02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸੜਕ ਹਾਦਸੇ 'ਚ ਜ਼ਖ਼ਮੀ ਨੌਜਵਾਨ ਦੀ ਜ਼ੇਰੇ ਇਲਾਜ ਮੌਤ ਸਵਿਫਟ ਕਾਰ ਚਾਲਕ ਵਿਰੁੱਧ ਮਾਮਲਾ ਦਰਜ, ਕਈ ਟ੍ਰੈਫ਼ਿਕ ਚਲਾਨਾਂ ਦਾ ਵੀ ਹੋਇਆ ਖੁਲਾਸਾ

Ad Position 21
No active advertisement
ਅਜੀਤ ਡੈਸਕ 25-04-2026
ਐੱਸ. ਏ. ਐੱਸ. ਨਗਰ, 24 ਅਪ੍ਰੈਲ (ਕਪਿਲ ਵਧਵਾ)-ਮੁਹਾਲੀ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਜ਼ੇਰੇ ਇਲਾਜ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਛਾਣ ਧਰਮਿੰਦਰ (36) ਵਾਸੀ ਪਿੰਡ ਸੋਹਾਣਾ ਵਜੋਂ ਹੋਈ ਹੈ | ਥਾਣਾ ਸੋਹਾਣਾ ਦੀ ਪੁਲਿਸ ਨੇ ਮਿ੍ਤਕ ਦੀ ਭਤੀਜੀ ਦੇ ਬਿਆਨਾਂ ਦੇ ਆਧਾਰ 'ਤੇ ਯੁਵਰਾਜ ਨਾਂਅ ਦੇ ਵਿਅਕਤੀ ਖ਼ਿਲਾਫ਼ ਬੀ. ਐਨ. ਐਸ. ਦੀ ਧਾਰਾ 281, 106 (1) ਅਤੇ 324 (4) ਤਹਿਤ ਮਾਮਲਾ ਦਰਜ ਕਰ ਲਿਆ ਹੈ | ਸ਼ਿਕਾਇਤਕਰਤਾ ਸ਼ਿਵਾ ਨੇ ਦੱਸਿਆ ਕਿ 21 ਅਪ੍ਰੈਲ ਨੂੰ ਉਸ ਦਾ ਚਾਚਾ ਧਰਮਿੰਦਰ ਆਪਣੀ ਸਕੂਟਰੀ 'ਤੇ ਸੈਕਟਰ-70 ਵੱਲ ਜਾ ਰਿਹਾ ਸੀ ਅਤੇ ਇਸੇ ਦੌਰਾਨ ਜਦੋਂ ਉਹ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਚੌਕ ਨੇੜੇ ਪੀ. ਬੀ.-65 ਨੰਬਰ ਵਾਲੀ ਸਵਿਫਟ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਜ਼ਖ਼ਮੀ ਨੂੰ ਪਹਿਲਾਂ ਸਿਵਲ ਹਸਪਤਾਲ ਅਤੇ ਬਾਅਦ 'ਚ ਜੀ. ਐਮ. ਸੀ. ਐਚ. ਸੈਕਟਰ-32 ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ, ਜਿਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਸਵਿਫਟ ਕਾਰ ਦੇ ਤੇਜ਼ ਰਫ਼ਤਾਰ ਅਤੇ ਲਾਲ ਬੱਤੀ ਟੱਪਣ ਵਰਗੀਆਂ ਉਲੰਘਣਾਵਾਂ ਲਈ ਪਹਿਲਾਂ ਤੋਂ ਹੀ 7 ਟ੍ਰੈਫਿਕ ਚਲਾਨ ਲੰਬਿਤ ਹਨ, ਜਿਸ ਨਾਲ ਚਾਲਕ ਦੀ ਡਰਾਈਵਿੰਗ ਦੌਰਾਨ ਲਾਪ੍ਰਵਾਹੀ ਦੀ ਪੁਸ਼ਟੀ ਹੁੰਦੀ ਹੈ | ਪੁਲਿਸ ਵਲੋਂ ਫ਼ਰਾਰ ਕਾਰ ਚਾਲਕ ਦੀ ਤਲਾਸ਼ ਜਾਰੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਚੇਤਨਾ ਪਰਖ ਪ੍ਰੀਖਿਆ ਸ਼ਲਾਘਾਯੋਗ ਉਪਰਾਲਾ : ਡਾ. ਰਜਿੰਦਰ ਪਾਲ <br/> ਅਗਲੀ ਖ਼ਬਰ ਸਾਬਕਾ ਡਿਪਟੀ ਮੇਅਰ ਬੇਦੀ ਵਲੋਂ 912 ਕਰੋੜ ਰੁ. ਦੇ ਟੈਂਡਰ ਨੂੰ ਰੱਦ ਕਰਨ ਦੀ ਮੰਗ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਮ...
Ad Position 24
No active advertisement