14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਡੀ.ਏ.ਵੀ.ਸੀ. ਸਕੂਲ ਹਾਥੀ ਗੇਟ ਨੇ ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੰਡੀ <br/>

Ad Position 21
No active advertisement
ਅਜੀਤ ਡੈਸਕ 24-05-2026
ਅੰਮਿ੍ਤਸਰ, 23 ਮਈ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਸੀ. ਸੈਕੰ. ਸਕੂਲ ਹਾਥੀ ਗੇਟ ਨੇ ਅੱਜ ਯੋਗ ਅਤੇ ਲੋੜਵੰਦ ਵਿਦਿਆਰਥੀਆਂ ਨੂੰ 51,000 ਰੁਪਏ ਦੀਆਂ ਸਕਾਲਰਸ਼ਿਪਾਂ ਵੰਡੀਆਂ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪਿ੍ੰਸੀਪਲ ਵਿਕਾਸ ਪਰਾਸ਼ਰ ਨੇ ਕਿਹਾ ਕਿ ਇਹ ਰਕਮ ਸਕੂਲ ਦੇ ਸਾਬਕਾ ਵਿਦਿਆਰਥੀ ਅਨਿਲ ਵਿਜ ਏ. ਟੀ. ਪੀ. ਜਲੰਧਰ, ਰਾਜਿੰਦਰ ਸ਼ਰਮਾ ਅਤੇ ਕੌਸਾ ਟਰੱਸਟ ਅੰਮਿ੍ਤਸਰ ਦੁਆਰਾ ਯੋਗ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਦਾਨ ਕੀਤੀ ਗਈ ਸੀ | ਉਨ੍ਹਾਂ ਸਕਾਲਰਸ਼ਿਪ ਲਈ ਟਰੱਸਟ ਦੇ ਉਕਤ ਪਤਵੰਤੇ ਸੱਜਣਾਂ ਦੇ ਨਾਲ-ਨਾਲ ਗੁਲਸ਼ਨ ਸਦਾਨਾ ਦਾ ਇਸ ਰਕਮ ਨੂੰ ਇਕੱਠਾ ਕਰਨ ਲਈ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਕੂਲ 'ਚ ਦਾਖਲਾ ਲੈਣ ਦੇ ਚਾਹਵਾਨ ਹੋਣਹਾਰ ਵਿਦਿਆਰਥੀ ਅਜੇ ਵੀ ਇਕ ਛੋਟੀ ਜਿਹੀ ਪ੍ਰੀਖਿਆ ਦੇ ਕੇ ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ | ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ 'ਚ ਛੇਵੀਂ ਜਮਾਤ ਤੋਂ ਆਦਿਤਿਆ, ਸੱਤਵੀਂ ਜਮਾਤ ਤੋਂ ਸੁਵੀਰ ਗੁਪਤਾ, ਅਗਮਪ੍ਰੀਤ ਅਤੇ ਮਨੀਸ਼ਾ, ਅੱਠਵੀਂ ਜਮਾਤ ਤੋਂ ਯਸ਼ਰਾਜ, ਕਿ੍ਸ਼ਨਾ ਅਤੇ ਤਾਨਿਆ, ਨੌਵੀਂ ਜਮਾਤ ਤੋਂ ਅਰਮਾਨਦੀਪ ਸਿੰਘ, ਮਾਧਵ ਅਤੇ ਦਿਲੀਪ, ਦਸਵੀਂ ਜਮਾਤ ਤੋਂ ਸਾਰਥਕ ਚੌਹਾਨ, ਦਿਵਯਾਂਸ਼ੂ, ਯੋਗੇਸ਼ ਅਤੇ ਚਿਰਾਗ, ਗਿਆਰ੍ਹਵੀਂ ਜਮਾਤ ਤੋਂ ਮੋਹਨ ਅਤੇ ਕਿ੍ਸ਼ਨਾ ਅਤੇ ਬਾਰ੍ਹਵੀਂ ਜਮਾਤ ਤੋਂ ਮੋਹਿਤ ਗਰਗ ਅਤੇ ਆਦਿਤਿਆ ਸਿੰਘ ਸ਼ਾਮਿਲ ਸਨ | ਇਸ ਮੌਕੇ ਸਕੂਲ ਦੇ ਵਾਈਸ ਪਿ੍ੰਸੀਪਲ ਰਾਜੇਸ਼ ਸ਼ਰਮਾ, ਜਸਵਿੰਦਰ ਸਿੰਘ ਅਤੇ ਗੁਲਸ਼ਨ ਸਦਾਨਾ ਨੇ ਵੀ ਬੱਚਿਆਂ ਦਾ ਹੌਂਸਲਾ ਵਧਾਇਆ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ 'ਚ ਜਿੱਤੇ ਸੋਨੇ, ਚਾਂਦੀ... ਅਗਲੀ ਖ਼ਬਰ ਮਾਨਾਂਵਾਲਾ ਵਿਖੇ ਪੀਰ ਬਾਬਾ ਲਾਲ ਦੀ ਯਾਦ 'ਚ ਜੋੜ ਮੇਲਾ ਮਨਾਇਆ <br/>
Ad Position 24