03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪੰਥਕ ਇਕੱਠ ’ਚ ਸ਼ਾਮਿਲ ਹੋਣ ਲਈ ਸਰਕਲ ਮਹਿਤਾ ਤੋਂ ਤਕਰੀਬਨ 100 ਗੱਡੀਆਂ ਦਾ ਕਾਫ਼ਲਾ ਰਵਾਨਾ

Ad Position 21
No active advertisement
ਅਜੀਤ ਡੈਸਕ 30-05-2026

ਚੌਕ ਮਹਿਤਾ, 29 ਮਈ (ਜਗਦੀਸ਼ ਸਿੰਘ ਬਮਰਾਹ)- ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਭੰਗਵਾਂ ਵਿਖੇ ਅੱਜ ਕਰਵਾਈ ਗਈ ਪਲੇਠੀ ਪੰਥਕ ਮੀਟਿੰਗ ‘ਚ ਸਰਕਲ ਮਹਿਤਾ ਤੋਂ ਮੁੱਖ ਦਫ਼ਤਰ ਸਹਾਇਕ ਸਕੱਤਰ ਜਤਿੰਦਰ ਸਿੰਘ ਮਹਿਤਾ ਦੀ ਅਗਵਾਈ ਹੇਠ ਪਾਰਟੀ ਸਮੱਰਥਕਾਂ ਦਾ ਵੱਡਾ ਕਾਫਲਾ ਸ਼ਾਮਿਲ ਹੋਇਆ। ਸਥਾਨਕ ਦਾਣਾ ਮੰਡੀ ਤੋਂ ਤਕਰੀਬਨ 100 ਤੋਂ ਵੱਧ ਗੱਡੀਆਂ ਵਾਲਾ ਕਾਫਲਾ ਲੈ ਕੇ ਤੁਰਨ ਸਮੇਂ ਜਥੇਦਾਰ ਜਤਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਐੱਮ. ਪੀ. ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸਰਪ੍ਰਸਤੀ ਤੇ ਬਾਪੂ ਤਰਸੇਮ ਸਿੰਘ ਦੀ ਅਗਵਾਈ ਹੇਠ ਹੋਈ ਇਹ ਮੀਟਿੰਗ ਪੂਰੀ ਤਰ੍ਹਾਂ ਨਾਲ ਸਫਲ ਰਹੀ ਹੈ ਤੇ ਸੰਗਤਾਂ ਨੇ ਭਰਵਾਂ ਹੁੰਗਾਰਾ ਦਿੱਤਾ। ਇਸ ਮੌਕੇ ਬਹਾਦਰ ਸਿੰਘ ਪੰਚ, ਮਨਜੀਤ ਸਿੰਘ ਮੰਨਾ, ਕੇਵਲ ਸਿੰਘ ਪ੍ਰਧਾਨ, ਦਿਲਬਾਗ ਸਿੰਘ, ਜਗਜੀਤ ਸਿੰਘ, ਅਮਰਜੀਤ ਸਿੰਘ, ਅੰਗਰੇਜ਼ ਸਿੰਘ, ਸੂਬਾ ਸਿੰਘ, ਕਸ਼ਮੀਰ ਸਿੰਘ ਟੀਟੂ, ਗੁਰਦੇਵ ਸਿੰਘ ਗੱਗੜਭਾਣਾ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਮਨਜਿੰਦਰ ਸਿੰਘ, ਮਹਿੰਦਰ ਪਾਲ ਸਿੰਘ, ਦੇਸਾ ਸਿੰਘ ਚੂੰਗ, ਸਕੱਤਰ ਸਿੰਘ, ਸੁਖਚੈਨ ਸਿੰਘ, ਸਤਨਾਮ ਸਿੰਘ, ਗੁਰਜੋਬਨ ਸਿੰਘ ਬਾਜਵਾ, ਜੋਬਨ ਸਿੰਘ ਖੱਬੇ ਤੇ ਪ੍ਰੇਮ ਸਿੰਘ ਆਦਿ ਤੋਂ ਇਲਾਵ ਵੱਡੀ ਗਿਣਤੀ ‘ਚ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰ੍ਰਸੀਪਲ ਪ੍ਰੇਮ ਕੁਮਾਰ ਦੀ ਮਿਹਨਤ ਸਦਕਾ ਨਗਰ ਕੌਂਸਲ 'ਤੇ ਬਣਿਆ 'ਆਪ' ਦਾ ਕਬਜ਼ਾ ਬਹੁਮਤ ਨਾਲ ਜਿੱਤੇ 8 ਉਮੀਦਵਾਰ ਅਗਲੀ ਖ਼ਬਰ ਰਈਆ ਵਿਖੇ ਵਾਰਡ ਨੰਬਰ ਪੰਜ ਤੋਂ ਚੇਅਰਮੈਨ ਜਤਿੰਦਰ ਸਿੰਘ ਦੀ ਸਾਲੇਹਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਭਜੋਤ ਕੌਰ ਸਭ ਤੋਂ...
Ad Position 24
No active advertisement