02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਡਾ. ਮੇਹਰ ਮਾਣਕ ਦੀ ਪੁਸਤਕ 'ਪੰਜਾਬ- ਪੇਚੀਦਾ ਸਥਿਤੀ ਤੇ ਚੁਣੌਤੀਆਂ' ਹੋਈ ਲੋਕ-ਅਰਪਣ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਚੰਡੀਗੜ੍ਹ, 2 ਮਈ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਡਾ. ਮੇਹਰ ਮਾਣਕ ਦੀ ਪੁਸਤਕ 'ਪੰਜਾਬ- ਪੇਚੀਦਾ ਸਥਿਤੀ ਤੇ ਚੁਣੌਤੀਆਂ' ਨੂੰ ਲੋਕ ਅਰਪਣ ਕੀਤਾ ਗਿਆ | ਡਾ. ਲਖਵਿੰਦਰ ਗਿੱਲ ਪ੍ਰੋਫੈਸਰ ਥਾਪਰ ਯੂਨੀਵਰਸਿਟੀ ਪਟਿਆਲਾ, ਦੀਪਕ ਸ਼ਰਮਾ ਚਨਾਰਥਲ ਪ੍ਰਧਾਨ ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਵਿਦਵਾਨ ਡਾ. ਗੁਰਮੇਲ ਸਿੰਘ, ਸਾਹਿਤ ਕੇਂਦਰ ਦੇ ਪ੍ਰਧਾਨ ਜਸਵਿੰਦਰ ਮਾਵੀ ਵਲੋਂ ਲੇਖਕ ਡਾ. ਮੇਹਰ ਮਾਣਕ ਨਾਲ ਲੋਕ ਅਰਪਣ ਦੀਆਂ ਰਸਮਾਂ ਸਾਂਝੇ ਤੌਰ 'ਤੇ ਅਦਾ ਕੀਤੀਆਂ ਗਈਆਂ | ਸਮਾਗਮ ਦੀ ਪ੍ਰਧਾਨਗੀ ਪ੍ਰੋਫੈਸਰ ਡਾ. ਲਖਵਿੰਦਰ ਸਿੰਘ ਗਿੱਲ ਵਲੋਂ ਕੀਤੀ ਗਈ ਅਤੇ ਸਾਹਿਤਕਾਰ ਤੇ ਲੇਖਕ ਦੀਪਕ ਸ਼ਰਮਾ ਚਨਾਰਥਲ ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ | ਇਸ ਕਿਤਾਬ 'ਤੇ ਡਾ. ਗੁਰਮੇਲ ਸਿੰਘ ਨੇ ਆਪਣਾ ਪਰਚਾ ਪੜਿ੍ਹਆ | ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਇਹ ਕਿਤਾਬ ਇਤਿਹਾਸਕ ਦਸਤਾਵੇਜ਼ ਬਣੇਗੀ | ਪੁਸਤਕ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਨੇ ਥੋੜ੍ਹੇ ਸਮੇਂ ਲਈ ਖ਼ੁਸ਼ਹਾਲੀ ਲਿਆਂਦੀ ਪਰ ਹੁਣ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ | ਪਾਣੀ ਦਾ ਸੰਕਟ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ | ਇਹ ਕਿਤਾਬ ਵਿਰਾਟ ਹੋ ਰਹੇ ਸੰਕਟਾਂ ਵੱਲ ਇਸ਼ਾਰਾ ਕਰ ਰਹੀ ਹੈ | ਪਿ੍ੰਸੀਪਲ ਸਤਨਾਮ ਸਿੰਘ ਸ਼ੋਕਰ ਨੇ ਕਿਹਾ ਕਿ ਖੇਤੀਬਾੜੀ ਹੁਣ ਲਾਹੇਵੰਦ ਨਹੀਂ ਰਹੀ ਤੇ ਵਾਤਾਵਰਨ ਪਲੀਤ ਹੋ ਰਿਹਾ ਹੈ ਤੇ ਸਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ | ਦੀਪਕ ਸ਼ਰਮਾ ਚਨਾਰਥਲ ਨੇ ਆਪਣੇ ਭਾਸ਼ਣ ਵਿੱਚ ਵੇਰਵੇ ਸਹਿਤ ਦੱਸਿਆ ਕਿ ਸਿਆਸੀ ਨੇਤਾ ਕੁਰਸੀ ਦੀ ਫ਼ਿਕਰ ਕਰਦੇ ਹਨ ਪਰ ਲੋਕਾਂ ਦੇ ਭਲੇ ਲਈ ਕੋਈ ਨਹੀਂ ਸੋਚਦਾ | ਭੁਪਿੰਦਰ ਸਿੰਘ ਮਲਿਕ, ਪਰਮਜੀਤ ਮਾਨ, ਸੰਦੀਪ ਸਿੰਘ, ਡਾ. ਦਵਿੰਦਰ ਬੋਹਾ ਤੇ ਡਾ. ਹਰਨੇਕ ਸਿੰਘ ਕਲੇਰ ਨੇ ਵੀ ਕਿਤਾਬ ਬਾਰੇ ਆਪਣੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਡਾ. ਮੇਹਰ ਮਾਣਕ ਨੇ ਕਿਹਾ ਕਿ ਸਰਕਾਰ ਨਿੱਕੀਆਂ ਨਿੱਕੀਆਂ ਸਹੂਲਤਾਂ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਸਾਨੂੰ ਜਾਗਰੂਕ ਹੋ ਕੇ ਇਸ ਬਾਰੇ ਵੀ ਸੋਚਣ ਦੀ ਲੋੜ ਹੈ | ਪ੍ਰਧਾਨਗੀ ਭਾਸ਼ਣ ਵਿਚ ਡਾ. ਲਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹ ਕਿਤਾਬ ਸਰਲ ਭਾਸ਼ਾ ਵਿਚ ਲਿਖੀ ਗਈ ਹੈ ਜੋ ਸਾਂਭਣਯੋਗ ਹੈ | ਇਹ ਸਮਾਰੋਹ ਪ੍ਰਸਿੱਧ ਸਮਾਜ ਵਿਗਿਆਨੀ ਸਵ. ਪ੍ਰੋਫੈਸਰ ਕੇ. ਗੋਪਾਲ ਅਈਅਰ ਤੇ ਜਮਹੂਰੀ ਹੱਕਾਂ ਲਈ ਕੰਮ ਕਰਨ ਵਾਲੇ ਕਾਰਕੁੰਨ ਸਵ. ਸ਼ਿਵਚਰਨ ਸੰਧੂ ਅਰਾਈਆਂਵਾਲਾ ਨੂੰ ਸਮਰਪਿਤ ਕੀਤਾ ਗਿਆ | ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਸੁਚੱਜੇ ਢੰਗ ਨਾਲ ਕੀਤਾ | ਇਸ ਮੌਕੇ ਵਿਦਵਾਨਾਂ, ਕਵੀਆਂ ਤੇ ਲੇਖਕਾਂ 'ਚ ਡਾ. ਅਵਤਾਰ ਸਿੰਘ ਪਤੰਗ, ਪਰਮਜੀਤ ਪਰਮ, ਬਲਕਾਰ ਸਿੱਧੂ, ਜਸਪਾਲ ਸਿੰਘ ਦੇਸੂਵੀ, ਪਿ੍ੰ.ਬਹਾਦਰ ਸਿੰਘ ਗੋਂਸਲ, ਪਾਲ ਅਜਨਬੀ, ਡਾ. ਮਨਜੀਤ ਬੱਲ, ਡਾ. ਹਰਬੰਸ ਕੌਰ ਗਿੱਲ, ਹਰਭਜਨ ਕੌਰ ਢਿੱਲੋਂ, ਰਮਨਦੀਪ ਰਮਣੀਕ, ਹਰਿੰਦਰ ਹਰ, ਪਰਦੀਪ ਕੌਰ, ਚਰਨਜੀਤ ਬਾਠ ਤੋਂ ਇਲਾਵਾ ਪਿਆਰਾ ਸਿੰਘ ਰਾਹੀ, ਗੁਰਮੇਲ ਸਿੰਧੂ, ਹਰਜਿੰਦਰ ਸਿੰਘ ਸਾਈਸਕੇਤੜੀ, ਲਾਭ ਸਿੰਘ ਲਹਿਲੀ, ਬੀ.ਐਸ. ਕਾਹਲੋਂ, ਅਵਤਾਰ ਸਿੰਘ ਰੰਗਰਾ ਦੇ ਨਾਲ-ਨਾਲ ਅਮਰਜੀਤ ਕੌਰ, ਭਗਤ ਰਾਮ ਰੰਗਾੜਾ, ਬਲਵਿੰਦਰ ਸਿੰਘ ਤੇ ਰਤਨ ਬਾਬਕ ਵਾਲਾ ਆਦਿ ਵਲੋਂ ਵੀ ਸ਼ਮੂਲੀਅਤ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਦਾ 102ਵਾਂ ਦਿਨ ਪੰਜਾਬ ਪੁਲਿਸ ਵਲੋਂ 472 ਥਾਵਾਂ 'ਤੇ ਛਾਪੇਮਾਰੀ, 241 ਗਿ੍ਫ਼ਤਾਰ <br/>
Ad Position 24