ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਡਿੱਗਣ ਦੀ ਹਾਲਤ ’ਚ ਖੜ੍ਹਾ ਸੁੱਕਾ ਦਰੱਖਤ ਕਿਸੇ ਵੇਲੇ ਵੀ ਕਰ ਸਕਦਾ ਹੈ ਭਾਰੀ ਜਾਨੀ ਮਾਲੀ ਨੁਕਸਾਨ

Ad Position 21
No active advertisement
ਅਜੀਤ ਡੈਸਕ 29-06-2026

ਖਾਲੜਾ, 28 ਜੂਨ (ਜੱਜਪਾਲ ਸਿੰਘ ਜੱਜ)- ਪੰਜਾਬ ਦੀ ਪ੍ਰਸਿੱਧ ਕਹਾਵਤ ਹੈ ਕਿ ਸੱਪ ਦੇ ਲੰਘਣ ਤੋਂ ਬਾਅਦ ਲਕੀਰ ਨੂੰ ਕੁੱਟਣ ਦਾ ਕੀ ਫਾਇਦਾ। ਅਜਿਹਾ ਹੀ ਕਰਦਾ ਨਜ਼ਰ ਆ ਰਿਹਾ ਹੈ ਪੰਜਾਬ ਸਰਕਾਰ ਦਾ ਜੰਗਲਾਤ ਵਿਭਾਗ, ਜੋ ਸੈਂਕੜੇ ਸਾਲਾ ਪੁਰਾਣੇ ਸੁੱਕੇ ਅੰਬ ਦੇ ਦਰਖਤ ਨੂੰ ਨਹੀਂ ਕੱਟ ਰਿਹਾ ਜੋ ਕਿਸੇ ਵੇਲੇ ਵੀ ਡਿੱਗਣ ਉਪਰੰਤ ਆਮ ਜਨਤਾ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕਰ ਸਕਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ, ਸਾਬਕਾ ਸਰਪੰਚ ਮਿਲਖਾ ਸਿੰਘ ਅਮੀਸ਼ਾਹ, ਜੋਬਨਜੀਤ ਸਿੰਘ ਆਦਿ ਨੇ ਦੱਸਿਆ ਕਿ ਕਸਬਾ ਖਾਲੜਾ ਨੇੜ੍ਹੇ ਨੈਸ਼ਨਲ ਹਾਈਵੇ ਖਾਲੜਾ-ਹਰੀਕੇ ’ਤੇ ਇਕ ਅੰਬ ਦਾ ਦਰੱਖਤ, ਜੋ ਪਿਛਲੇ ਅੱਠ-ਦਸ ਸਾਲਾਂ ਤੋਂ ਸੁੱਕਾ ਪਿਆ ਹੈ ਅਤੇ ਬੀਤੇ ਕੁਝ ਕੁਝ ਦਿਨ ਪਹਿਲਾਂ ਆਈ ਤੇਜ਼ ਹਨੇਰੀ ਕਾਰਨ ਇਸ ਦਰੱਖਤ ਦਾ ਮੁੱਢ ਹਿੱਲ ਗਿਆ ਹੈ ਅਤੇ ਜੋ ਜ਼ਮੀਨ ਤੋ ਦੋ ਤਿੰਨ ਇੰਚ ਉਪਰ ਆ ਚੁੱਕਾ ਹੈ। ਉਪਰੋਕਤ ਮੁਹਤਬਾਰਾਂ ਨੇ ਦੱਸਿਆ ਕਿ ਇਹ ਅੰਬ ਦਾ ਦਰਖ਼ਤ ਸੜਕ ’ਤੇ ਹੈ ਅਤੇ ਇਸ ਦੇ ਡਿੱਗਣ ਨਾਲ ਕਿਸੇ ਵੇਲੇ ਵੀ ਭਾਰੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਚੀਜ਼ ਨੂੰ ਮੁੱਖ ਰੱਖਦਿਆਂ ਉਨ੍ਹਾਂ ਵਲੋਂ ਲਿਖਤੀ ਦਰਖਾਸਤ ਰੇਂਜ ਅਫ਼ਸਰ ਪੱਟੀ ਅਤੇ ਡੀ.ਐੱਫ.ਓ. ਵਣ ਵਿਭਾਗ ਅੰਮ੍ਰਿਤਸਰ ਦੇ ਚੁੱਕੇ ਹਨ ਅਤੇ ਬਲਾਕ ਅਫ਼ਸਰ ਬਲਜੀਤ ਸਿੰਘ ਤੇ ਗਾਰਡ ਰਵਿੰਦਰ ਕੁਮਾਰ ਨੂੰ ਵੀ ਫ਼ੋਨ ਰਾਹੀਂ ਜਾਣੂ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਅਫ਼ਸਰ ਆਪਣੀ ਜਿੰਮੇਵਾਰੀ ਨਹੀਂ ਸਮਝ ਰਿਹਾ ਅਤੇ ਇਕ ਦੂਜੇ ਦੀ ਝੋਲੀ ਵਿਚ ਗੇਂਦ ਸੁੱਟ ਰਹੇ ਹਨ।ਉਕਤ ਮੁਹਤਬਰਾਂ ਨੇ ਕਿਹਾ ਕਿ ਜੇਕਰ ਦਰੱਖਤ ਡਿੱਗਦਾ ਹੈ ਤਾਂ ਇਸ ਨਾਲ ਸਮੁੱਚੇ ਇਲਾਕੇ ਦੀ ਬਿਜਲੀ ਵੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਇਸ ਦੀ ਸਾਰੀ ਜਿੰਮੇਵਾਰੀ ਜੰਗਲਾਤ ਵਿਭਾਗ ’ਤੇ ਆਉਂਦੀ ਹੈ। ਇਸ ਸੰਬੰਧੀ ਗਾਰਡ ਰਵਿੰਦਰ ਕੁਮਾਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਕੁਲਦੀਪ ਸਿੰਘ ਵਲੋਂ ਡੀ.ਐਫ.ਓ. ਪੱਟੀ ਨੂੰ ਸ਼ੁੱਕਰਵਾਰ ਨੂੰ ਦਰਖਾਸਤ ਦਿੱਤੀ ਗਈ ਹੈ, ਜੋ ਅਜੇ ਤੱਕ ਮੈਨੂੰ ਮਾਰਕ ਕੇ ਹੋ ਕੇ ਮੈਨੂੰ ਨਹੀਂ ਆਈ। ਜਦੋਂ ਵੀ ਮੇਰੇ ਕੋਲ ਦਰਖਾਸਤ ਆਉਂਦੀ ਹੈ ਤਾਂ ਮੈਂ ਇਸ ਸੰਬੰਧੀ ਜੋ ਵੀ ਜਰੂਰੀ ਕਾਰਵਾਈ ਹੋਈ ਤੁਰੰਤ ਅਮਲ ਵਿਚ ਲਿਆਵਾਂਗਾ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਹਰ ਵਰਗ ਨਾਲ ਕੀਤੇ ਵਾਅਦੇ ਨੂੰ ਮੁੱਖ ਮੰਤਰੀ ਮਾਨ ਨੇ ਪੂਰਾ ਕਰ ਕੇ ਦਿਖਾ ਦਿੱਤਾ ਹੈ— ਬਲਵੰਤ ਸਿੰਘ ਸੰਧੂ ਅਗਲੀ ਖ਼ਬਰ ਭਾਜਪਾ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪ੍ਰਮੁੱਖ ਆਗੂਆਂ ਨਾਲ ‘ਮਨ ਕੀ ਬਾਤ ਪ੍ਰੋਗਰਾਮ’ ਵੇਖਿਆ
Ad Position 24
No active advertisement