖ ਸਟੇਟਾਂ ਦੀਆਂ ਸਰਕਾਰਾਂ ਨੂੰ ਦੇਣਾ ਪੈਂਦਾ ਹੈ ਤੇ ਸਵਾਏ ਪੰਜਾਬ ਸਰਕਾਰ ਦੇ ਸਾਡੇ ਗੁਆਂਢ ਵਿਚ ਹਿਮਾਚਲ, ਹਰਿਆਣਾ ਸਰਕਾਰਾਂ ਵੀ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਤਿ ਦੀ ਮਹਿੰਗਾਈ ’ਚ ਡੀ.ਏ ਨੂੰ ਉਡੀਕਦੇ ਉਡੀਕਦੇ 35000 ਦੇ ਕਰੀਬ ਪੈਨਸ਼ਨਰ ਰੱਬ ਨੂੰ ਪਿਆਰੇ ਹੋ ਗਏ ਹਨ ਤੇ ਪਿੱਛੇ ਉਨ੍ਹਾਂ ਦੇ ਪਰਿਵਾਰ ਅਤਿ ਦੀ ਮਹਿੰਗਾਈ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਾਣਯੋਗ ਹਾਈਕੋਰਟ ਤੇ ਸੁਪਰੀਮ ਕੋਰਟ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ’ਚ ਡੀ.ਏ ਤੇ ਉਸ ਦਾ ਬਕਾਇਆ ਏਰੀਅਰ ਦੇਣ ਲਈ ਪੰਜਾਬ ਸਰਕਾਰ ਅੜਿੱਕੇ ਢਾਹ ਰਹੀ ਹੈ, ਜਿਸ ਨੂੰ ਪੰਜਾਬ ਦੇ ਪੈਨਸ਼ਨਰ ਤੇ ਮੁਲਾਜ਼ਮ ਕਦੇ ਬਰਦਾਸ਼ਤ ਨਹੀਂ ਕਰਨਗੇ ਤੇ ਇਸ ਸਬੰਧੀ ਪੰਜਾਬ ਗੌਰਮਿੰਟ ਪੈਨਸ਼ਨਰ ਜੁਆਇੰਟ ਫੋਰਮ ਵਲੋਂ 17 ਜੁਲਾਈ ਨੂੰ ਮੋਹਾਲੀ ਤੇ 29 ਜੁਲਾਈ ਨੂੰ ਸੰਗਰੂਰ ਨਵੀਂ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਰੈਲੀ ਵਿਚ ਵੱਧ ਚੜ੍ਹ ਕੇ ਭਾਗ ਲੈਣਗੇ। ਇਸ ਮੌਕੇ ਦਰਸ਼ਨ ਲਾਲ, ਸਾਬਕਾ ਇੰਜੀ: ਬਲਦੇਵ ਸਿੰਘ, ਸਤਨਾਮ ਸਿੰਘ, ਰਘਬੀਰ ਸਿੰਘ, ਠਾਕੁਰ ਮਦਨ ਲਾਲ, ਕਿਸ਼ੋਰੀ ਲਾਲ, ਸੁਰਜੀਤ ਸਿੰਘ, ਜਸਵੰਤ ਸਿੰਘ, ਸੁਖਵਿੰਦਰ ਸਿੰਘ, ਹੀਰਾ ਸਿੰਘ, ਹਰਭਜਨ ਸਿੰਘ ਮੰਡ, ਮੁੱਖਾ ਸਿੰਘ, ਸਾਬਕਾ ਇੰਜੀ: ਮਨੀ ਸਿੰਘ, ਦਿਆਲ ਸਿੰਘ, ਤਸਵੀਰ ਸਿੰਘ ਬਾਜਵਾ, ਸੈਮੂਅਲ ਮਸੀਹ, ਜੋਗਾ ਸਿੰਘ ਸਾਬਕਾ ਇੰਜੀ: ਕੁਲਦੀਪ ਪਾਲ, ਗੁਰਦੀਪ ਸਿੰਘ ਸੈਣੀ, ਸਾਬਕਾ ਇੰਜੀ: ਮਲਕੀਤ ਸਿੰਘ, ਸੁਰਿੰਦਰ ਸਿੰਘ ਸੈਣੀ, ਸਤਨਾਮ ਸਿੰਘ ਖਾਰੀਆ, ਨਿਰਮਲ ਸਿੰਘ, ਪਿਆਰਾ ਸਿੰਘ, ਜਗਤ ਸਿੰਘ, ਸੁਰਿੰਦਰ ਪੱਪੂ, ਸੁਖਜੀਤ ਸਿੰਘ ਆਦਿ ਹਾਜ਼ਰ ਸਨ।