ਢੰਡਾਰੀ ਕਲਾਂ/ਲੁਧਿਆਣਾ, 31 ਮਈ (ਜਸਵੀਰ ਸਿੰਘ ਬੰਗਾ)-ਫ਼ੱਕਰ ਪ੍ਰਕਾਸ਼ ਸਿੰਘ ਦੀ ਯਾਦ ਵਿਚ ਉਨ੍ਹਾਂ ਦੇ ਸੇਵਾਦਾਰਾਂ ਵਲੋਂ ਢੰਡਾਰੀ ਕਲਾਂ ਵਿਖੇ ਚੌਲਾਂ ਦਾ ਲੰਗਰ ਲਗਾਇਆ। ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਵੀਰੂ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਿਨ੍ਹਾਂ ਆਪਣੇ ਹੱਥੀ ਲੰਗਰ ਵਰਤਾਉਣ ਦੀ ਸੇਵਾ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਵੀਰੂ ਨੇ ਕਿਹਾ ਕਿ ਫ਼ੱਕਰ ਪ੍ਰਕਾਸ਼ ਦੀ ਯਾਦ ਵਿਚ ਸੇਵਾਦਾਰਾਂ ਵਲੋਂ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਲੰਗਰ ਨੂੰ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਛਕਿਆ। ਇਸ ਮੌਕੇ ਮੇਜਰ ਸਿੰਘ, ਬਲਜਿੰਦਰ ਸਿੰਘ, ਸੁਰਜੀਤ ਸਿੰਘ ਭੂਰੀਆ, ਅਮਰੀਕ ਸਿੰਘ, ਬੰਟੂ ਢੰਡਾਰੀ, ਰਵੀ ਵਰਮਾ, ਜਰਨੈਲ ਸਿੰਘ, ਪ੍ਰੀਤਮ ਸਿੰਘ, ਵਰਿੰਦਰ ਸਿੰਘ, ਸੁਰਿੰਦਰ ਸਿੰਘ, ਕਾਲਾ ਢੰਡਾਰੀ ਆਦਿ ਹਾਜ਼ਰ ਸਨ।