ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਅਸ਼ਵਨੀ ਦੁੱਗਲ ਤੀਜੀ ਵਾਰ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 11-07-2026
ਧਾਰੀਵਾਲ, 10 ਜੁਲਾਈ (ਸਵਰਨ ਸਿੰਘ, ਜੇਮਸ ਨਾਹਰ)-ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਦੀ ਚੋਣ ਐਸ.ਡੀ.ਐਮ. ਗੁਰਦਾਸਪੁਰ ਸ੍ਰੀ ਅਸ਼ੋਕ ਕੁਮਾਰ ਦੀ ਦੇਖ-ਰੇਖ ਹੇਠ ਹੋਈ, ਜਿਸ ’ਚ ਨਗਰ ਕੌਸਲ ਧਾਰੀਵਾਲ ਦੇ ਕੁੱਲ 13 ਕੌਂਸਲਰਾਂ ’ਚੋਂ 11 ਨੇ ਭਾਗ ਲਿਆ। ਇਸ ਚੋਣ ਪ੍ਰਕ੍ਰਿਰਿਆ ਵਿਚ ਕਾਂਗਰਸੀ ਕੌਸਲਰ ਰਾਜਪਾਲ ਕੌਰ ਤੇ ਰੇਖਾ ਸਿਆਲ ਨੇ ਭਾਗ ਹੀ ਨਹੀਂ ਲਿਆ। ਇਸ ਮੌਕੇ ਸਰਬਸੰਮਤੀ ਨਾਲ ਅਸ਼ਵਨੀ ਦੁੱਗਲ ਨੂੰ ਫਿਰ ਤੋਂ ਤੀਜੀ ਵਾਰ ਪ੍ਰਧਾਨ ਚੁਣ ਲਿਆ ਗਿਆ। ਭਾਵੇਂ ਕਿ ਪ੍ਰਧਾਨਗੀ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਸੀ, ਪਰ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਤੇ ਕੌਂਸਲਰ ਰਮੇਸ ਚੰਦ ਮੇਸਾ ਹਾਊਸ ’ਚੋਂ ਉੱਠ ਕੇ ਚਲੇ ਗਏ। ਇਸ ਚੋਣ ’ਚ ਪ੍ਰਧਾਨ ਤੋਂ ਇਲਾਵਾ ਬੀਬੀ ਸੁਖਵਿੰਦਰ ਕੌਰ ਬਾਜਵਾ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਸੁਨੀਤਾ ਗਿੱਲ ਨੂੰ ਮੀਤ ਪ੍ਰਧਾਨ ਵੀ ਚੁਣ ਲਿਆ ਗਿਆ। ਚੋਣ ਪ੍ਰਕਿਰਿਆ ਪੂਰੀ ਹੋਣ ’ਤੇ ਇਸ ਚੋਣ ਦਾ ਐਲਾਨ ਚੋਣ ਕਨਵੀਨਰ ਕਮ ਐਸ.ਡੀ.ਐਮ. ਗੁਰਦਾਸਪੁਰ ਅਸ਼ੋਕ ਕੁਮਾਰ ਨੇ ਕੀਤਾ। ਉਪਰੰਤ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਖੁਸ਼ੀ ਜਾਹਿਰ ਕੀਤੀ ਕਿ ਬੜ੍ਹੇ ਹੀ ਪਿਆਰ ਤੇ ਆਪਸੀ ਸਹਿਮਤੀ ਨਾਲ ਚੋਣ ਹੋਈ ਹੈ। ਉਨ੍ਹਾਂ ਚੁਣੇ ਨੁਮਾਇੰਦਿਆਂ ਨੂੰ ਵਧਾਈ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਚੁਣੇ ਅਹੁਦੇਦਾਰਾਂ ਨੂੰ ਹਾਰ ਪਾਏ ਗਏ ਤੇ ਢੋਲ ਵਜਾ ਕੇ ਜਸ਼ਨ ਮਨਾਏ ਗਏ। ਇਸ ਮੌਕੇ ਕਾਰਜ ਸਾਧਕ ਅਫ਼ਸਰ ਕਿਰਨ ਮਹਾਜਨ, ਡੀ.ਐਸ.ਪੀ. ਤਰਜਿੰਦਰ ਸਿੰਘ, ਐਸ.ਐਚ.ਓ. ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਇਲਾਕੇ ਭਰ ਤੋਂ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਪੰਨੂੰ ਨੇ ਪਿੰਡ ਛਿਛਰੇਵਾਲ ਕਲਾਂ ਵਿਖੇ ਲੋੜਵੰਦਾਂ ਨੂੰ ‘ਮੇਰੀ ਰਸੋਈ’ ਤਹਿਤ ਰਾਸ਼ਨ ਕਿੱਟਾਂ ਵੰਡੀਆਂ ਅਗਲੀ ਖ਼ਬਰ ਸੁੱਤੇ ਪਏ ਪਰਿਵਾਰ ਦੇ ਘਰ ਦੀ ਕੰਧ ਪਾੜ ਕੇ 13 ਤੋਲੇ ਸੋਨਾ ਤੇ ਨਕਦੀ ਉਡਾਈ
Ad Position 24
No active advertisement