ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਨਗਰ ਨਿਗਮ ਵਲੋਂ ਕੂੜਾ ਸੁੱਟਣ ’ਤੇ ਵਪਾਰਕ ਅਦਾਰਿਆਂ ਖ਼ਿਲਾਫ਼ ਵੱਡੀ ਕਾਰਵਾਈ

Ad Position 21
No active advertisement
ਅਜੀਤ ਡੈਸਕ 29-06-2026

ਨਿਗਮ ਕਮਿਸ਼ਨਰ ਨੇ ਖੁਦ ਸੜਕਾਂ ‘ਤੇ ਨਿਕਲ ਕੇ ਕੀਤੇ ਭਾਰੀ ਜੁੁਰਮਾਨੇ
ਅੰਮ੍ਰਿਤਸਰ, 28 ਜੂਨ (ਹਰਮਿੰਦਰ ਸਿੰਘ)-ਸ਼ਹਿਰ ‘ਚ ਸਫ਼ਾਈ ਯਕੀਨੀ ਬਣਾਉਣ ਅਤੇ ਸੋਲਿਡ ਵੇਸਟ ਮੈਨੇਜਮੈਂਟ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੇ ਉਦੇਸ਼ ਨਾਲ ਨਗਰ ਨਿਗਮ ਅੰਮ੍ਰਿਤਸਰ ਨੇ ਮਾਲ ਰੋਡ ਅਤੇ ਲਾਰੈਂਸ ਰੋਡ ‘ਤੇ ਸਰਕਾਰੀ ਥਾਵਾਂ ‘ਤੇ ਕੂੜਾ ਸੁੱਟਣ ਵਾਲੇ ਵਪਾਰਕ ਅਦਾਰਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ। ਇਸ ਵਿਸ਼ੇਸ਼ ਮੁਹਿੰਮ ਦੀ ਅਗਵਾਈ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਖ਼ੁਦ ਕੀਤੀ। ਬੀਤੀ ਰਾਤ ਸ਼ਹਿਰ ਦੀ ਪ੍ਰਸਿੱਧ ਮਾਲ ਰੋਡ ‘ਤੇ ਇਕ ਵੱਡੇ ਵਪਾਰਕ ਅਦਾਰੇ ਵਲੋਂ ਗੈਰ-ਕਾਨੂੰਨੀ ਢੰਗ ਨਾਲ ਕੂੜਾ ਸੁੱਟਣ ਦੀ ਘਟਨਾ ਨੂੰ ਕਮਿਸ਼ਨਰ ਨੇ ਗੰਭੀਰਤਾ ਨਾਲ ਲੈਂਦਿਆਂ ਸਫ਼ਾਈ ਸ਼ਾਖਾ ਨੂੰ ਤੁਰੰਤ ਕੂੜਾ ਚੁੱਕਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਐਤਵਾਰ ਵਾਲੇ ਦਿਨ ਕਮਿਸ਼ਨਰ ਸ਼ੇਰਗਿੱਲ ਨੇ ਖੁਦ ਮੌਕੇ ‘ਤੇ ਪਹੁੰਚ ਕੇ ਕਾਰਵਾਈ ਦੀ ਨਿਗਰਾਨੀ ਕੀਤੀ। ਇਸ ਮੁਹਿੰਮ ਵਿਚ ਸਿਹਤ ਅਫ਼ਸਰ ਹੈਲਥ ਡਾ: ਯੋਗੇਸ਼ ਅਰੋੜਾ, ਮੁੱਖ ਸੈਨੇਟੇਸ਼ਨ ਅਫ਼ਸਰ ਮਲਕੀਅਤ ਸਿੰਘ, ਸਕੱਤਰ-ਕਮ-ਇਸਟੇਟ ਅਫ਼ਸਰ ਸੁਸ਼ਾਂਤ ਭਾਟੀਆ, ਚੀਫ਼ ਸੈਨੇਟਰੀ ਇੰਸਪੈਕਟਰ ਹਰਿੰਦਰਪਾਲ ਸਿੰਘ, ਸੈਨੇਟਰੀ ਇੰਸਪੈਕਟਰ ਅਮਨਦੀਪ ਸਿੰਘ, ਸੰਜੀਵ ਅਰੋੜਾ ਅਤੇ ਸਫ਼ਾਈ ਸ਼ਾਖਾ ਦੇ ਹੋਰ ਅਧਿਕਾਰੀ ਸ਼ਾਮਲ ਸਨ। ਮੁਹਿੰਮ ਦੌਰਾਨ ਕਈ ਵਪਾਰਕ ਅਦਾਰੇ ਨਗਰ ਨਿਗਮ ਦੇ ਸਫ਼ਾਈ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ, ਜਿਨ੍ਹਾਂ ਦੇ ਮੌਕੇ ‘ਤੇ ਹੀ ਚਲਾਨ ਕੱਟ ਕੇ ਜੁਰਮਾਨੇ ਕੀਤੇ ਗਏ। ਸਤਿਆਮ ਐਂਟਰਪ੍ਰਾਈਜ਼ਜ਼ ਨੂੰ 10,000, ਐਮ.ਐਸ ਕੇਅਰਟ ਲਾਈਨ ਸ਼ੋ ਰੂਮ ਨੂੰ 5,000, ਗੁਰਮੁਖ ਸਿੰਘ ਪੇਂਟ ਸਟੋਰ ਨੂੰ 10,000, ਲਾਰੈਂਸ ਰੋਡ ਸਥਿਤ ਸ਼ਰਾਬ ਦੇ ਠੇਕੇ ਨੂੰ 2,000 ਦਾ ਜੁਰਮਾਨਾ ਕੀਤਾ ਗਿਆ, ਜਦਕਿ ਦਸੌਂਧਾ ਸਿੰਘ ਰੋਡ ਸਥਿਤ ਸ਼ਰਮਾ ਸਵੀਟਸ ਦਾ ਵੀ ਚਲਾਨ ਕੀਤਾ ਗਿਆ। ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਹਰ ਰੋਜ਼ ਤਿੰਨ ਵਾਰ ਸਫ਼ਾਈ ਕੀਤੀ ਜਾਂਦੀ ਹੈ, ਫਿਰ ਵੀ ਕੁਝ ਵਪਾਰਕ ਅਦਾਰੇ ਨਿਰਧਾਰਤ ਪ੍ਰਣਾਲੀ ਅਨੁਸਾਰ ਕੂੜਾ ਦੇਣ ਦੀ ਬਜਾਏ ਸਰਕਾਰੀ ਥਾਵਾਂ ‘ਤੇ ਸੁੱਟ ਰਹੇ ਹਨ। ਉਨ੍ਹਾਂ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਭਵਿੱਖ ਵਿਚ ਕਿਸੇ ਵੀ ਨਿਯਮ ਤੋੜਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਮਿਊਂਸਪਲ ਸੋਲਿਡ ਵੇਸਟ ਮੈਨੇਜਮੈਂਟ ਨਿਯਮਾਂ ਤਹਿਤ ਜੁਰਮਾਨਿਆਂ ਦੇ ਨਾਲ-ਨਾਲ ਲੋੜ ਪੈਣ ‘ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਕਮਿਸ਼ਨਰ ਨੇ ਸਮੂਹ ਦੁਕਾਨਦਾਰਾਂ, ਵਪਾਰਕ ਅਦਾਰਿਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖ-ਵੱਖ ਕੂੜੇਦਾਨਾਂ ‘ਚ ਰੱਖਣ, ਕੂੜੇ ਦਾ ਸਹੀ ਨਿਪਟਾਰਾ ਕਰਨ ਅਤੇ ਸੜਕਾਂ, ਫੁੱਟਪਾਥਾਂ ਅਤੇ ਜਨਤਕ ਥਾਵਾਂ ‘ਤੇ ਕੂੜਾ ਸੁੱਟਣ ਤੋਂ ਗੁਰੇਜ਼ ਕਰਨ।

Ad Position 22
No active advertisement
ਪਿਛਲੀ ਖ਼ਬਰ ਲੈਕਚਰਾਰ ਭਰਤੀ ’ਚ ਰਾਖਵਾਂਕਰਨ ਨਾ ਲਾਗੂ ਕਰਨ ’ਤੇ ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਵਲੋਂ ਤਿੱਖਾ ਵਿਰੋਧ ਅਗਲੀ ਖ਼ਬਰ ਅੰਮ੍ਰਿਤਸਰ ਨੂੰ ਵੱਡਾ ਤੋਹਫ਼ਾ, ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਬਣੇ ਸੁਲਤਾਨਵਿੰਡ ਫਲਾਈਓਵਰ ਦਾ ਕੀਤਾ ਉਦਘਾਟਨ
Ad Position 24
No active advertisement