ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਪੰਜਾਬ ਦੇ ਹਰ ਵਰਗ ਨਾਲ ਕੀਤੇ ਵਾਅਦੇ ਨੂੰ ਮੁੱਖ ਮੰਤਰੀ ਮਾਨ ਨੇ ਪੂਰਾ ਕਰ ਕੇ ਦਿਖਾ ਦਿੱਤਾ ਹੈ— ਬਲਵੰਤ ਸਿੰਘ ਸੰਧੂ

Ad Position 21
No active advertisement
ਅਜੀਤ ਡੈਸਕ 29-06-2026

ਖੇਮਕਰਨ, 28 ਜੂਨ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ’ਚ ਇਹ ਪਹਿਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜਿਸ ਨੇ ਸੂਬੇ ਦੇ ਹਰ ਵਰਗ ਨਾਲ ਚੋਣਾਂ ’ਚ ਕੀਤਾ ਹਰ ਵਾਅਦਾ ਪੂਰਾ ਹੀ ਨਹੀਂ ਕੀਤਾ, ਸਗੋਂ ਹੋਰ ਸਹੂਲਤਾਂ ਦੇਣ ਦਾ ਫੈਸਲਾ ਲਿਆ ਹੈ, ਇਸ ਕਰਕੇ ਹਰ ਪੰਜਾਬੀ ਖੁਸ਼ ਹੈ। ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਵਿਰੁੱਧ ਵਿਰੋਧੀ ਪਾਰਟੀਆਂ ਜੋ ਮਰਜ਼ੀ ਕੂੜ ਪ੍ਰਚਾਰ ਕਰੀ ਜਾਣ। ਹੁਣ ਸੂਬੇ ਦੀ ਜਨਤਾ ਵਿਰੋਧੀ ਦੇ ਪ੍ਰਚਾਰ ਕੋਈ ਅਸਰ ਨਹੀ ਹੋਣ ਵਾਲਾ, ਕਿਉਂਕਿ ਜਨਤਾ ਕੰਮ ਦੀ ਕਦਰ ਕਰਦੀ ਹੈ ਤੇ ਇਸ ਸਰਕਾਰ ਨੇ ਹਰ ਖੇਤਰ ’ਚ ਕੰਮ ਕਰਕੇ ਦਿਖਾਇਆ ਹੈ। ਪੰਜਾਬ ’ਚ ਵਧੀਆ ਤੇ ਇਮਾਨਦਾਰੀ ਨਾਲ ਚਲਾਏ ਜਾ ਰਹੇ ਰਾਜ ਕਾਰਨ ਸੂਬੇ ’ਚ ਅਗਲੀ ਵਾਰ ਫਿਰ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਸਰਕਾਰ ਬਣਨੀ ਯਕੀਨੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਐੱਨ.ਆਰ.ਆਈ. ਆਗੂ ਬਲਵੰਤ ਸਿੰਘ ਸੰਧੂ ਟਰਾਂਸਪੋਟਰ ਅਮਰੀਕਾ ਨੇ ਜਾਰੀ ਇਕ ਬਿਆਨ ’ਚ ਕੀਤਾ। ਉਨ੍ਹਾਂ ਦੱਸਿਆ ਕਿ ਸੂਬੇ ’ਚ ਪਹਿਲੀ ਸਰਕਾਰ ਹੈ, ਜਿਸ ਦੇ ਸੂਬੇ ਦੇ ਹਰ ਵਰਗ ਦੇ ਹਿੱਤਾ ਨੂੰ ਪਹਿਲ ਦਿੰਦੇ ਹੋਏ ਬਰਾਬਰ ਸਹੂਲਤਾਂ ਪ੍ਰਦਾਨ ਕਰਵਾਈਆਂ ਹਨ। ਸਰਕਾਰ ਦੀ ਸਭ ਤੋ ਵੱਡੀ ਲਾਭ ਵਾਲੀ ਸਕੀਮ ਘਰੇਲੂ ਖੇਤਰ ’ਚ 600 ਯੂਨਿਟ ਦੀ ਰਿਆਇੱਤ ਹਰ ਵਰਗ ਨੂੰ ਨਿਰੰਰਤਰ ਮਿੱਲ ਰਹੀ ਹੈ, ਜਦ ਕਿ ਪਹਿਲੀਆਂ ਸਰਕਾਰਾਂ ਸਮੇਂ ਸਿਰਫ ਇਕ ਵਰਗ ਨੂੰ ਕੁਝ ਮੁਆਫ਼ੀ ਦੇ ਕੇ ਆਪਣੀਆਂ ਪਿੱਠਾਂ ਥੱਪਥਪਾਈਆਂ ਸਨ। ਇਸ ਦੇ ਨਾਲ ਸਰਕਾਰ ਦੀਆਂ ਅਨੇਕਾਂ ਲਾਭਪਾਤਰੀ ਸਕੀਮਾਂ ਦਾ ਫਾਇਦਾ ਹੇਠਲੇ ਪੱਧਰ ਤੱਕ ਲੋੜਵੰਦਾ ਨੂੰ ਮਿਲ ਰਿਹਾ ਹੈ। ਖਾਸ ਕਰਕੇ ਰਾਸ਼ਨ ਕਿੱਟ ਸਕੀਮ ਤੇ ਮਾਵਾਂ, ਧੀਆਂ ਦੀ ਰਸੋਈ ਸਹਾਇਤਾ ਯੋਜਨਾ ਤਾਂ ਪੰਜਾਬ ਦੀ ਜਨਤਾ ਇਕ ਤੋਹਫ਼ੇ ਵਜੋਂ ਲੈ ਰਹੀ ਹੈ। ਇਸ ਸਕੀਮ ਦੇ ਅਮਲ ’ਚ ਆਉਂਦੇ ਹੀ ਸੂਬੇ ਦੀਆਂ ਔਰਤਾਂ ਵਿਚ ਸਰਕਾਰ ਪ੍ਰਤੀ ਨਵਾਂ ਉਤਸ਼ਾਹ ਪੈਦਾ ਹੋ ਜਾਵੇਗਾ, ਜਿਸ ਨੂੰ ਰੋਕਣਾ ਵਿਰੋਧੀਆਂ ਲਈ ਮੁਸ਼ਕਿਲ ਹੋ ਜਾਵੇਗਾ। ਇਸ ਕਰਕੇ ਹੁਣ ਪੰਜਾਬ ਵਾਸੀਆਂ ਦੇ ਸਮਝ ’ਚ ਆ ਗਿਆ ਹੈ ਕਿ ਮੁੱਖ ਮੰਤਰੀ ਦੀ ਸਰਕਾਰ ਲੋਕਾਂ ਲਈ ਹੈ, ਨਾ ਕਿ ਆਪਣੀ ਪਾਰਟੀ ਦੇ ਆਗੂਆਂ ਲਈ ਹੈ। ਪਹਿਲੀਆਂ ਸਰਕਾਰਾਂ ਦੇ ਰਾਜ ਦੌਰਾਨ ਸੱਤਾਧਾਰੀ ਸੂਬੇ ਦਾ ਖ਼ਜ਼ਾਨਾ ਤੇ ਲੋਕਾਂ ਦੀ ਲੁੱਟ ਘਸੁੱਟ ਕਰਕੇ ਆਪਣੇ ਘਰ ਭਰਦੇ ਰਹੇ ਤੇ ਸੂਬਾ ਵਾਸੀਆਂ ਨੂੰ ਪੂਰਾ ਸਮਾਂ ਵਾਅਦਿਆਂ ’ਚ ਲਾਈ ਰੱਖਿਆ, ਪਰ ਇਹ ਪਹਿਲੀ ਸਰਕਾਰ ਹੈ ਜਿਹੜੀ ਸੂਬੇ ਦਾ ਖਜਾਨਾ ਲੋਕਾਂ ਦੀ ਭਲਾਈ ਕੰਮਾਂ ਲਈ ਖੋਲ ਕੇ ਬੈਠੀ ਹੋਈ ਹੈ। ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਕਿਸੇ ਆਗੂ ’ਚ ਭ੍ਰਿਸ਼ਟਾਚਾਰ ਕਰਨ ਦੀ ਜੁਰਅਤ ਨਹੀਂ ਹੈ। ਐਵੇਂ ਤਾਂ ਨੀ ਮਾਨ ਹਰ ਸਟੇਜ ’ਤੇ ਹਿੱਕ ਠੋਕ ਕੇ ਇਮਾਨਦਾਰੀ ਵਾਲੀ ਰਾਜਨੀਤੀ ਕਰਨ ਦਾ ਦਾਅਵਾ ਕਰਦੇ। ਇਨ੍ਹਾਂ ਕਾਰਨਾਂ ਕਰਕੇ ਸੂਬੇ ਦੀ ਜਨਤਾ ਸਰਕਾਰ ਤੋਂ ਬਹੁਤ ਖੁਸ਼ ਨਜ਼ਰ ਆ ਰਹੀ ਹੈ, ਜਿਸ ਕਰਕੇ ਵਿਰੋਧੀ ਘਬਰਾਹਟ ’ਚ ਹਨ। ਉਨ੍ਹਾਂ ਖਾਸ ਕਰਕੇ ਹਲਕਾ ਖੇਮਕਰਨ ਦੀ ਗੱਲ ਕਰਦਿਆਂ ਦਾਅਵਾ ਕੀਤਾ ਕਿ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਪਿੰਡਾਂ ਦਾ ਵਿਕਾਸ ਜ਼ੋਰਾਂ ’ਤੇ ਹੈ। ਪਿੰਡਾਂ ਦੀ ਨੁਹਾਰ ਬਦਲ ਰਹੀ ਹੈ, ਲਿੰਕ ਸੜਕਾਂ ਨੂੰ ਹੋਰ ਵੱਡਾ ਕਰਕੇ ਜਾਲ ਵਿਛਾਏ ਜਾ ਰਹੇ ਹਨ। ਹਲਕਾ ਖੇਮਕਰਨ ਨੂੰ ਆਪਣੇ ਸ਼ਰੀਫ ਤੇ ਇਮਾਨਦਾਰ ਵਿਧਾਇਕ ’ਤੇ ਪੂਰਾ ਮਾਣ ਹੈ, ਕਿਉਂਕਿ ਵਿਧਾਇਕ ਨੇ ਆਪਣੇ ਸਮੇਂ ਦੌਰਾਨ ਕਿਸੇ ਨਾਲ ਵਧੀਕੀ ਨਹੀਂ ਕੀਤੀ, ਜਿਸ ਕਰਕੇ ਵਿਰੋਧੀ ਖੇਮੇ ’ਚੋਂ ਲਗਾਤਾਰ ਪਰਿਵਾਰ ਪਾਰਟੀ ਨਾਲ ਜੁੜ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਹਲਕਾ ਖਡੂਰ ਸਾਹਿਬ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਵਲੋਂ ਦਿੱਤਾ ਜਾ ਰਿਹਾ ਹੈ ਭਾਰੀ ਸਮੱਰਥਨ— ਰਮਨਦੀਪ ਕੌਰ, ਬਿੱਲਾ... ਅਗਲੀ ਖ਼ਬਰ ਡਿੱਗਣ ਦੀ ਹਾਲਤ ’ਚ ਖੜ੍ਹਾ ਸੁੱਕਾ ਦਰੱਖਤ ਕਿਸੇ ਵੇਲੇ ਵੀ ਕਰ ਸਕਦਾ ਹੈ ਭਾਰੀ ਜਾਨੀ ਮਾਲੀ ਨੁਕਸਾਨ
Ad Position 24
No active advertisement