04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਚੰਡੀਗੜ੍ਹ 'ਚ ਕੂੜਾ ਨਹੀਂ, ਭਿ੍ਸ਼ਟਾਚਾਰ ਪੋ੍ਰਸੈੱਸ ਕਰ ਰਹੀ ਭਾਜਪਾ- ਵਿਕਰਾਂਤ ਤੰਵਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਚੰਡੀਗੜ੍ਹ, 25 ਅਪ੍ਰੈਲ (ਅਜਾਇਬ ਸਿੰਘ ਔਜਲਾ)- ਅੱਜ ਸੈਕਟਰ-39 ਸਥਿਤ ਆਮ ਆਦਮੀ ਪਾਰਟੀ ਦਫ਼ਤਰ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਚੰਡੀਗੜ੍ਹ 'ਆਪ' ਦੇ ਆਗੂ ਕੌਂਸਲਰ ਹਰਦੀਪ ਸਿੰਘ ਬੁਟੇਰਲਾ, ਸਾਬਕਾ ਮੇਅਰ ਕੁਲਦੀਪ ਕੁਮਾਰ ਟੀਟਾ, ਪਾਰਟੀ ਬੁਲਾਰੇ ਯੋਗੇਸ਼ ਢੀਂਗਰਾ ਅਤੇ ਸਟੇਟ ਮੀਡੀਆ ਇੰਚਾਰਜ ਵਿਕਰਾਂਤ ਏ ਤੰਵਰ ਆਦਿ ਨੇ ਦੋਸ਼ ਲਾਇਆ ਕਿ ਭਾਜਪਾ ਚੰਡੀਗੜ੍ਹ ਵਿਚ ਕੂੜਾ ਨਹੀਂ, ਭਿ੍ਸ਼ਟਾਚਾਰ ਪੋ੍ਰਸੈੱਸ ਕਰ ਰਹੀ ਹੈ | ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਚੰਡੀਗੜ੍ਹ ਵਿਚ ਕੂੜਾ ਪ੍ਰਬੰਧਨ ਨਾਲ ਜੁੜੇ ਗੰਭੀਰ ਮਸਲਿਆਂ ਨੂੰ ਮੀਡੀਆ ਸਾਹਮਣੇ ਰੱਖਿਆ | ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿਚ ਕੂੜੇ ਦੇ ਨਿਪਟਾਰੇ ਦਾ ਮਾਮਲਾ ਹੁਣ ਬਹੁਤ ਹੀ ਚਿੰਤਾਜਨਕ ਸਥਿਤੀ ਵਿਚ ਪਹੁੰਚ ਚੁੱਕਾ ਹੈ ਅਤੇ ਇਸ ਨਾਲ ਚੰਡੀਗੜ੍ਹ ਪ੍ਰਸ਼ਾਸਨ ਅਤੇ ਭਾਜਪਾ ਸ਼ਾਸਿਤ ਨਗਰ ਨਿਗਮ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ | ਉਨ੍ਹਾਂ ਨੇ ਨੈਸ਼ਨਲ ਗ੍ਰੀਨ ਟਿ੍ਬਿਊਨਲ (ਐਨ.ਜੀ.ਟੀ) ਵਿਚ ਦਾਖਲ ਕੀਤੀ ਗਈ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਹਰ ਰੋਜ਼ 286 ਮੈਟਰਿਕ ਟਨ ਕੂੜਾ ਪੋ੍ਰਸੈੱਸ ਕੀਤਾ ਜਾ ਰਿਹਾ ਹੈ, ਪਰ ਲਗਭਗ 96 ਮੈਟਰਿਕ ਟਨ ਕੂੜੇ ਦਾ ਕੋਈ ਸਪਸ਼ਟ ਹਿਸਾਬ ਨਹੀਂ ਹੈ | ਉਨ੍ਹਾਂ ਨੇ ਪਹਿਲਾ ਸਵਾਲ ਉਠਾਇਆ—Tਆਖਿਰ ਇਹ 96 ਮੈਟਰਿਕ ਟਨ ਕੂੜਾ ਕਿੱਥੇ ਜਾ ਰਿਹਾ ਹੈ? ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੁਝ ਦਿਨ ਪਹਿਲਾਂ ਡਾ. ਸਨੀ ਅਹਲੂਵਾਲੀਆ ਵਲੋਂ ਪੰਜਾਬ ਵੱਲ ਜਾ ਰਹੇ ਕੂੜੇ ਦੇ ਟਰੱਕ ਰੋਕੇ ਗਏ ਸਨ, ਜਿਸ ਨੂੰ ਉਸ ਸਮੇਂ ਪ੍ਰਸ਼ਾਸਨ ਨੇ ਨਕਾਰ ਦਿੱਤਾ ਸੀ ਪਰ ਹੁਣ ਰਿਪੋਰਟ ਵਿਚ ਸਾਫ਼ ਹੋ ਗਿਆ ਹੈ ਕਿ ਕੂੜੇ ਦਾ ਠੀਕ ਤਰੀਕੇ ਨਾਲ ਨਿਪਟਾਰਾ ਨਹੀਂ ਕੀਤਾ ਜਾ ਰਿਹਾ, ਸਗੋਂ ਉਸ ਨੂੰ ਵੱਖ-ਵੱਖ ਥਾਵਾਂ 'ਤੇ ਸੁੱਟਿਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਮਾਈਨਿੰਗ ਵਿਭਾਗ ਦੀ ਅੰਤਰਰਾਜੀ ਚੌਕੀ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ <br/> ਅਗਲੀ ਖ਼ਬਰ ਨਿਗਮ ਆਮ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦੇ ਤੀਜੇ ਦਿਨ ਇਕ ਉਮੀਦਵਾਰ ਨੇ ਭਰੀ ਨਾਮਜ਼ਦਗੀ
Ad Position 24