ਵੇਰਕਾ, 1 ਮਈ (ਦੀਦਾਰ ਸਿੰਘ)-ਸਿੱਖਿਆ ਮਿਆਰ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ਪੰਜਾਬ ਸਰਕਾਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵੇਰਕਾ ਵਿਖੇ 17 ਨਵੇਂ ਕੰਪਿਊਟਰ ਭੇਜੇ ਗਏ ਹਨ | ਜਿਨ੍ਹਾਂ ਦਾ ਉਦਘਾਟਨ ਅੱਜ ਵਾਰਡ ਨੰ: 19 ਤੋਂ ਕੌਂਸਲਰ ਨਵਜੀਤ ਕੌਰ ਵਲੋਂ ਕੀਤਾ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਨਵਜੋਤ ਕੌਰ ਖੁਰਾਣਾ ਨੇ ਦੱਸਿਆ ਕਿ ਸਾਡੀ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਤਾੋ ਇਹੀ ਮੰਗ ਸੀ, ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਵਾਸਤੇ ਨਵੇਂ ਕੰਪਿਊਟਰ ਭੇਜੇ ਜਾਣ | ਹਲਕਾ ਵਿਧਾਇਕਾ ਮੈਡਮ ਜੀਵਨਜੋਤ ਕੌਰ ਦੇ ਯਤਨਾਂ ਸਦਕਾ ਅੱਜ ਸਾਡੀ ਇਹ ਮੰਗ ਪੂਰੀ ਹੋ ਗਈ ਹੈ | ਇਸ ਮੌਕੇ ਸਕੂਲ ਸਟਾਫ ਤੋਂ ਇਲਾਵਾ ਆਪ ਪਾਰਟੀ ਦੇ ਵਰਕਰ ਅਤੇ ਵਲੰਟੀਅਰ ਵੀ ਹਾਜ਼ਰ ਸਨ | ਇਸ ਮੌਕੇ ਪਿ੍ੰਸੀਪਲ ਮੈਡਮ ਵਲੋਂ ਕੌਂਸਲਰ ਨਵਜੀਤ ਕੌਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ |