20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸਕੂਲਾਂ ਵਿਚ ਧਰਤੀ ਦਿਵਸ ਮਨਾਇਆ <br/>

Ad Position 21
No active advertisement
ਧਰਤ ਦਿਵਸ ਸੰਬੰਧੀ ਕਰਾਏ ਸਮਾਗਮ ਦੌਰਾਨ ਸਕੂਲ 'ਚ ਪੌਦੇ ਲਾਉਂਦੇ ਹੋਏ ਵਿਦਿਆਰਥੀ | ਤਸਵੀਰ ਗੁਰਿੰਦਰ ਸਿੰਘ <br/> 24-04-2026
ਚੰਡੀਗੜ, 23 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)- ਧਰਤੀ ਦਿਵਸ ਸੰਬੰਧੀ ਇਕ ਸਮਾਰੋਹ 'ਸਾਡੀ ਸ਼ਕਤੀ, ਸਾਡਾ ਗ੍ਰਹਿ' ਦੇ ਮੁੱਖ ਥੀਮ ਦੇ ਤਹਿਤ ਸਰਕਾਰੀ ਸਕੂਲ ਸੈਕਟਰ 8 ਅਤੇ ਕੇ.ਬੀ ਡੀ.ਏ.ਵੀ ਸਕੂਲ ਸੈਕਟਰ 7 ਚੰਡੀਗੜ੍ਹ ਸਾਂਝੇ ਤੌਰ 'ਤੇ ਕਰਾਇਆ ਗਿਆ | ਇਸ ਸਮਾਰੋਹ 'ਚ ਸਰਕਾਰੀ ਸਕੂਲ ਦੇ 23 ਵਿਦਿਆਰਥੀ ਅਤੇ ਕੇ.ਬੀ ਡੀ.ਏ.ਵੀ ਸਕੂਲ ਦੇ ਵਿਦਿਆਰਥੀਆਂ ਦੀਆਂ ਕੁਦਰਤ ਅਤੇ ਧਰਤ ਦੀ ਰੱਖਿਆ ਅਤੇ ਬਚਾਅ ਸੰਬੰਧੀ ਵੱਖ-ਵੱਖ ਗਤੀਵਿਧੀਆਂ ਕਰਾਈਆਂ ਗਈ | ਜਿਸ ਤਹਿਤ ਵਿਦਿਆਰਥੀਆਂ ਦੇ ਚਿੱਤਰਕਾਰੀ ਮੁਕਾਬਲੇ ਕਰਾਏ ਗਏ | ਅੱਠਵੀਂ ਜਮਾਤ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਹੋਏ, ਜਦੋਂ ਕਿ ਤੀਜੀ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਲਈ 'ਮੇਰੇ ਨਾਲ ਹਰੀ ਸ਼ੁਰੂਆਤ' ਥੀਮ ਦੇ ਆਲੇ-ਦੁਆਲੇ ਕੇਂਦਰਿਤ ਇਕ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ | ਇਸ ਮੌਕੇ ਕੇ.ਬੀ ਡੀ.ਏ.ਵੀ ਸਕੂਲ ਦੀ ਪਿ੍ੰਸੀਪਲ ਪੂਜਾ ਪ੍ਰਕਾਸ਼ ਨੇ ਵਿਦਿਆਰਥੀਆਂ ਅਤੇ ਫੈਕਲਟੀ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਸਕੂਲ ਭਾਈਚਾਰੇ ਨੂੰ ਆਪਣੇ ਰੋਜ਼ਾਨਾ ਜੀਵਨ ਕੁਦਰਤ ਨੂੰ ਇਕ ਅਨਿੱਖੜਵੇਂ ਅੰਗ ਵਜੋਂ ਸ਼ਾਮਿਲ ਕਰਨ ਲਈ ਪ੍ਰੇਰਿਆ |

Ad Position 22
No active advertisement
ਪਿਛਲੀ ਖ਼ਬਰ ਪੁਰਾਣੀਆਂ ਨੀਤੀਆਂ ਕਾਰਨ ਵਪਾਰ ਪ੍ਰਭਾਵਿਤ, ਮੁਹਾਲੀ-ਪੰਚਕੂਲਾ ਵੱਲ ਰੁਖ਼ ਕਰ ਰਹੇ ਵਪਾਰੀ ਸੀ.ਬੀ.ਸੀ ਦੇ ਵਫ਼ਦ ਵਲੋਂ ਯੂ.... ਅਗਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਅਕਾਲੀ ਦਲ (ਵਾਰਿਸ ਪੰਜਾਬ) ਦਾ ਗੱਠਜੋੜ ਸੂਬੇ ਦੇ ਹਿੱਤ 'ਚ- ਸ਼ਾਂਟੂ/ਕੰਸਾਲਾ <br/>
Ad Position 24