14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਮਾਨਾਂਵਾਲਾ ਵਿਖੇ ਪੀਰ ਬਾਬਾ ਲਾਲ ਦੀ ਯਾਦ 'ਚ ਜੋੜ ਮੇਲਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 24-05-2026
ਮਾਨਾਂਵਾਲਾ, 23 ਮਈ (ਗੁਰਦੀਪ ਸਿੰਘ ਨਾਗੀ)-ਧੰਨ ਧੰਨ ਪੀਰ ਬਾਬਾ ਲਾਲ ਦੇ ਅਸਥਾਨ ਮਾਨਾਂਵਾਲਾ ਵਿਖੇ ਸੱਜਰੀ ਸਵੇਰ ਸੱਭਿਆਚਾਰਕ ਕਲੱਬ, ਮਾਨਾਂਵਾਲਾ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ¢ ਕਲੱਬ ਦੇ ਪ੍ਰਧਾਨ ਜਗੀਰ ਸਿੰਘ ਕਾਲੀ ਤੇ ਉਸਦੇ ਸਾਥੀਆਂ ਨੇ ਬਾਬਾ ਲਾਲ ਦੇ ਅਸਥਾਨ 'ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ | ਉਸ ਤੋਂ ਬਾਅਦ ਖੁੱਲੇ ਅਖਾੜੇ ਵਿਚ ਗਾਇਕ ਜੋੜੀ ਰਾਏ ਜੁਝਾਰ ਤੇ ਅਮਨ ਕੌਰ, ਸੂਫੀ ਗਾਇਕ ਜੀ ਵਾਰਿਸ, ਹਰਪ੍ਰੀਤ ਮਾਨਾਂਵਾਲੀਆ ਅਤੇ ਦਿਲਪ੍ਰੀਤ ਗਿੱਲ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ | ਪ੍ਰਧਾਨ ਜਗੀਰ ਸਿੰਘ ਕਾਲੀ, ਜੈਪਾਲ ਸਿੰਘ, ਸਰਪੰਚ ਸਤਨਾਮ ਸਿੰਘ ਲਾਲਾ ਨੇ ਸਮੂਹ ਕਲਕਾਰਾਂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਜਗੀਰ ਸਿੰਘ ਕਾਲੀ, ਜੈਪਾਲ ਸਿੰਘ, ਸਰਪੰਚ ਸਤਨਾਮ ਸਿੰਘ ਲਾਲਾ, ਹਰਸ਼ਰਨ ਸਿੰਘ ਬਿੱਕਾ, ਸੋਨੂੰ ਸਿੰਘ, ਰਣਜੀਤ ਸਿੰਘ, ਬਿੱਟੂ, ਰਾਣਾ, ਮਾਣਕ ਸਿੰਘ, ਬਲਦੇਵ ਸਿੰਘ, ਸਾਹਿਬ ਸਿੰਘ ਸਾਬਾ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ ਮਿੰਟੂ, ਰੈਂਬੋ, ਰੇਸ਼ਮ ਸਿੰਘ, ਲਾਡੀ, ਗੁਰਪ੍ਰੀਤ ਸਿੰਘ ਮਰੋਕ, ਸੁਖਦੇਵ ਸਿੰਘ ਜੱਜ ਕਬੱਡੀ ਕੋਚ ਆਦਿ ਹਾਜ਼ਰ ਸਨ | ਇਸ ਮੌਕੇ ਮਾਝਾ ਤੇ ਮਾਲਵਾ ਦੀਆਂ ਅੰਤਰਰਾਸ਼ਟਰੀ ਕਬੱਡੀ ਟੀਮਾਂ ਦਰਮਿਆਨ ਸ਼ੋਅ ਮੈਚ ਵੀ ਕਰਵਾਇਆ ਗਿਆ, ਜੋ ਮਾਲਵੇ ਦੀ ਟੀਮ ਨੇ ਜਿੱਤਿਆ | ਇਸ ਮੌਕੇ ਸਰਪੰਚ ਸਤਨਾਮ ਸਿੰਘ ਲਾਲਾ ਨੇ ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਦੋਬੁਰਜੀ ਦੇ ਕਬੱਡੀ ਖਿਡਾਰੀ ਦੀਪ ਦੋਬੁਰਜੀ ਨੂੰ 11 ਹਜ਼ਾਰ ਰੁਪਏ ਦਾ ਵੱਖਰਾ ਇਨਾਮ ਦੇ ਕੇ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ.ਸੀ. ਸਕੂਲ ਹਾਥੀ ਗੇਟ ਨੇ ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੰਡੀ <br/> ਅਗਲੀ ਖ਼ਬਰ ਭਾਰਤੀ ਵਿੱਦਿਆ ਭਵਨ ਅੰਮਿ੍ਤਸਰ-ਉੱਚ ਪ੍ਰੰਪਰਾਵਾਂ ਦਾ ਵਾਹਕ <br/>
Ad Position 24