13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਰਾਜਪਾਲ ਵਲੋਂ 'ਪੰਜਾਬ: ਵੇਅਰ ਕਲਚਰ, ਹੈਰੀਟੇਜ ਐਂਡ ਨੇਚਰ ਬਿ੍ਦਸ' ਥੀਮ ਆਧਾਰਿਤ ਚਿੱਤਰਾਤਮਕ ਕੈਲੰਡਰ 2026 ਲੋਕ ਅਰਪਣ <br/>

Ad Position 21
No active advertisement
ਅਜੀਤ ਡੈਸਕ 01-01-2026
ਚੰਡੀਗੜ੍ਹ, 31 ਦਸੰਬਰ (ਅਜੀਤ ਬਿਊਰੋ)- ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ, ਚੰਡੀਗੜ੍ਹ ਵਿਖੇ 'ਪੰਜਾਬ: ਵੇਅਰ ਕਲਚਰ, ਹੈਰੀਟੇਜ ਐਂਡ ਨੇਚਰ ਬਿ੍ਦਸ' (ਪੰਜਾਬ: ਜਿੱਥੇ ਸੰਸਕਿ੍ਤੀ, ਵਿਰਾਸਤ ਅਤੇ ਪ੍ਰਕਿ੍ਤੀ ਸਾਹ ਲੈਂਦੀਆਂ ਹਨ) ਥੀਮ ਆਧਾਰਿਤ ਪੰਜਾਬ ਰਾਜ ਲਈ ਤਿਆਰ ਕੀਤਾ ਗਿਆ ਚਿੱਤਰਾਤਮਕ ਕੈਲੰਡਰ 2026 ਵਿਧਿਵਤ ਤੌਰ 'ਤੇ ਜਾਰੀ ਕੀਤਾ | ਇਸ ਕੈਲੰਡਰ ਦੀ ਪਰਿਕਲਪਨਾ ਅਤੇ ਸੰਕਲਨ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵਲੋਂ ਬੜੀ ਬਾਰੀਕੀ ਅਤੇ ਮਿਹਨਤ ਨਾਲ ਕੀਤਾ ਗਿਆ ਹੈ | ਇਹ ਕੈਲੰਡਰ ਪੰਜਾਬ ਦੀ ਸਮਿ੍ੱਧ ਸੰਸਕਿ੍ਤਕ ਵਿਰਾਸਤ, ਪਵਿੱਤਰ ਧਾਰਮਿਕ ਧਰੋਹਰ, ਜੀਵੰਤ ਖੇਤੀਬਾੜੀ ਪਰੰਪਰਾ ਅਤੇ ਸੁੱਚੇ ਪ੍ਰਾਕਿ੍ਤਕ ਸੁੰਦਰਤਾ ਦੀ ਇਕ ਜੀਵੰਤ ਅਤੇ ਸਮੂਹਕ ਦਿ੍ਸ਼ਟੀਗਤ ਝਲਕ ਪੇਸ਼ ਕਰਦਾ ਹੈ | ਕੈਲੰਡਰ ਦਾ ਜਾਰੀ ਕਰਦੇ ਹੋਏ ਰਾਜਪਾਲ ਨੇ ਪੰਜਾਬ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਕੀਤੇ ਗਏ ਇਸ ਮਹੱਤਵਪੂਰਨ ਉਪਰਾਲੇ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਇਹ ਦਿ੍ਸ਼ਟੀਗਤ ਦਸਤਾਵੇਜ਼ ਸੰਸਕਿ੍ਤਕ ਚੇਤਨਾ ਨੂੰ ਮਜ਼ਬੂਤ ਕਰਨ, ਵਿਰਾਸਤ ਨਾਲ ਜੁੜਾਵ ਵਧਾਉਣ ਅਤੇ ਸਾਲ 2026 ਦੌਰਾਨ ਪੰਜਾਬ ਦੀ ਵਿਲੱਖਣ ਪਛਾਣ ਨੂੰ ਵਿਸ਼ਾਲ ਪੱਧਰ 'ਤੇ ਉਜਾਗਰ ਕਰਨ ਵਿਚ ਬਹੁਤ ਹੀ ਲਾਭਦਾਇਕ ਸਾਬਤ ਹੋਵੇਗਾ |
ਇਸ ਮੌਕੇ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਕੈਲੰਡਰ 2026 ਦਾ ਸੰਕਲਨ ਇਸ ਉਦੇਸ਼ ਨਾਲ ਕੀਤਾ ਹੈ ਤਾਂ ਜੋ ਇਹ ਨਾਗਰਿਕਾਂ, ਸੈਲਾਨੀਆਂ ਅਤੇ ਵਿਸ਼ੇਸ਼ ਤੌਰ 'ਤੇ ਨੌਜਵਾਨ ਵਰਗ ਲਈ ਪ੍ਰੇਰਣਾ ਦਾ ਸਰੋਤ ਬਣੇ, ਜਿਸ ਰਾਹੀਂ ਉਹ ਪੰਜਾਬ ਦੀ ਗੌਰਵਸ਼ਾਲੀ ਵਿਰਾਸਤ ਨਾਲ ਮੁੜ ਜੁੜ ਸਕਣ ਅਤੇ ਪ੍ਰਕਿ੍ਤੀ ਤੇ ਖੇਤੀਬਾੜੀ ਨਾਲ ਇਸ ਦੇ ਅਟੁੱਟ ਸੰਬੰਧਾਂ ਦਾ ਆਦਰ ਕਰ ਸਕਣ | ਪੰਜਾਬ ਦੇ ਰਾਜਪਾਲ ਦੇ ਅਗਵਾਈ ਹੇਠ ਤਿਆਰ ਕੀਤੇ ਗਏ ਇਸ ਕੈਲੰਡਰ ਦਾ ਹਰ ਮਹੀਨਾ ਕਲਾ, ਵਿਰਾਸਤ, ਖੇਤੀਬਾੜੀ, ਆਧਿਆਤਮਿਕਤਾ ਅਤੇ ਪ੍ਰਾਕਿ੍ਤਕ ਸ਼ਾਂਤੀ ਦਾ ਸੁਮੇਲ ਪੇਸ਼ ਕਰਦਾ ਹੈ, ਜੋ ਪ੍ਰਭਾਵਸ਼ਾਲੀ ਦਿ੍ਸ਼ਾਂ ਰਾਹੀਂ ਪੰਜਾਬ ਦੀ ਆਤਮਾ ਨੂੰ ਦਰਸਾਉਂਦਾ ਹੈ | ਇਸ ਕੈਲੰਡਰ 'ਚ ਰਾਜਪਾਲ ਦਾ ਇਕ ਅਰਥਪੂਰਨ ਸੰਦੇਸ਼ ਵੀ ਸ਼ਾਮਲ ਕੀਤਾ ਗਿਆ ਹੈ | ਉਲੇਖਣੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮਿ੍ਤਸਰ), ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਗੁਰੂ ਅੰਗਦ ਦੇਵ ਪਸ਼ੂ ਚਿਕਿਤਸਾ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ (ਲੁਧਿਆਣਾ) ਅਤੇ ਪੰਜਾਬੀ ਯੂਨੀਵਰਸਿਟੀ (ਪਟਿਆਲਾ) ਦੇ ਕੁਲਪਤੀਆਂ ਵੱਲੋਂ ਇਸ ਕੈਲੰਡਰ ਪ੍ਰਤੀ ਆਪਣੀ ਸਹਿਮਤੀ ਅਤੇ ਸਮਰਥਨ ਜ਼ਾਹਿਰ ਕੀਤਾ ਗਿਆ ਹੈ, ਜੋ ਪੰਜਾਬ ਦੀ ਸੰਸਕਿ੍ਤਕ, ਪ੍ਰਾਕਿ੍ਤਕ ਅਤੇ ਆਧਿਆਤਮਿਕ ਵਿਰਾਸਤ ਦੇ ਸੰਰਕਸ਼ਣ, ਸੰਵਰਧਨ ਅਤੇ ਪ੍ਰਚਾਰ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸਪੀਕਰ ਵਲੋਂ ਅਰਾਵਲੀ ਪਹਾੜੀਆਂ ਦੀ ਪਰਿਭਾਸ਼ਾ ਨੂੰ ਮੁੜ ਵਿਚਾਰਨ ਸੰਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਅਗਲੀ ਖ਼ਬਰ ਸੀਤ ਲਹਿਰ ਤੇ ਸੰਘਣੀ ਧੁੰਦ ਦੀ ਮਾਰ ਹੇਠ ਰਿਹਾ ‘2025’ ਦਾ ਆਖ਼ਰੀ ਦਿਨ <br/>
Ad Position 24