18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਜਨਗਣਨਾ-2027 ਤਹਿਤ ਜ਼ਿਲ੍ਹੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਕੀਤੀ ਸਵੈ-ਗਣਨਾ <br/>

Ad Position 21
No active advertisement
ਅਜੀਤ ਡੈਸਕ 03-05-2026
ਤਰਨ ਤਾਰਨ, 2 ਮਈ (ਪਰਮਜੀਤ ਜੋਸ਼ੀ)-ਡਿਪਟੀ ਕਮਿਸ਼ਨਰ-ਕਮ-ਪਿ੍ੰਸੀਪਲ ਸੈਂਸਜ਼ ਅਫਸਰ ਤਰਨ ਤਾਰਨ ਸ੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਨਗਣਨਾ-2027 ਤਹਿਤ ਤਰਨ ਤਾਰਨ ਜ਼ਿਲ੍ਹੇ ਵਿਚ ਸਵੈ-ਗਣਨਾ ਪ੍ਰਕਿਰਿਆ ਜ਼ੋਰਾਂ 'ਤੇ ਚੱਲ ਰਹੀ ਹੈ | ਇਹ ਜਾਣਕਾਰੀ ਦਿੰਦਿਆਂ ਉੱਪ ਅਰਥ ਅਤੇ ਅੰਕੜਾ ਸਲਾਹਕਾਰ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਜਨਗਣਨਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਇਹ ਜਨਗਣਨਾ ਡਿਜੀਟਲ ਤਰੀਕੇ ਨਾਲ ਕੀਤੀ ਜਾ ਰਹੀ ਹੈ ਅਤੇ ਹਰੇਕ ਨਾਗਰਿਕ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਜਨਗਣਨਾ ਪੋਰਟਲ 'ਤੇ ਆਪਣੀ ਗਣਨਾ ਆਪ ਕਰ ਸਕਦਾ ਹੈ | ਜਨਗਣਨਾ ਵਿਭਾਗ ਵਲੋਂ ਇਸ ਸਬੰਧੀ 14 ਮਈ ਤੱਕ ਪੋਰਟਲ ਖੋਲਿ੍ਹਆ ਗਿਆ ਹੈ | ਕੋਈ ਵੀ ਨਾਗਰਿਕ ਇਸ ਪੋਰਟਲ 'ਤੇ ਪੁੱਛੇ ਗਏ ਸਵਾਲਾ ਦੇ ਜਵਾਬ ਦਿੰਦੇ ਹੋਏ ਆਪਣੇ ਅਤੇ ਆਪਣੇ ਪਰਿਵਾਰ ਸਮੇਤ ਹੋਰ ਸਹੂਲਤਾਂ ਆਦਿ ਦੀ ਜਾਣਕਾਰੀ ਸਬਮਿਟ ਕਰ ਸਕਦਾ ਹੈ, ਜਿਸ ਦਾ ਇਕ ਕੋਡ ਮੈਸੇਜ ਰਾਹੀਂ ਪ੍ਰਾਪਤ ਹੋਵੇਗਾ | ਇਹ ਕੋਡ 15 ਮਈ ਤੋਂ ਡੋਰ-ਟੂ-ਡੋਰ ਸ਼ੁਰੂ ਹੋਣ ਵਾਲੀ ਜਨਗਣਨਾ ਮੌਕੇ ਗਿਣਤੀਕਾਰ ਨੂੰ ਦੇਣਾ ਹੋਵੇਗਾ, ਤਾਂ ਜੋ ਉਹ ਕੀਤੀ ਗਈ ਸਵੈ-ਗਣਨਾ ਚੈੱਕ ਕਰ ਸਕੇ | ਜਾਣਕਾਰੀ ਦਿੰਦਿਆਂ ਸੈਂਸਜ਼ ਚਾਰਜ ਅਫਸਰ-ਕਮ-ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਪੱਟੀ ਧਰਮਪਾਲ ਸਿੰਘ ਅਤੇ ਵਧੀਕ ਸੈਂਸਜ਼ ਚਾਰਜ ਅਫ਼ਸਰ ਨਗਰ ਕੌਂਸਲ ਪੱਟੀ ਜੁਗਰਾਜ ਸਿੰਘ ਨੇ ਦੱਸਿਆ ਕਿ ਇਸ ਤਹਿਤ ਜ਼ਿਲ੍ਹੇ ਦੀਆਂ ਉੱਘੀਆਂ ਸ਼ਖਸੀਅਤਾਂ ਵਲੋਂ ਆਪਣੀ ਸਵੈ-ਗਣਨਾ ਕੀਤੀ ਗਈ, ਜਿਨ੍ਹਾਂ ਵਿਚ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਹਿਲਵਾੜ, ਚੇਅਰਮੈਨ ਖਾਦੀ ਬੋਰਡ ਪੰਜਾਬ ਬਲਜੀਤ ਸਿੰਘ ਖੇੜਾ, ਚੇਅਰਮੈਨ ਪੰਜਾਬ ਰਾਜ ਗੋਦਾਮ ਨਿਗਮ ਗੁਰਦੇਵ ਸਿੰਘ ਲਾਖਣਾ, ਸੇਵਾਮੁਕਤ ਏ.ਡੀ.ਸੀ ਰਣਜੀਤ ਸਿੰਘ, ਸਿਵਲ ਸਰਜਨ ਤਰਨ ਤਾਰਨ ਗੁਰਪ੍ਰੀਤ ਸਿੰਘ ਰਾਏ ਅਤੇ ਹੋਰ ਅਹਿਮ ਸ਼ਖਸੀਅਤਾਂ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਸਾਂਝੀ ਕੰਧ ਦੇ ਵਿਵਾਦ ਨੂੰ ਲੈ ਕੇ ਚੱਲੀ ਗੋਲੀ ਦੌਰਾਨ ਔਰਤ ਹੋਈ ਜ਼ਖ਼ਮੀ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 8 ਵਿਅਕਤੀ ਕਾਬੂ
Ad Position 24