02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਚੰਡੀਗੜ੍ਹ 'ਚ ਸੀਨੀਅਰ ਜਰਨਲਿਸਟ ਫੋਰਮ ਦੀ ਇਕੱਤਰਤਾ <br/>

Ad Position 21
No active advertisement
ਚੰਡੀਗੜ੍ਹ ਕਿਸਾਨ ਭਵਨ ਵਿਖੇ ਸੀਨੀਅਰ ਜਰਨਲਿਸਟ ਫੋਰਮ ਦੀ ਸਾਲਾਨਾ ਜਨਰਲ ਇਕੱਤਰਤਾ 'ਚ ਵੱਖ-ਵੱਖ ਅਖ਼ਬਾਰਾਂ ਤੇ ਚੈਨਲਾਂ ਨਾਲ ਜੁੜੇ ਰਹੇ ਪ੍ਰਸਿੱਧ ਪੱਤਰਕਾਰ ਸਾਂਝੀ ਤਸਵੀਰ ਦੌਰਾਨ | ਤਸਵੀਰ : ਗੁਰਿੰਦਰ ਸਿੰਘ <br/> 25-04-2026
ਚੰਡੀਗੜ੍ਹ, 24 ਅਪ੍ਰੈਲ (ਅਜਾਇਬ ਸਿੰਘ ਔਜਲਾ)-ਕਿਸਾਨਾਂ ਨੂੰ ਸੰਕਟ 'ਚੋਂ ਬਾਹਰ ਆਉਣ ਲਈ ਆਰਗੈਨਿਕ ਖੇਤੀ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਦਾ ਬਦਲ ਹੈ ਪਰ ਸਰਕਾਰਾਂ ਕਿਸਾਨਾਂ ਦਾ ਸਾਥ ਨਹੀਂ ਦੇ ਰਹੀਆਂ ਹਨ | ਇਹ ਵਿਚਾਰ ਇਥੇ ਕਿਸਾਨ ਭਵਨ ਵਿਚ ਸੀਨੀਅਰ ਜਰਨਲਿਸਟ ਫੋਰਮ ਦੀ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ( ਫ਼ਤਿਹ) ਦੇ ਪ੍ਰਧਾਨ ਪਰਮਜੀਤ ਸਿੰਘ ਵਲੋਂ ਪ੍ਰਗਟ ਕੀਤੇ ਗਏ | ਕਿਸਾਨ ਨੇਤਾ ਨੇ ਕਿਹਾ ਆਰਗੈਨਿਕ ਖੇਤੀ ਹੀ ਪ੍ਰਦੂਸ਼ਣ ਨੂੰ ਘਟਾਉਣ 'ਚ ਮਦਦ ਕਰੇਗੀ | ਇਸ ਨਾਲ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਸੰਕਟ ਘਟਾਉਣ ਵਿਚ ਵੀ ਮਦਦ ਮਿਲੇਗੀ | ਕਿਸਾਨ ਆਗੂ ਦਾ ਕਹਿਣਾ ਹੈ ਕਿ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਸਰਕਾਰਾਂ ਵਾਜਬ ਕੀਮਤਾਂ ਦੇਣ | ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਨੇ ਵੀ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦਿੱਤਾ ਹੈ | ਪੰਜਾਬ ਨੂੰ ਵੀ ਫ਼ਸਲੀ ਵਿਭਿੰਨਤਾ ਦੀ ਨੀਤੀ ਅਪਣਾਉਣ ਦੀ ਲੋੜ ਹੈ | ਇਸੇ ਦੌਰਾਨ ਕਿਸਾਨ ਭਵਨ ਵਿਖੇ ਸੀਨੀਅਰ ਜਰਨਲਿਸਟ ਫੋਰਮ ਦੀ ਇਕੱਤਰਤਾ ਨੂੰ ਹੁੰਗਾਰਾ ਮਿਲਿਆ | ਇਸ 'ਚ ਜਰਨਲਿਸਟ ਫੋਰਮ ਚੰਡੀਗੜ੍ਹ ਦੀ ਸਲਾਨਾ ਆਮ ਇਕੱਤਰਤਾ ਟਰਾਈਸਿਟੀ 'ਤੇ ਅਧਾਰਿਤ ਇਹ ਫੋਰਮ ਹਿੱਸਾ ਲਿਆ | ਮੀਟਿੰਗ ਨੇ ਪਿਛਲੇ ਛੇ ਮਹੀਨਿਆਂ ਦੀ ਕਾਰਵਾਈ ਉਪਰ ਤਸੱਲੀ 'ਤੇ ਖ਼ੁਸ਼ੀ ਪ੍ਰਗਟਾਈ ਤੇ ਭਵਿੱਖ ਲਈ ਪ੍ਰੋਗਰਾਮਾਂ ਦੀ ਰੂਪ-ਰੇਖਾ ਉਲੀਕੀ ਗਈ | ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ 'ਚ ਪੱਤਰਕਾਰ ਸੁਖਦੇਵ ਸਿੰਘ, ਏ. ਐਸ. ਪ੍ਰਾਸ਼ਰ, ਜਗਤਾਰ ਸਿੰਘ ਸਿੱਧੂ, ਬਲਵੀਰ ਸਿੰਘ ਜੰਡੂ, ਬਲਵਿੰਦਰ ਸਿੰਘ ਜੰਮੂ, ਤਰਲੋਚਨ ਸਿੰਘ ਯੋਗੇਂਦਰ ਗੁਪਤਾ, ਜਗਤਾਰ ਸਿੰਘ, ਕੇਵਲ ਭਾਰਤੀ, ਹਰੇਸ਼ ਵਸ਼ਿਸ਼ਟ, ਜੀ.ਸੀ ਭਾਰਦਵਾਜ, ਚੇਤਨ ਠਾਕੁਰ ਆਦਿ ਨੇ ਸਬੋਧਨ ਕੀਤਾ | ਇਸ ਮੌਕੇ ਫੋਰਮ ਦੇ ਖ਼ਜ਼ਾਨਚੀ ਸੁਰਿੰਦਰ ਸਿੰਘ ਗਰੋਆ ਨੇ ਵੇਰਵਿਆਂ ਸਹਿਤ ਵਿੱਤੀ ਰਿਪੋਰਟ ਪੇਸ਼ ਕੀਤੀ | ਇਸ ਮੌਕੇ ਪੱਤਰਕਾਰ ਹਰਕਵਲਜੀਤ ਸਿੰਘ, ਪੱਤਰਕਾਰ ਤੇ ਗੀਤਕਾਰ ਸ਼ਮਸ਼ੇਰ ਸੰਧੂ, ਪਰਮਜੀਤ ਸਿੰਘ ਤ੍ਰੇਹਨ, ਪ੍ਰੀਤਮ ਰੁਪਾਲ, ਅਜੇ ਭਾਰਦਵਾਜ, ਹਰਜੀਤ ਸਿੰਘ, ਪ੍ਰਵੇਸ਼ ਚੌਹਾਨ, ਸੰਦੀਪ ਸ਼ਰਮਾ ਆਦਿ ਨੇ ਸ਼ਿਰਕਤ ਕੀਤੀ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਫੋਰਮ ਦਾ ਮੰਤਵ ਪੱਤਰਕਾਰ ਭਾਈਚਾਰੇ ਦੀ ਆਪਸੀ ਸਾਂਝ ਨੂੰ ਮਜ਼ਬੂਤ ਕਰਨਾ ਹੈ |

Ad Position 22
No active advertisement
ਪਿਛਲੀ ਖ਼ਬਰ ਗੈਂਗਸਟਰਾਂ 'ਤੇ ਵਾਰ ਦਾ 94ਵਾਂ ਦਿਨ: ਪੰਜਾਬ ਪੁਲਿਸ ਨੇ 602 ਥਾਵਾਂ 'ਤੇ ਕੀਤੀ ਛਾਪੇਮਾਰੀ, 288 ਗਿ੍ਫ਼ਤਾਰ ਅਗਲੀ ਖ਼ਬਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇ. ਪੀ. ਨੱਢਾ ਪੀ. ਜੀ. ਆਈ. 'ਚ ਮੁੱਖ ਮਹਿਮਾਨ ਵਜੋਂ ਹੋਣਗੇ ਸ਼ਾਮਿਲ-ਡਾਇਰੈਕਟਰ ਡਾ. ਵਿ...
Ad Position 24
No active advertisement