14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ 'ਚ ਜਿੱਤੇ ਸੋਨੇ, ਚਾਂਦੀ ਤੇ ਕਾਂਸੀ ਦੇ ਤਗਮੇ <br/>

Ad Position 21
No active advertisement
ਅਜੀਤ ਡੈਸਕ 24-05-2026
ਅੰਮਿ੍ਤਸਰ, 23 ਮਈ (ਜੱਸ)¸ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ-2026 ਦੀਆਂ ਵੱਖ-ਵੱਖ ਸ਼੍ਰੇਣੀਆਂ 'ਚ ਸੋਨੇ, ਚਾਂਦੀ ਅਤੇ ਕਾਂਸੇ ਦੇ ਤਮਗੇ ਪ੍ਰਾਪਤ ਕਰਕੇ ਸਕੂਲ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ | ਇਹ ਚੈਂਪੀਅਨਸ਼ਿਪ ਕਰਾਟੇ ਡੂ ਐਸੋਸੀਏਸ਼ਨ ਵੱਲੋਂ ਟਾਊਨ ਹਾਲ ਸਕੂਲ, ਮਾਲ ਮੰਡੀ ਵਿਖੇ ਕਰਵਾਈ ਗਈ | ਪਿ੍ੰਸੀਪਲ ਪੁਨੀਤ ਕੌਰ ਨਾਗਪਾਲ ਨੇ ਦੱਸਿਆ ਕਿ 8ਵੀਂ-ਡੀ ਦੀ ਮਹਿਕ ਅਤੇ 10ਵੀਂ-ਈ ਦੀ ਸਿਮਰਨ ਨੇ ਸੋਨੇ ਦਾ ਤਮਗਾ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ | ਉਨ੍ਹਾਂ ਕਿਹਾ ਕਿ 12ਵੀਂ-ਐੱਫ ਦੀ ਮੁਸਕਾਨ ਨੇ ਚਾਂਦੀ ਅਤੇ 10ਵੀਂ-ਈ ਦੀ ਨੇਹਾ ਕੁਮਾਰੀ ਅਤੇ 7ਵੀਂ-ਸੀ ਦੀ ਰੇਣੁਕਾ ਨੇ ਕਾਂਸੇ ਦੇ ਤਮਗੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ | ਇਸ ਮੌਕੇ ਪਿ੍ੰ: ਨਾਗਪਾਲ ਅਤੇ ਸਮੁੱਚੇ ਸਟਾਫ਼ ਨੇ ਸਮੂਹ ਤਮਗਾ ਜੇਤੂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕੋਚਿੰਗ ਸਟਾਫ਼ ਦੀ ਵੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ 'ਚ ਪੇਟੈਂਟ ਪ੍ਰਾਪਤ ਕੀਤਾ <br/> ਅਗਲੀ ਖ਼ਬਰ ਡੀ.ਏ.ਵੀ.ਸੀ. ਸਕੂਲ ਹਾਥੀ ਗੇਟ ਨੇ ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੰਡੀ <br/>
Ad Position 24