03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲੇ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਫਤਿਆਬਾਦ ਵਿਖੇ ਕੀਤਾ ਸਵਾਗਤ

Ad Position 21
No active advertisement
Q 28-07-2026
ਫਤਿਆਬਾਦ 27 ਜੁਲਾਈ (ਹਰਵਿੰਦਰ ਸਿੰਘ ਧੂੰਦਾ)-ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਏ ਮੀਰੀ-ਪੀਰੀ ਮਾਰਚ, ਜੋ ਵੱਖ-ਵੱਖ ਨਗਰਾਂ ਤੋਂ ਹੁੰਦੇ ਹੋਏ 26 ਜੁਲਾਈ ਨੂੰ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਿਆ ਸੀ, ਰਾਤ ਵਿਸ਼ਰਾਮ ਕਰਨ ਤੋਂ ਬਾਅਦ ਉਥੋਂ ਰਵਾਨਾ ਹੋ ਕੇ ਕਸਬਾ ਫਤਿਆਬਾਦ ਵਿਖੇ ਪਹੁੰਚਣ ’ਤੇ ਪਹਿਲਾ ਪੜਾਅ ਲੰਗਰ ਅਸਥਾਨ ਫਤਿਆਬਾਦ ਤੋਂ ਬਾਅਦ ਗੁਰਦੁਆਰਾ ਗੁਰੂ ਸਾਹਿਬ ਨਾਨਕ ਪੜਾਓ ਸਾਹਿਬ ਵਿਖੇ ਪਹੁੰਚਣ ’ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਦੀ ਸੰਗਤ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਐਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਸ਼੍ਰੋ. ਕਮੇਟੀ ਮੈਂਬਰ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ, ਜਥੇ. ਅਮਰਜੀਤ ਸਿੰਘ ਭਲਾਈਪੁਰ ਅਤੇ ਹੋਰਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਦਿਓਲ, ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ, ਤੇਜਿੰਦਰ ਸਿੰਘ ਪ੍ਰਿੰਸ ਫਤਿਆਬਾਦ, ਸਾ. ਸਰਪੰਚ ਭੁਪਿੰਦਰ ਸਿੰਘ ਭਿੰਦਾ, ਸੁਰਿੰਦਰ ਸਿੰਘ ਛਿੰਦਾ, ਦੀਪਕ ਕੁਮਾਰ ਦਾਰਾ ਚੋਪੜਾ, ਕੁਲਦੀਪ ਸਿੰਘ ਕੰਬੋਜ, ਜਥੇਦਾਰ ਬਲਦੇਵ ਸਿੰਘ, ਗੁਰਭੇਜ ਸਿੰਘ ਭੇਜੀ, ਨੰਬਰਦਾਰ ਸੰਤੋਖ ਸਿੰਘ, ਜਸਕਰਨ ਸਿੰਘ ਪ੍ਰਧਾਨ, ਮੈਂਬਰ ਜਸਬੀਰ ਸਿੰਘ ਸਾਬੀ, ਮਾ. ਮੱਖਣ ਸਿੰਘ, ਪ੍ਰਧਾਨ ਪ੍ਰਮਜੀਤ ਸਿੰਘ ਦਿਉਲ, ਪੂਰਨ ਸਿੰਘ ਭੱਟਾ, ਰਣਜੀਤ ਸਿੰਘ ਭੱਟਾ, ਕੁਲਜੀਤ ਸਿੰਘ ਥਿੰਦ, ਪ੍ਰਿੰਸੀਪਲ ਨਿਰਮਲ ਸਿੰਘ, ਕਸ਼ਮੀਰ ਸਿੰਘ ਸਹੋਤਾ, ਰਣਜੀਤ ਸਿੰਘ ਸਹੋਤਾ, ਕੁਲਦੀਪ ਸਿੰਘ ਮੈਂਬਰ, ਭੁਪਿੰਦਰ ਸਿੰਘ ਟੀਟੂ, ਜਗਜੀਤ ਸਿੰਘ ਕਾਲੂ, ਅਵਤਾਰ ਸਿੰਘ ਭੰਗੂ, ਜਸਬੀਰ ਸਿੰਘ ਬਿੱਲਾ, ਗੁਰਦੀਪ ਸਿੰਘ ਦੀਪ, ਬਲਦੇਵ ਸਿੰਘ ਜੇ.ਈ., ਮਹਿੰਦਰ ਸਿੰਘ ਨਿਰਾਲਾ, ਨੰਬਰਦਾਰ ਬਲਦੇਵ ਸਿੰਘ, ਸੁਖਵਿੰਦਰ ਸਿੰਘ ਹੈਪੀ, ਹਰਜੀਤ ਸਿੰਘ ਕਲਸੀ, ਸਤਪਾਲ ਸਿੰਘ ਕਾਨੂੰਗੋ, ਬਲਵਿੰਦਰ ਸਿੰਘ ਕਾਨੂੰਗੋ, ਗੁਰਚਰਨ ਸਿੰਘ ਪ੍ਰਿੰਸ, ਪ੍ਰੇਮ ਸਿੰਘ ਗਿਆਨੀ, ਦਵਿੰਦਰ ਸਿੰਘ ਕਾਕਾ ਮੈਂਬਰ ਜੰਗਲੀ ਮਹਾਸ਼ਾ, ਅਸ਼ੋਕ ਮਹਾਸ਼ਾ, ਡਾ. ਜਸਬੀਰ ਸਿੰਘ, ਚਰਨਜੀਤ ਸਿੰਘ ਬਿੱਟੂ, ਸਵਿੰਦਰ ਸਿੰਘ, ਛਿੰਦਾ ਸਿੰਘ ਜੱਟ, ਗੁਰਦੇਵ ਸਿੰਘ ਪਵਾਰ, ਪਾਲ ਸਿੰਘ ਆਦਿ ਸਵਾਗਤ ’ਚ ਸ਼ਮੂਲੀਅਤ ਕੀਤੀ। ਇਸ ਤੋ ਬਾਅਦ ਮੀਰੀ-ਪੀਰੀ ਖਾਲਸਾ ਮਾਰਚ ਪਿੰਡ ਜਾਮਾਰਾਏ ਦੇ ਪੁਲ ਲਈ ਰਵਾਨਾ ਹੋਇਆ, ਜਿੱਥੇ ਪਿੰਡ ਜਾਮਾਰਾਏ ਤੋਂ ਇਲਾਵਾ ਪਿੰਡ ਭੈਲ ਢਾਏ ਵਾਲਾ, ਕੋਟ ਮੁੰਹਮਦ ਖਾਂ ਅਤੇ ਲਾਗੇ ਨੇੜ੍ਹੇ ਦੇ ਪਿੰਡਾਂ ਦੀ ਸੰਗਤ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ 7 ਅਗਸਤ ਦੇ ਚੰਡੀਗੜ੍ਹ ਧਰਨੇ ’ਚ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਵੱਡੀ ਗਿਣਤੀ ’ਚ ਸ਼ਿਰਕਤ ਕਰਨਗੇ ਅਗਲੀ ਖ਼ਬਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕੇਂਦਰੀ ਜੇਲ੍ਹ ’ਚ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕਰਵਾਈ
Ad Position 24
No active advertisement