12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਖਡੂਰ ਸਾਹਿਬ ਵਿਖੇ ਡੀਪੂ ਹੋਲਡਰਾਂ ਨੇ ਮੀਟਿੰਗ ਕਰ ਕੇ ਕੀਤੇ ਅਹਿਮ ਮਤੇ ਪਾਸ

Ad Position 21
No active advertisement
ਅਜੀਤ ਡੈਸਕ 27-07-2026

ਖਡੂਰ ਸਾਹਿਬ, 26 ਜੁਲਾਈ (ਰਸ਼ਪਾਲ ਸਿੰਘ ਕੁਲਾਰ)- ਡੀਪੂ ਹੋਲਡਰ ਯੂਨੀਅਨ ਬਲਾਕ ਖਡੂਰ ਸਾਹਿਬ ਦੀ ਮੀਟਿੰਗ ਤਹਿਸੀਲ ਪ੍ਰਧਾਨ ਬਾਬਾ ਪਰਮਿੰਦਰਪਾਲ ਸਿੰਘ ਦੀਨੇਵਾਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਰਸਪਾਲ ਸਿੰਘ ਰਾਮਪੁਰ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਸੈਂਟਰ ਖਡੂਰ ਸਾਹਿਬ ਦੇ ਸਮੂਹ ਡੀਪੂ ਹੋਲਡਰ ਹਾਜ਼ਰ ਹੋਏ। ਇਸ ਮੌਕੇ ਡੀਪੂ ਹੋਲਡਰਾਂ ਵਲੋਂ ਵਿਚਾਰ ਵਟਾਂਦਰਾ ਕਰਨ ਉਪਰੰਤ ਮਤਾ ਪਾਸ ਕੀਤਾ ਗਿਆ ਕਿ ਕੋਈ ਵੀ ਡੀਪੂ ਹੋਲਡਰ ਆਪਣੇ ਵਹੀਕਲ ਉੱਪਰ ਰਾਸ਼ਨ ਕਿੱਟਾਂ ਅਤੇ ਕਣਕ ਨਹੀਂ ਲਿਆਵੇਗਾ ਅਤੇ ਨਾ ਹੀ ਲੋਡਿੰਗ ਅਨਲੋਡਿੰਗ ਦੇ ਪੈਸੇ ਦੇਵੇਗਾ, ਕਿਉਂਕਿ ਪੰਜਾਬ ਸਰਕਾਰ ਵਲੋਂ ਕਣਕ ਦੀ ਵੰਡ ਦੌਰਾਨ ਲੋਡਿੰਗ ਅਨਲੋਡਿੰਗ ਤੇ ਟਰਾਂਸਪੋਰਟ ਦਾ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਖੁਰਾਕ ਸਪਲਾਈ ਵਿਭਾਗ ਵਲੋਂ ਡੀਪੂਆਂ ਉੱਪਰ ਰਾਸ਼ਨ ਪਹੁੰਚਾਉਣ ਦੀ ਜਿੰਮੇਵਾਰੀ ਹੁੰਦੀ ਹੈ, ਪਰ ਪਿਛਲੇ ਲੰਮੇ ਸਮੇਂ ਤੋਂ ਡੀਪੂ ਹੋਲਡਰਾਂ ਨੂੰ ਲੋਡਿੰਗ ਅਨਲੋਡਿੰਗ ਦਾ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ, ਜਦੋਕਿ ਆਪਣੇ ਵਹੀਕਲ ਉਪ, ਰਾਸ਼ਨ ਕਿੱਟਾਂ ਅਤੇ ਕਣਕ ਲਿਆਉਣ ਵਾਲੇ ਡੀਪੂ ਹੋਲਡਰਾਂ ਨੂੰ ਕਿਰਾਇਆ ਨਹੀ ਦਿੱਤਾ ਗਿਆ, ਜਿਸ ਤੋਂ ਪ੍ਰੇਸ਼ਾਨ ਡੀਪੂ ਹੋਲਡਰ ਨੇ ਅੱਜ ਇਹ ਫੈਸਲਾ ਕੀਤਾ ਕਿ ਕੋਈ ਵੀ ਡੀਪੂ ਹੋਲਡਰ ਆਪਣੇ ਵਹੀਕਲ ਉੱਪਰ ਰਾਸ਼ਨ ਕਿੱਟਾਂ ਜਾਂ ਕਣਕ ਨਹੀਂ ਲਿਆਵੇਗਾ ਅਤੇ ਨਾ ਹੀ ਲੋਡਿੰਗ ਅਨਲੋਡਿੰਗ ਦੇ ਪੈਸੇ ਦੇਵੇਗਾ। ਇਸ ਮਤੇ ਨੂੰ ਸਾਰੇ ਡੀਪੂ ਹੋਲਡਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਅਤੇ ਏਕਤਾ ਦਾ ਸਬੂਤ ਦਿੱਤਾ। ਉਨ੍ਹਾਂ ਕਿਹਾ ਕਿ ਅਗਰ ਜੇਕਰ ਕੋਈ ਵੀ ਡੀਪੂ ਹੋਲਡਰ ਇਸ ਮਤੇ ਤੋਂ ਬਾਹਰ ਜਾਂਦਾ ਹੈ ਤਾਂ ਸਾਰੀ ਯੂਨੀਅਨ ਉਸ ਦਾ ਬਾਈਕਾਟ ਕਰਕੇ ਯੂਨੀਅਨ ਵਿਚ ਸੱਦ ਕੇ ਉਸ ਤੋਂ ਜਵਾਬ ਲਿਆ ਜਾਵੇਗਾ। ਇਸ ਮੌਕੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਤਰਨ ਤਾਰਨ ਤੋਂ ਮੰਗ ਕੀਤੀ ਗਈ ਕਿ ਪਿਛਲੇ ਲੰਮੇ ਸਮੇਂ ਤੋਂ ਲੋਡਿੰਗ ਅਨਲੋਡਿੰਗ ਦੇ ਜੋ ਪੈਸੇ ਨਹੀਂ ਮਿਲੇ, ਉਹ ਦਿੱਤੇ ਜਾਣ ਅਤੇ ਕਣਕ ਤੇ ਰਾਸ਼ਨ ਕਿੱਟਾਂ ਦੀ ਡੀਪੂਆਂ ਤੱਕ ਪਹੁੰਚ ਕੀਤੀ ਜਾਵੇ, ਤਾਂ ਹੀ ਡੀਪੂ ਹੋਲਡਰ ਅਗਲੀ ਵੰਡ ਕਰਨਗੇ ਨਹੀਂ ਤੇ ਵੰਡ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਸੁਖਵੰਤ ਸਿੰਘ ਮੱਲਾ, ਬਲਕਾਰ ਸਿੰਘ, ਰਣਜੀਤ ਸਿੰਘ ਮੀਆਂਵਿੰਡ, ਰਵਿੰਦਰ ਸਿੰਘ ਖਡੂਰ ਸਾਹਿਬ, ਗੁਰਭੇਜ ਸਿੰਘ ਜਲਾਲਾਬਾਦ, ਰਮਨਦੀਪ ਸਿੰਘ ਦੇਊ, ਕਸਮੀਰ ਸਿੰਘ, ਮੁਖਤਾਰ ਸਿੰਘ, ਕਾਬਲ ਸਿੰਘ ਸੁਲੱਖਣ, ਮਨਜੀਤ ਸਿੰਘ ਲਾਲੀ, ਮਨਜਿੰਦਰ ਸਿੰਘ ਮੱਲਾ, ਪ੍ਰਭਦਿਆਲ ਸਿੰਘ, ਜਗਤਾਰ ਸਿੰਘ ਤੱਤੂਚੱਕ, ਬਾਬਾ ਪ੍ਰਮਿੰਦਰਪਾਲ, ਜੱਸ ਕੱਲਾ, ਸਤਨਾਮ ਸਿੰਘ ਵੈਰੋਵਾਲ, ਰਣਜੀਤ ਸਿੰਘ ਖੋਜਕੀਪੁਰ, ਜਗੀਰ ਕੌਰ, ਚਿੱਤ ਲਾਲ, ਗੁਲਜਾਰ ਸਿੰਘ ਕੱਲਾ, ਸੁਖਦੇਵ ਸਿੰਘ ਨਾਗੋਕੇ, ਸਤਨਾਮ ਸਿੰਘ ਨਾਗੋਕੇ, ਸੁਖਚੈਨ ਸਿੰਘ ਦੇਊ, ਸਰਬਜੀਤ ਸਿੰਘ ਸੱਕਿਆਵਾਲੀ, ਮਨਜੀਤ ਸਿੰਘ ਲਾਲੀ, ਸਰਬਜੀਤ ਗਗੜੇਵਾਲ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਹਰੀਕੇ ਚੌਂਕ ’ਚ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਉੱਘੇ ਕਾਰੋਬਾਰੀ ਗੁਰਮੀਤ ਸਿੰਘ ਸੋਹਲ ਵਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ 21 ਹਜ਼ਾਰ ਦੀ ਰਾਸ਼ੀ ਭੇਟ
Ad Position 24