03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪਿੰਡ ਮਹਿੰਦੀਪੁਰ ’ਚ ਪੰਚਾਇਤ ਦੀ ਬਰਾਨੀ ਜ਼ਮੀਨ ’ਚ ਟਿਊਬਵੈੱਲ ਲਗਾਏ ਜਾ ਰਹੇ ਹਨ– ਸਰਪੰਚ ਪ੍ਰਗਟ ਸਿੰਘ

Ad Position 21
No active advertisement
ਅਜੀਤ ਡੈਸਕ 13-06-2026
ਖੇਮਕਰਨ, 12 ਜੂਨ (ਰਾਕੇਸ਼ ਕੁਮਾਰ ਬਿੱਲਾ)– ਪਿੰਡਾਂ ਵਿਚਲੀਆ ਪੰਚਾਇਤੀ ਜ਼ਮੀਨਾਂ ਖਾਸ ਕਰਕੇ ਬਰਾਨੀਆ ਜ਼ਮੀਨਾਂ ਨੂੰ ਵਾਹੀਯੋਗ ਬਣਾ ਕੇ ਜਿੱਥੇ ਪਿੰਡਾਂ ਦੀ ਪੰਚਾਇਤ ਦੀ ਆਮਦਨ ’ਚ ਹੋਰ ਜ਼ਿਆਦਾ ਵਾਧਾ ਹੋ ਸਕਦਾ ਹੈ, ਉੱਥੇ ਸੰਬੰਿਧਤ ਪਿੰਡਾਂ ’ਚ ਕੁਝ ਲੋੜਵੰਦ ਕਿਸਾਨ ਜ਼ਮੀਨ ਠੇਕੇ ਲੈ ਕੇ ਆਪਣੇ ਪਰਿਵਾਰ ਦਾ ਪੇਟ ਵੀ ਪਾਲ ਸਕਦੇ ਹਨ ।ਪਰ ਇਸ ਦੇ ਨਾਲ ਪੰਚਾਇਤੀ ਜ਼ਮੀਨਾਂ ਤੋ ਹੋਣ ਵਾਲੀ ਆਮਦਨ ਦੀ ਰਾਸ਼ੀ ਨੂੰ ਸਹੀ ਢੰਗ ਨਾਲ ਪਿੰਡਾ ਦੀ ਭਲਾਈ ਜਾਂ ਵਿਕਾਸ ਕੰਮਾਂ ਤੇ ਇਮਾਨਦਾਰੀ ਨਾਲ ਖ਼ਰਚ ਕਰਵਾਈ ਜਾਵੇ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਹੱਦੀ ਪਿੰਡ ਮਹਿੰਦੀਪੁਰ ਦੇ ਸਰਪੰਚ ਪ੍ਰਗਟ ਸਿੰਘ ਮਹਿੰਦੀਪੁਰ ਨੇ ਪਿੰਡ ਦੀ ਪੰਚਾਇਤੀ ਜ਼ਮੀਨ ’ਚ ਬੋਰ ਕਰਾਉਣ ਸਮੇਂ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਦਾ ਸਰਪੰਚ ਨਿਯੁਕਤ ਹੋਣ ਤੋ ਬਾਦ ਪਿੰਡ ਦੀ ਪੰਚਾਇਤੀ ਜ਼ਮੀਨ ਤਿੰਨ ਬੋਰ ਕਰਵਾਏ ਜਾ ਚੁੱਕੇ ਹਨ। ਇਸ ਨਾਲ ਤਕਰੀਬਨ ਸਾਰੀ ਪੰਚਾਇੰਤੀ ਜ਼ਮੀਨ ਵਾਹੀਯੋਗ ਬਣ ਗਈ ਹੈ, ਜਿਸ ਕਰਕੇ ਠੇਕੇ ਦੀ ਬੋਲੀ ਦੀ ਸਲਾਨਾ ਰਾਸ਼ੀ ’ਚ ਵੀ ਕਾਫੀ ਇਜਾਫਾ ਹੋਇਆ ਹੈ, ਜਿਸ ਨਾਲ ਪੰਚਾਇਤ ਦੀ ਨਿੱਜੀ ਆਮਦਨ ’ਚ ਕਾਫੀ ਵਾਧਾ ਹੋਣ ਨਾਲ ਪਿੰਡ ’ਚ ਚੱਲ ਰਹੇ ਵਿਕਾਸ ਿਵਚ ਵਾਧਾ ਹੋ ਰਿਹਾ ਹੈ ਪਰ ਲੋੜ ਹੈ ਕਿ ਬਿਜਲੀ ਵਿਭਾਗ ਪਹਿਲ ਦੇ ਅਧਾਰ ’ਤੇ ਟਿਊਬਵੈਲ ਕੂਨੇਕਸ਼ਨ ਸਮੇਂ ਸਿਰ ਜਾਰੀ ਕਰ ਦੇਵੇ ਤਾਂ ਜੋ ਜ਼ਮੀਨ ਠੇਕੇ ਤੇ ਲੈਣ ਵਾਲੇ ਕਿਸਾਨਾਂ ਨੂੰ ਕੋਈ ਮੁਸ਼ਿਕਲ ਨਾ ਆਵੇ ਤੇ ਪੰਚਾਇਤ ਦੀ ਜ਼ਮੀਨ ਦਾ ਠੇਕਾ ਸਮੇਂ ਦੇ ਹਿਸਾਬ ਨਾਲ ਵੱਧਦਾ ਜਾਵੇ। ਉਨਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਪਿੰਡ ਮਹਿੰਦੀਪੁਰ ’ਚ ਕੋਈ ਵੀ ਵਿਕਾਸ ਦਾ ਕੰਮ ਅਧੂਰਾ ਨਹੀਂ ਰਹੇਗਾ। ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੌਰਾਨ ਪਹਿਲੀ ਵਾਰ ਸਰਹੱਦੀ ਪਿੰਡ ’ਚ ਵਿਕਾਸ ਕੰਮ ਹੁੰਦੇ ਨਜ਼ਰ ਆ ਰਹੇ ਹਨ। ਪਿੰਡ ਦੀ ਮੇਨ ਸੜਕ ਦੀ ਮੰਗ 20 ਸਾਲਾਂ ਬਾਅਦ ਪੂਰੀ ਹੋਣ ਜਾ ਰਹੀ ਹੈ।ਪੰਜਾਬ ਮੰਡੀ ਬੋਰਡ ਵਲੋ ਕਰੋੜਾਂ ਦੀ ਲਾਗਤ ਨਾਲ ਦੁੱਗਣੀ ਚੌੜੀ ਸੜਕ ਨਿਰਮਾਣ ਅਧੀਨ ਹੈ। ਹਲਕਾ ਵਿਧਾਇਕ ਦੇ ਯਤਨਾ ਸਦਕਾ ਪਿੰਡ ’ਚ ਖੇਡ ਸਟੇਡੀਅਮ ਵੀ ਬਣ ਰਿਹਾ ਹੈ। ਪਿੰਡ ’ਚ ਜਲਦੀ ਮੁਹੱਲਾ ਕਲੀਨਿਕ ਵੀ ਖੁੱਲ ਰਿਹਾ ਹੈ ਤੇ ਬਾਕੀ ਵਿਕਾਸ ਕੰਮ ਵੀ ਜ਼ੋਰਾਂ ’ਤੇ ਹਨ। ਸਰਪੰਚ ਨੇ ਦਾਅਵਾ ਕੀਤਾ ਇਹ ਪਹਿਲੀ ਮਾਨ ਸਰਕਾਰ ਜਿਸ ਦੇ ਰਾਜ ਦੌਰਾਨ ਪਿੰਡਾਂ ਦੇ ਅੰੜੇ ਕੰਮ ਨੇਪਰੇ ਚੜ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਕਸ਼ਮੀਰ ਸਿੰਘ ਸਹੋਤਾ ਹਲਕਾ ਖਡੂਰ ਸਾਹਿਬ ਦੇ ਐੱਸ. ਸੀ. ਵਿੰਗ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਵਿਧਾਇਕ ਲਾਲਪੁਰਾ ਨੇ ਪੱਤਰਕਾਰ ਪ੍ਰਤਾਪ ਮਲੀਆ ਨਾਲ ਕੀਤਾ ਦੁੱਖ ਸਾਂਝਾ
Ad Position 24
No active advertisement