13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਪੱਛਮ ਸੁਪਰਫਾਸਟ ਐਕਸਪ੍ਰੈੱਸ ਹੋਈ ਰੱਦ

Ad Position 21
No active advertisement
ਅਜੀਤ ਡੈਸਕ 27-07-2026

ਅੰਮ੍ਰਿਤਸਰ, 26 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)- ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀ ਪੱਛਮ ਸੁਪਰਫਾਸਟ ਐਕਸਪ੍ਰੈਸ ਨੂੰ ਅੱਜ ਰੱਦ ਕਰ ਦਿੱਤਾ ਗਿਆ, ਜਦਕਿ ਦਰਜਨ ਭਰ ਰੇਲਗੱਡੀਆਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਰਵਾਨਾ ਹੋਈਆਂ। ਜਾਣਕਾਰੀ ਮੁਤਾਬਕ ਗੱਡੀ ਨੰਬਰ-12926 ਪੱਛਮ ਸੁਪਰਫਾਸਟ ਐਕਸਪ੍ਰੈਸ ਜਿਸਦਾ ਸਮਾਂ ਸਵੇਰੇ 7:20 ਵਜੇ ਚੱਲਣ ਦਾ ਹੈ, ਨੂੰ ਅੱਜ ਕਿਸੇ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ । ਇਸ ਤੋਂ ਇਲਾਵਾ ਗੱਡੀ ਨੰਬਰ-14618 ਪੂਰਨੀਆ ਕੋਰਟ ਜਨਸੇਵਾ ਐਕਸਪ੍ਰੈਸ ਆਪਣੇ ਨਿਰਧਾਰਤ ਸਮੇਂ ਸਵੇਰੇ 6:30 ਦੀ ਥਾਂ ‘ਤੇ 8:04 ਵਜੇ ਰਵਾਨਾ ਹੋਈ। ਇਸੇ ਤਰ੍ਹਾਂ ਗੱਡੀ ਨੰਬਰ-22430 ਦਿੱਲੀ ਸੁਪਰਫਾਸਟ ਐਕਸਪ੍ਰੈਸ ਸਵੇਰੇ 9:30 ਦੀ ਥਾਂ ‘ਤੇ 9:42 ਵਜੇ, ਗੱਡੀ ਨੰਬਰ-22424 ਗੋਰਖਪੁਰ ਜਨਸਾਧਾਰਨ ਸੁਪਰਫਾਸਟ ਐਕਸਪ੍ਰੈਸ ਨਿਰਧਾਰਤ ਸਮੇਂ ਦੁਪਹਿਰ 12:45 ਦੀ ਥਾਂ ‘ਤੇ ਦੁਪਹਿਰ 3:33 ਵਜੇ, ਗੱਡੀ ਨੰਬਰ-14674 ਸ਼ਹੀਦ ਐਕਸਪ੍ਰੈਸ ਦੁਪਹਿਰ 1:05 ਦੀ ਥਾਂ ‘ਤੇ 1:11 ਵਜੇ, ਗੱਡੀ ਨੰਬਰ-64552 ਛੇਹਰਟਾ-ਲੁਧਿਆਣਾ ਪੈਸੇਂਜਰ ਦੁਪਹਿਰ 1:40 ਦੀ ਥਾਂ ‘ਤੇ 2:24 ਵਜੇ, ਗੱਡੀ ਨੰਬਰ-14624 ਸੀਰ ਗੋਵਰਧਨਪੁਰ ਵਾਰਾਣਸੀ ਐਕਸਪ੍ਰੈਸ ਦੁਪਹਿਰ 2:25 ਦੀ ਥਾਂ ‘ਤੇ 2:49 ਵਜੇ, ਗੱਡੀ ਨੰਬਰ-14804 ਭਗਤ ਦੀ ਕੋਠੀ ਐਕਸਪ੍ਰੈਸ 3:25 ਦੀ ਥਾਂ ‘ਤੇ 4:02 ਵਜੇ, ਗੱਡੀ ਨੰਬਰ-18238 ਛੱਤੀਸਗੜ੍ਹ ਐਕਸਪ੍ਰੈਸ ਦੁਪਹਿਰ 3:55 ਦੀ ਥਾਂ ‘ਤੇ 4:20 ਵਜੇ, ਗੱਡੀ ਨੰਬਰ-12030 ਨਿਊ ਦਿੱਲੀ ਸਵਰਣ ਸ਼ਤਾਬਦੀ ਐਕਸਪ੍ਰੈਸ ਸ਼ਾਮ 4:50 ਦੀ ਥਾਂ ‘ਤੇ 5:00 ਵਜੇ, ਗੱਡੀ ਅੰਮ੍ਰਿਤਸਰ ਅਜਮੇਰ ਐਕਸਪ੍ਰੈਸ ਸ਼ਾਮ 5:45 ਦੀ ਥਾਂ ‘ਤੇ 6:09 ਵਜੇ, ਗੱਡੀ ਨੰਬਰ-14654 ਅੰਮ੍ਰਿਤਸਰ ਹਿਸਾਰ ਐਕਸਪ੍ਰੈਸ ਸ਼ਾਮ 6:05 ਦੀ ਥਾਂ ‘ਤੇ 6:30 ਵਜੇ, ਗੱਡੀ ਨੰਬਰ-13006 ਅੰਮ੍ਰਿਤਸਰ ਹਾਵੜਾ ਮੇਲ ਸ਼ਾਮ 6:25 ਦੀ ਥਾਂ ‘ਤੇ 6:37 ਵਜੇ, ਗੱਡੀ ਨੰਬਰ-15212 ਜਨ ਨਾਇਕ ਐਕਸਪ੍ਰੈਸ ਸ਼ਾਮ 7:20 ਦੀ ਥਾਂ ‘ਤੇ 8:02 ਵਜੇ, ਗੱਡੀ ਨੰਬਰ-18310 ਸੰਬਲਪੁਰ ਐਕਸਪ੍ਰੈਸ ਸ਼ਾਮ 8:35 ਦੀ ਥਾਂ ‘ਤੇ 8:50 ਵਜੇ ਰਵਾਨਾ ਹੋਈ।

Ad Position 22
No active advertisement
ਪਿਛਲੀ ਖ਼ਬਰ ਮਾਧਵ ਵਿੱਦਿਆ ਨਿਕੇਤਨ ਸੀ. ਸੈਕੰ. ਸਕੂਲ ਵਿਖੇ ਸੂਬਾਈ ਖੇਡ ਉਤਸਵ ਦਾ ਸ਼ਾਨਦਾਰ ਸਮਾਪਨ ਅਗਲੀ ਖ਼ਬਰ ਜੀਵਨ ਜੁਗਤਿ ਸਮਾਗਮਾਂ ਦੀ ਪ੍ਰੇਰਨਾ ਤੇ ਤਿਆਰੀ ਸੰਬੰਧੀ 5ਵਾਂ ਸਮਾਗਮ ਹੋਇਆ
Ad Position 24