ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਵਾਹਨਾਂ ਨੂੰ ਜਾਅਲੀ ਨੰਬਰ ਪਲੇਟਾਂ ਲਗਾ ਕੇ ਵੇਚਣ ਵਾਲੇ ਆਏ ਪੁਲਿਸ ਦੇ ਅੜਿੱਕੇ

Ad Position 21
No active advertisement
ਅਜੀਤ ਡੈਸਕ 03-07-2026

ਅੰਮ੍ਰਿਤਸਰ, 2 ਜੁਲਾਈ (ਰੇਸ਼ਮ ਸਿੰਘ)-ਦੋ ਪਹੀਆ ਵਾਹਨਾਂ ਨੂੰ ਜਾਅਲੀ ਨੰਬਰ ਪਲੇਟਾਂ ਲਾ ਕੇ ਵੇਚਣ ਵਾਲੇ 2 ਮੁਲਜ਼ਮਾਂ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਪਾਸੋਂ ਮੋਟਰਸਾਇਕਲ ਬਰਾਮਦ ਕੀਤਾ ਗਿਆ ਹੈ ਜਿਸ ‘ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ। ਇਹ ਮਾਮਲਾ ਥਾਣਾ ਕੌਤਵਾਲੀ ਦੀ ਪੁਲਿਸ ਦਾ ਹੈ ਜਦੋਂ ਕਿ ਏ.ਐੱਸ.ਆਈ. ਰਛਪਾਲ ਸਿੰਘ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਮੁਲ਼ਜ਼ਮਾਂ ਦੀ ਸ਼ਨਾਖਤ ਵਿਸ਼ਾਲ ਕੁਮਾਰ ਵਾਸੀ ਮੁਹੱਲਾ ਹਰਿਗੋਬਿੰਦਪੁਰਾ ਵਡਾਲੀ ਰੋਡ ਤੇ ਸ਼ਾਮ ਸਿੰਘ ਵਾਸੀ ਨੇੜੇ ਨੈਣਾ ਦੇਵੀਂ ਮੰਦਰ ਮੁਹਲਾ ਹਰਗੋਬਿੰਦਪੁਰ ਵਜੋਂ ਹੋਈ ਹੈ। ਇਨ੍ਹਾਂ ਨੂੰ ਚੌਕ ਭਰਾਵਾਂ ਦਾ ਢਾਬਾ ਨੇੜੇ ਕਾਬੂ ਕੀਤਾ ਗਿਆ ਜਦੋਂ ਕਿ ਮੁਖਬਰੀ ਮਿਲੀ ਕਿ ਇਹ ਦੋਵੇਂ ਵਹੀਕਲ ਚੋਰੀ ਕਰਨ ਦੇ ਆਦਿ ਹਨ ਅਤੇ ਚੋਰੀਸ਼ੁਦਾ ਵਹੀਕਲਾਂ ਨੂੰ ਜਾਅਲੀ ਨੰਬਰ ਪਲੇਟ ਲਗਾ ਕੇ ਅੱਗੇ ਭੋਲੇ ਭਾਲੇ ਲੋਕਾਂ ਨੂੰ ਵੇਚ ਦਿੰਦੇ ਹਨ। ਪੁਲਿਸ ਵਲੋਂ ਇਨ੍ਹਾਂ ਪਾਸੋਂ ਇਕ ਮੋਟਰਸਾਇਕਲ ਮਾਰਕਾ ਸਪਲੈਂਡਰ ਵੀ ਬਰਾਮਦ ਕੀਤਾ ਗਿਆ ਹੈ ਜਿਸ ‘ਤੇ ਜਾਅਲੀ ਨੰਬਰ ਪਲੇਟ ਨੰਬਰ ਪੀ.ਬੀ.02 ਬੀ.ਐਨ. 7122 ਦੀ ਲੱਗੀ ਹੋਈ ਸੀ ਤੇ ਇਸ ਮੋਟਰਸਾਇਕਲ ਨੂੰ ਇਹ ਵੇਚਣ ਦੀ ਫਿਰਾਕ ‘ਚ ਬੈਕ ਸਾਈਡ ਫਾਇਰ ਬ੍ਰਗੇਡ ਦਫਤਰ ਕੋਲ ਖੜ੍ਹੇ ਸਨ ਜਦੋਂ ਕਿ ਇਨ੍ਹਾਂ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ। ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਸੜਕਾਂ ਤੇ ਬਿਜਲੀ ਦੀ ਮੰਦੀ ਹਾਲਤ ਖਿਲਾਫ ਢਪਈ ’ਚ ਲੋਕਾਂ ਮਾਰਿਆ ਧਰਨਾ ਅਗਲੀ ਖ਼ਬਰ ਅਜਨਾਲਾ ਨੇੜੇ ਮੋਹਣ ਭੰਡਾਰੀਆਂ ਵਿਖੇ ਪਟਾਕੇ ਬਣਾਉਣ ਵਾਲੇ ਵਰਾਂਡੇ (ਨਾਜਾਇਜ਼ ਫ਼ੈਕਟਰੀ) ਵਿਚ ਲੱਗੀ ਅਚਾਨਕ ਅੱਗ, ਜ਼ੋਰਦਾਰ ਧ...
Ad Position 24
No active advertisement