ਲੁਧਿਆਣਾ, 11 ਜੂਨ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦਾ ਇਕ ਵਫ਼ਦ ਰਾਸ਼ਟਰੀ ਮੁੱਖ ਸੰਚਾਲਕ ਨਰੇਸ਼ ਧੀਂਗਾਨ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਿਆ | ਇਸ ਮੌਕੇ ਅਕਾਲੀ ਦਲ ਲੁਧਿਆਣਾ ਪੱਛਮੀ ਦੇ ਹਲਕਾ ਇੰਚਾਰਜ ਐਡੋਵੇਕਟ ਪਰਉਪਕਾਰ ਸਿੰਘ ਘੁੰਮਣ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਮੌਕੇ ਨਰੇਸ਼ ਧੀਂਗਾਨ ਅਤੇ ਸਮੂਹ ਭਾਵਾਧਸ ਆਗੂਆਂ ਵਲੋਂ ਬੀਤੇ ਦਿਨੀਂ ਸੰਸਥਾ ਵਲੋਂ ਕਰਾਏ ਆਦਿ ਮਹਾਂਪਰਵ ਮੌਕੇ ਸਵ: ਪ੍ਰਕਾਸ਼ ਸਿੰਘ ਬਾਦਲ ਨੂੰ ਧਰਮ ਰਤਨ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਇਹ ਸਨਮਾਨ ਨਿਸ਼ਾਨੀ ਨਰੇਸ਼ ਧੀਂਗਾਨ ਤੇ ਉਨ੍ਹਾਂ ਦੀ ਟੀਮ ਵਲੋਂ ਅੱਜ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਗਿਆ | ਜਾਣਕਾਰੀ ਦਿੰਦੇ ਹੋਏ ਨਰੇਸ਼ ਧੀਂਗਾਨ ਨੇ ਦੱਸਿਆ ਕਿ ਧਰਮ ਰਤਨ ਪ੍ਰਕਾਸ਼ ਸਿੰਘ ਬਾਦਲ ਨੇ ਸਮੁੱਚੀ ਦੁਨੀਆਂ ਵਿਚ ਵੱਸਦੀ ਵਾਲਮੀਕਿ ਕੌਮ ਦੇ ਤੀਰਥ ਦਾ ਨਿਰਮਾਣ ਕਰਕੇ ਵਾਲਮੀਕਿ ਕੌਮ ਦੇ ਆਪਣੇ ਤੀਰਥ ਦਾ ਸੁਪਨਾ ਸਾਕਾਰ ਕੀਤਾ ਹੈ ਅਤੇ ਰਹਿੰਦੀ ਦੁਨੀਆਂ ਤੱਕ ਵਾਲਮੀਕਿ ਕੌਮ ਸ: ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦੀ ਰਹੇਗੀ | ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਐਸ. ਸੀ. ਸਮਾਜ ਦੇ ਭਲੇ ਲਈ ਕੰਮ ਕੀਤਾ ਹੈ, ਜਦੋਂ ਬਾਕੀ ਪਾਰਟੀਆਂ ਨੇ ਐਸ. ਸੀ. ਸਮਾਜ ਨੂੰ ਵੋਟ ਬੈਂਕ ਵਜੋਂ ਹੀ ਵਰਤਿਆ ਹੈ | ਇਸ ਮੌਕੇ ਐਡੋਵੇਕਟ ਘੁੰਮਣ ਅਤੇ ਨਰੇਸ਼ ਧੀਂਗਾਨ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਪੰਜਾਬ ਦੀ ਜਨਤਾ ਅੱਜ ਵੀ ਅਕਾਲੀ ਦਲ ਵਲੋਂ ਕੀਤੇ ਗਏ ਕੰਮਾਂ ਨੂੰ ਯਾਦ ਕਰਦੇ ਹਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਫ਼ਿਰ ਤੋਂ ਅਕਾਲੀ ਦਲ ਨੂੰ ਆਪਣੀ ਸਮਰਥਨ ਦੇਕੇ ਫ਼ਿਰ ਤੋਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਾਉਣਗੇ | ਇਸ ਮੌਕੇ ਸੁਖਬੀਰ ਸਿੰਘ ਬਾਦਲ ਵਲੋਂ ਇਸ ਸਨਮਾਨ ਲਈ ਨਰੇਸ਼ ਧੀਂਗਾਨ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ, ਉਥੇ ਹੀ ਨਰੇਸ਼ ਧੀਂਗਾਨ ਵਲੋਂ ਕੀਤੇ ਜਾ ਰਹੇ ਕੰਮਾਂ ਲਈ ਉਨ੍ਹਾਂ ਪਿੱਠ ਵੀ ਥੱਪਥਪਾਈ ਅਤੇ ਕਿਹਾ ਕਿ ਅਕਾਲੀ ਦਲ ਨੂੰ ਆਪਣੇ ਮਿਹਨਤੀ ਵਰਕਰਾਂ ਤੇ ਬਹੁਤ ਹੀ ਮਾਣ ਹੈ | ਇਸ ਮੌਕੇ ਅਮਿਤ ਗੋਸਾਂਈ, ਹਰਪ੍ਰੀਤ ਸਿੰਘ ਡੰਗ, ਹਰਸਿਮਰਨ ਸਿੰਘ, ਰਜਿੰਦਰ ਕੁਮਾਰ ਬਿੰਦੀ ਪ੍ਰਭਾਰੀ ਭਾਵਾਧਸ, ਕੁਲਵਿੰਦਰ ਸਿੰਘ, ਕੁਸ਼ਜੀਤ ਸਿੰਘ, ਪ੍ਰਤਾਪ ਸਿੰਘ, ਸੋਨੂੰ ਬੇਗੜਾ, ਮੋਨੂੰ ਕੁਮਾਰ, ਰਮਨ ਕੁਮਾਰ ਅਮਨਦੀਪ ਭਨੋਟ, ਰਾਣੀ ਧਾਲੀਵਾਲ, ਅਨਮੋਨ ਬਰਾੜ, ਨਾਜ਼ਰ ਸਿੰਘ, ਨਾਰੰਗ, ਲੱਕੀ ਆਦਿ ਹਾਜ਼ਰ ਸਨ |