03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਪਿੰ੍ਰਸੀਪਲ ਪ੍ਰੇਮ ਕੁਮਾਰ ਦੀ ਮਿਹਨਤ ਸਦਕਾ ਨਗਰ ਕੌਂਸਲ 'ਤੇ ਬਣਿਆ 'ਆਪ' ਦਾ ਕਬਜ਼ਾ ਬਹੁਮਤ ਨਾਲ ਜਿੱਤੇ 8 ਉਮੀਦਵਾਰ

Ad Position 21
No active advertisement
ਅਜੀਤ ਡੈਸਕ 30-05-2026
ਫਿਲੌਰ, 29 ਮਈ (ਵਿਪਨ ਗੈਰੀ, ਸਤਿੰਦਰ ਸਿੰਘ)-ਅੱਜ ਨਗਰ ਕੌਂਸਲ ਫਿਲੌਰ ਦੇ 15 ਵਾਰਡਾਂ ਦੀਆਂ ਚੋਣਾ ਦੇ ਆਏ ਨਤੀਜਿਆਂ ਅਨੁਸਾਰ ਫਿਲੌਰ ਅੰਦਰ 'ਆਪ' ਦੀ ਮੌਜੂਦਾ ਸਰਕਾਰ ਦੇ 8 ਉਮੀਦਵਾਰਾਂ ਨੇ ਬਹੁਮਤ ਨਾਲ ਵੱਡੀ ਜਿੱਤ ਪ੍ਰਾਪਤ ਕੀਤੀ ਹੈ | ਜਿਸ ਦਾ ਸਿਹਰਾ ਹਲਕਾ ਇੰਚਾਰਜ ਪਿ੍ੰਸੀਪਲ ਪ੍ਰੇਮ ਕੁਮਾਰ ਦੇ ਸਿਰ ਸਜਿਆ ਹੈ ਤੇ ਪਿ੍ੰਸੀਪਲ ਨੇ ਜਿੱਤੇ ਹੋਏ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਢੋਲ ਧਮਕਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ | ਇਸ ਤੋਂ ਇਲਾਵਾ ਕਾਂਗਰਸ ਦੇ 3 ਉਮੀਦਵਾਰ, ਬਸਪਾ ਦੇ 2 ਉਮੀਦਵਾਰ ਅਤੇ 2 ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਪ੍ਰਾਪਤ ਕੀਤੀ ਹੈ | ਜਾਣਕਾਰੀ ਮੁਤਾਬਿਕ ਵਾਰਡ ਨੰ. 1 ਵਿਚੋਂ ਆਪ ਦੇ ਜਸਵਿੰਦਰ ਕੌਰ 405 ਵੋਟਾਂ, ਵਾਰਡ ਨੰ. 2 ਵਿਚੋਂ ਆਪ ਦੇ ਸ਼ੰਕਰ ਸੰਧੂ 353 ਵੋਟਾਂ, ਵਾਰਡ ਨੰ. 3 ਵਿਚੋਂ ਆਪ ਦੇ ਰਣਜੀਤਾ 381 ਵੋਟਾਂ, ਵਾਰਡ ਨੰ. 4 ਵਿਚੋਂ ਆਜ਼ਾਦ ਅਮਿਤ ਪੰਮਾ 363 ਵੋਟਾਂ, ਵਾਰਡ ਨੰ. 5 ਵਿਚੋਂ ਆਜ਼ਾਦ ਮੰਜੂ ਬਾਲਾ 671 ਵੋਟਾਂ, ਵਾਰਡ ਨੰ. 6 ਵਿਚੋਂ ਆਪ ਦੇ ਪਰਮਜੀਤ ਭਾਰਤੀ 488 ਵੋਟਾਂ, ਵਾਰਡ ਨੰ. 7 ਵਿਚੋਂ ਆਪ ਦੇ ਸਰਬਜੀਤ ਕੌਰ 231 ਵੋਟਾਂ, ਵਾਰਡ ਨੰ. 8 ਵਿਚੋਂ ਆਪ ਦੇ ਵੈਭਵ ਸ਼ਰਮਾ 459 ਵੋਟਾਂ, ਵਾਰਡ ਨੰ. 9 ਵਿਚੋਂ ਕਾਂਗਰਸ ਦੇ ਮਧੂ ਬੱਠਲਾਂ 448 ਵੋਟਾਂ, ਵਾਰਡ ਨੰ. 10 ਵਿਚੋਂ ਆਪ ਦੇ ਸੁਰਿੰਦਰ ਡਾਬਰ 540 ਵੋਟਾਂ, ਵਾਰਡ ਨੰ. 11 ਵਿਚੋਂ ਕਾਂਗਰਸ ਦੇ ਪ੍ਰਭਜੋਤ ਕੌਰ 404 ਵੋਟਾਂ, ਵਾਰਡ ਨੰ. 12 ਵਿਚੋਂ ਆਪ ਦੇ ਰਜਨੀ ਗਾਬਾ 565 ਵੋਟਾਂ, ਵਾਰਡ ਨੰ. 13 ਵਿਚੋਂ ਕਾਂਗਰਸ ਦੇ ਮਲਕੀਤ ਸਿੰਘ 338 ਵੋਟਾਂ, ਵਾਰਡ ਨੰ. 14 ਵਿਚੋਂ ਬਸਪਾ ਦੇ ਬੁੱਧ ਪ੍ਰਕਾਸ਼ 280 ਵੋਟਾਂ, ਵਾਰਡ ਨੰ. 15 ਵਿਚੋਂ ਬਸਪਾ ਦੇ ਪਾਲ ਰਾਮ ਸੰਧੂ 405 ਵੋਟਾਂ ਹਾਸਲ ਕਰਕੇ ਕੌਂਸਲਰ ਬਣੇ ਹਨ |
Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਨਗਰ ਪੰਚਾਇਤ 'ਚ 9 ਸੀਟਾਂ ਨਾਲ 'ਆਪ' ਦੀ ਹੂੰਝਾਫੇਰ ਜਿੱਤ ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪੰਥਕ ਇਕੱਠ ’ਚ ਸ਼ਾਮਿਲ ਹੋਣ ਲਈ ਸਰਕਲ ਮਹਿਤਾ ਤੋਂ ਤਕਰੀਬਨ 100 ਗੱਡੀਆਂ ਦਾ ਕਾਫ਼ਲਾ ਰਵਾਨਾ
Ad Position 24
No active advertisement