02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਤਰਕਸ਼ੀਲ ਸੁਸਾਇਟੀ ਪੰਜਾਬ ਦਾ ਚੇਤਨਾ ਪਰਖ ਪ੍ਰੀਖਿਆ ਸ਼ਲਾਘਾਯੋਗ ਉਪਰਾਲਾ : ਡਾ. ਰਜਿੰਦਰ ਪਾਲ <br/>

Ad Position 21
No active advertisement
ਅਜੀਤ ਡੈਸਕ 25-04-2026
ੈਖਰੜ, 24 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਤਰਕਸ਼ੀਲ ਸੁਸਾਇਟੀ ਦੇ ਸ਼ੁਰੂਆਤੀ ਦੌਰ 'ਚ ਜਥੇਬੰਦੀ ਨਾਲ ਜੁੜ ਕੇ ਤਰਕਸ਼ੀਲ ਕਾਫ਼ਲੇ ਨਾਲ ਤੁਰਨ ਵਾਲਾ ਸ਼ਾਇਦ ਹੀ ਕੋਈ ਮੈਂਬਰ 40 ਸਾਲ ਤੋਂ ਵਧ ਉਮਰ ਦਾ ਹੋਵੇ | ਪਹਿਲੀ ਕਤਾਰ 'ਚ 35 ਤੋਂ 40 ਸਾਲ ਵਾਲੇ ਮੈਂਬਰ ਸ਼ਾਮਿਲ ਸਨ, ਜਦਕਿ ਦੂਜੀ ਕਤਾਰ 'ਚ 25 ਤੋਂ 35 ਸਾਲ ਉਮਰ ਵਾਲੇ ਮੈਂਬਰ ਸ਼ਾਮਿਲ ਸਨ | ਉਸ ਦੌਰ 'ਚ ਅਸੀਂ 20-25 ਸਾਲਾਂ ਦੇ ਸਾਲਾਂ ਦੇ ਕਾਫ਼ੀ ਨੌਜਵਾਨ ਤਰਕਸ਼ੀਲ ਸੁਸਾਇਟੀ ਦਾ ਹਿੱਸਾ ਬਣੇ ਸਨ | ਸਾਨੂੰ ਉਸੇ ਜਜ਼ਬੇ ਨਾਲ ਅੱਜ ਵੀ ਸਮਾਜ ਲਈ ਵਧ ਚੜ੍ਹ ਕੇ ਕੰਮ ਕਰਨਾ ਚਾਹੀਦਾ ਹੈ | ਇਹ ਵਿਚਾਰ ਡਾ. ਰਜਿੰਦਰ ਪਾਲ ਸਾਬਕਾ ਮੁੱਖ ਸੰਪਾਦਕ ਤਰਕਸ਼ੀਲ ਮੈਗਜ਼ੀਨ ਨੇ ਜ਼ੋਨ ਚੰਡੀਗੜ੍ਹ ਵਲੋਂ ਕਰਵਾਈ ਗਈ ਵਰਕਸ਼ਾਪ 'ਚ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਨ ਮੌਕੇ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਸਾਡੇ ਕੋਲ ਨਹੀਂ ਆਉਣਾ, ਸਗੋਂ ਸਾਨੂੰ ਉਨ੍ਹਾਂ ਕੋਲ ਜਾਣਾ ਪਵੇਗਾ | ਇਸ ਮੌਕੇ ਤਰਕ ਰੱਖਿਆ ਗਿਆ ਕਿ ਜ਼ੋਨ ਜਥੇਬੰਦਕ ਮੁਖੀ ਅਜੀਤ ਪ੍ਰਦੇਸੀ ਦੀ ਅਗਵਾਈ 'ਚ ਖਰੜ ਵਿਖੇ ਨੌਜਵਾਨਾਂ ਨੂੰ ਤਰਕਸ਼ੀਲ ਲਹਿਰ ਨਾਲ ਕਿਵੇਂ ਜੋੜਿਆ ਜਾਵੇ | ਵਰਕਸ਼ਾਪ ਦੇ ਦੂਜੇ ਸੈਸ਼ਨ 'ਚ ਖਰੜ ਤੋਂ ਕੁਲਵਿੰਦਰ ਨਗਾਰੀ, ਮੁਹਾਲੀ ਤੋਂ ਡਾ. ਮਜੀਦ ਆਜਾਦ, ਖਰੜ ਤੋਂ ਪਿ੍ੰ. ਗੁਰਮੀਤ, ਰੋਪੜ ਤੋਂ ਹਰਵੀਰ ਗਾਂਧੀ, ਬਸੀ ਪਠਾਣਾਂ ਤੋਂ ਗੁਰਸੇਵਕ ਸਿੰਘ, ਸਰਹਿੰਦ ਤੋਂ ਦਲਬਾਰਾ ਸਿੰਘ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ 'ਚ ਡਾ. ਰਾਜਿੰਦਰ ਪਾਲ ਨੇ ਕਿਹਾ ਕਿ ਸਾਨੂੰ ਆਪਣੀ ਵਿਚਾਰਧਾਰਾ 'ਤੇ ਪ੍ਰਪੱਕ ਰਹਿੰਦੇ ਹੋਏ ਕੱਟੜਤਾ ਤੋਂ ਬਚਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਜਥੇਬੰਦੀ ਨਾਲ ਜੋੜਨ ਲਈ ਤਰਕਸ਼ੀਲ ਸੁਸਾਇਟੀ ਦਾ ਚੇਤਨਾ ਪਰਖ ਪ੍ਰੀਖਿਆ ਪ੍ਰਾਜੈਕਟ ਸ਼ਲਾਘਾਯੋਗ ਉੱਦਮ ਹੈ | ਪ੍ਰੀਖਿਆ ਤੋਂ ਬਾਅਦ ਵਿਦਿਆਰਥੀਆਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਨਾਲ ਸੰਪਰਕ ਬਣਾ ਕੇ ਰੱਖਣਾ ਉਸ ਤੋਂ ਵੀ ਵੱਡੀ ਕਾਰਜ ਹੈ | ਇਸ ਮੌਕੇ ਮਾਸਟਰ ਹਰਜੀਤ ਸਿੰਘ ਤਰਖਾਣ ਮਾਜਰਾ ਤੇ ਬਲਦੇਵ ਜਲਾਲ ਵਲੋਂ ਸਮੁੱਚੇ ਹਾਜ਼ਰੀਨਾਂ ਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ | ਇਸ ਤੋਂ ਬਾਅਦ ਚੰਡੀਗੜ੍ਹ ਤੋਂ ਕਿ੍ਸ਼ਨ ਰਾਹੀ ਅਤੇ ਕਰਮਜੀਤ ਸਕਰੂਲਾਂਪੁਰੀ ਨੇ ਇਨਕਲਾਬੀ ਗੀਤਾਂ ਰਾਹੀਂ ਆਪਣੀ ਸਰਗਰਮ ਹਾਜ਼ਰੀ ਲੁਆਈ | ਇਸੇ ਦੌਰਾਨ ਅਜੀਤ ਪ੍ਰਦੇਸੀ ਨੇ ਸਟੇਜ ਦਾ ਸੰਚਾਲਨ ਕਰਦੇ ਹੋਏ ਦੱਸਿਆ ਕਿ ਨੌਜਵਾਨਾਂ ਨੂੰ ਜੋੜਨ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਹਰ ਜ਼ੋਨ 'ਚ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਕਰਵਾਈਆਂ ਜਾ ਰਹੀਆਂ ਹਨ | ਇਸੇ ਦੌਰਾਨ ਚੰਡੀਗੜ੍ਹ ਤੋਂ ਭਜਨ ਦਾਸ, ਮੁਹਾਲੀ ਤੋਂ ਲੈਕਚਰਾਰ ਸੁਰਜੀਤ, ਖਰੜ ਤੋਂ ਭੁਪਿੰਦਰ ਮਦਨਹੇੜੀ, ਸੁਜਾਨ ਬਡਾਲਾ, ਰੋਪੜ ਤੋਂ ਅਸ਼ੋਕ ਕੁਮਾਰ, ਨੰਗਲ ਤੋਂ ਹਰਨੇਕ ਸਿੰਘ, ਬਸੀ ਤੋਂ ਸੰਦੀਪ ਸਿੰਘ, ਪਿ੍ੰ. ਕਰਨੈਲ ਸਿੰਘ, ਸਰਹਿੰਦ ਤੋਂ ਪਰਮਿੰਦਰ ਤਰਖਾਣ ਮਾਜਰਾ, ਪਟਿਆਲਾ ਤੋਂ ਰਾਮ ਕੁਮਾਰ ਅਤੇ ਜ਼ੋਨ ਵਿੱਤ ਵਿਭਾਗ ਮੁਖੀ ਸ਼ੈਲਿੰਦਰ ਨੇ ਵੀ ਵਰਕਸ਼ਾਪ 'ਚ ਸ਼ਾਮਿਲ ਹੋ ਕੇ ਨੌਜਵਾਨਾਂ ਦੇ ਮਸਲਿਆਂ ਬਾਰੇ ਵਿਚਾਰ ਪੇਸ਼ ਕੀਤੇ | ਇਸ ਤੋਂ ਬਾਅਦ ਮਤਾ ਪਾਸ ਕੀਤਾ ਗਿਆ ਕਿ ਚੇਤਨਾ ਪਰਖ ਪ੍ਰੀਖਿਆ ਰਾਹੀਂ ਸਕੂਲਾਂ ਅਤੇ ਕਾਲਜਾਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਨਗਰ ਦੀ ਪ੍ਰਬੰਧਕੀ ਕਮੇਟੀ ਦੀ ਚੋਣ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਜ਼ਖ਼ਮੀ ਨੌਜਵਾਨ ਦੀ ਜ਼ੇਰੇ ਇਲਾਜ ਮੌਤ ਸਵਿਫਟ ਕਾਰ ਚਾਲਕ ਵਿਰੁੱਧ ਮਾਮਲਾ ਦਰਜ, ਕਈ ਟ੍ਰੈਫ਼ਿਕ ਚਲਾਨਾਂ ਦ...
Ad Position 24
No active advertisement