11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਅੱਖੀਆਂ ਤਰਸ ਗਈਆਂ ਖਰੜ ਦੀ ਵਾਰਡਬੰਦੀ ਦਾ ਨਕਸ਼ਾ ਦੇਖਣ ਲਈ

Ad Position 21
No active advertisement
ਅਜੀਤ ਡੈਸਕ 01-01-2026
ਖਰੜ, 31 ਦਸੰਬਰ (ਤਰਸੇਮ ਸਿੰਘ ਜੰਡਪੁਰੀ)-ਨਗਰ ਕੌਂਸਲ ਖਰੜ ਦੀ ਪਿਛਲੇ ਪੰਜ ਸਾਲਾਂ ਤੋਂ ਚੁਣੀ ਕਮੇਟੀ ਦੀ ਮਿਆਦ ਫਰਵਰੀ/ਮਾਰਚ-2026 'ਚ ਖ਼ਤਮ ਹੋਣ ਜਾ ਰਹੀ ਹੈ, ਪਰ 2026 'ਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਸੰਬੰਧੀ ਅਜੇ ਤੱਕ ਨਵੀਂ ਵਾਰਡਬੰਦੀ ਦਾ ਨਕਸ਼ਾ ਨਸ਼ਰ ਨਹੀਂ ਕੀਤਾ ਗਿਆ, ਜਿਸ ਕਰਕੇ ਕੌਂਸਲ ਦੀਆਂ ਚੋਣਾਂ ਲੜਨ ਦੇ ਚਾਹਵਾਨਾਂ ਦੀਆਂ ਅੱਖੀਆਂ ਵਾਰਡਬੰਦੀ ਦਾ ਨਕਸ਼ਾ ਦੇਖਣ ਨੂੰ ਤਰਸ ਗਈਆਂ ਹਨ | ਦੂਜੇ ਪਾਸੇ ਲੋਕਾਂ 'ਚ ਵੀ ਵਾਰਡਬੰਦੀ ਦਾ ਨਕਸ਼ਾ ਜਨਤਕ ਨਾ ਹੋਣ ਕਾਰਨ ਰੋਸ ਪਾਇਆ ਜਾ ਰਿਹਾ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਨਗਰ ਕੌਂਸਲ ਖਰੜ 'ਚ ਪਹਿਲਾਂ ਕੁੱਲ 27 ਵਾਰਡ ਸਨ, ਪਰ ਹੁਣ ਇਸ ਦੀ ਹਦੂਦ 'ਚ 6 ਨਵੇਂ ਪਿੰਡ ਪੀਰਸੁਹਾਣਾ, ਤੋਲੇਮਾਜਰਾ, ਤਿ੍ਪੜੀ, ਰਡਿਆਲਾ, ਦਾਊਾਮਾਜਰਾ ਤੇ ਭੁੱਖੜੀ ਸ਼ਾਮਿਲ ਕੀਤੇ ਗਏ ਹਨ, ਜਿਸ ਕਰਕੇ ਨਗਰ ਕੌਂਸਲ ਦੀਆਂ ਪਹਿਲਾਂ ਨਾਲੋਂ ਵੋਟਾਂ ਕਾਫ਼ੀ ਵਧ ਗਈਆਂ ਹਨ ਅਤੇ ਕੌਂਸਲ ਦਾ ਏਰੀਆ ਵੀ ਵਧ ਗਿਆ ਹੈ | ਜੇਕਰ ਨਗਰ ਕੌਂਸਲ ਪਹਿਲਾਂ ਵਾਲੇ 27 ਵਾਰਡਾਂ ਅਨੁਸਾਰ ਹੀ ਕੌਂਸਲ ਚੋਣਾਂ ਕਰਵਾਉਂਦੀ ਹੈ ਤਾਂ ਇਸ 'ਚ ਵੋਟਾਂ ਦੀ ਗਿਣਤੀ ਕਾਫ਼ੀ ਵਧ ਜਾਵੇਗੀ, ਭਾਵ ਕਿ ਕੌਂਸਲ ਦੀ ਚੋਣ ਖਰੜ ਦੇ ਵਿਧਾਇਕ ਦੀ ਚੋਣ ਦੇ ਬਰਾਬਰ ਹੋ ਜਾਵੇਗੀ | ਇਸੇ ਤਰ੍ਹਾਂ ਜੇਕਰ ਨਗਰ ਕੌਂਸਲ ਨਵੇਂ ਪਿੰਡਾਂ ਨੂੰ ਮੁੱਖ ਰੱਖ ਕੇ ਨਵੀਂ ਵਾਰਡਬੰਦੀ ਕਰਦੀ ਹੈ ਤਾਂ ਵਾਰਡਾਂ ਦੀ ਗਿਣਤੀ ਵਧ ਸਕਦੀ ਹੈ, ਪਰ ਅਜੇ ਤੱਕ ਨਗਰ ਕੌਂਸਲ ਦੀ ਵਾਰਡਬੰਦੀ ਦਾ ਨਕਸ਼ਾ ਜਨਤਕ ਨਾ ਹੋਣ ਕਾਰਨ ਜਿਥੇ ਪਹਿਲੇ ਕਈ ਕੌਂਸਲਰ ਭੰਬਲਭੂਸੇ 'ਚ ਹਨ, ਉਥੇ ਹੀ ਕੌਂਸਲ ਚੋਣਾਂ ਲੜਨ ਦੇ ਚਾਹਵਾਨਾਂ ਦੀ ਅੱਖ ਵੀਨਗਰ ਕੌਂਸਲ ਦੀ ਹੋਣ ਵਾਲੀ ਨਵੀਂ ਵਾਰਡਬੰਦੀ 'ਤੇ ਹੈ | ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੌਂਸਲ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਖਰੜ ਦੀ ਨਵੀਂ ਵਾਰਡਬੰਦੀ ਦਾ ਨਕਸ਼ਾ ਜਲਦ ਤੋਂ ਜਲਦ ਜਨਤਕ ਕੀਤਾ ਜਾਵੇ | ਅੱਜ ਦੇਰ ਸ਼ਾਮ ਜਦੋਂ ਨਗਰ ਕੌਂਸਲ ਦਫ਼ਤਰ ਦਾ ਪੱਤਰਕਾਰਾਂ ਵਲੋਂ ਦੌਰਾ ਕੀਤਾ ਗਿਆ ਤਾਂ ਉਥੇ ਕਿਸੇ ਨੂੰ ਵੀ ਵਾਰਡਬੰਦੀ ਸੰਬੰਧੀ ਕੋਈ ਉੱਘ-ਸੁੱਘ ਨਹੀਂ ਸੀ | ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨਗਰ ਕੌਂਸਲ ਦੀ ਵਾਰਡਬੰਦੀ ਦਾ ਨਕਸ਼ਾ ਕਦੋਂ ਜਨਤਕ ਹੁੰਦਾ ਹੈ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਫੇਜ਼-5 ਵਿਖੇ ਔਰਤ ਦੀ ਹੱਤਿਆ ਦਾ- ਘਰ 'ਚੋਂ ਸੋਨਾ ਤੇ 8 ਲੱਖ ਰੁਪਏ ਦੀ ਨਕਦੀ ਗਾਇਬ ਅਗਲੀ ਖ਼ਬਰ ਤਰੱਕੀ ਦੇ ਦਾਅਵੇ 'ਤੇ ਵਿਚਾਰ ਕਰਨਾ ਕਰਮਚਾਰੀ ਦਾ ਮੌਲਿਕ ਅਧਿਕਾਰ ਪਰ ਤਰੱਕੀ ਦਾ ਨਹੀਂ-ਹਾਈ ਕੋਰਟ <br/>
Ad Position 24