ਚੰਡੀਗੜ੍ਹ, 2 ਮਈ (ਮਾਰਕੰਡਾ)- ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਸੈਕਟਰ-20 ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਅਕਾਦਮਿਕ ਪ੍ਰਾਪਤੀਆਂ, ਸਹਿ-ਪਾਠਕ੍ਰਮ ਗਤੀਵਿਧੀਆਂ, ਖੇਡਾਂ ਤੇ ਐਨ.ਐੱਸ.ਐੱਸ. ਹੇਠ ਕਾਲਜ ਦਾ ਨਾਂਅ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਡਾ. ਸਪਨਾ ਨੰਦਾ ਨੇ ਮੁੱਖ ਮਹਿਮਾਨ ਡਾ. ਪਾਲਿਕਾ ਅਰੋੜਾ ਡਾਇਰੈਕਟਰ ਉੱਚ ਸਿੱਖਿਆ ਚੰਡੀਗੜ੍ਹ ਪ੍ਰਸ਼ਾਸਨ ਨੂੰ ਜੀ ਆਇਆ ਕਿਹਾ ਤੇ ਸੰਸਥਾ ਦੀਆਂ ਉਪਲਬਧੀਆਂ ਦਾ ਜ਼ਿਕਰ ਕੀਤਾ | ਇਸ ਤੋਂ ਬਾਅਦ ਇਨਾਮ ਵੰਡ ਸਮਾਰੋਹ ਕਰਵਾਇਆ | ਆਲ ਰਾਊਾਡ ਬੈੱਸਟ ਗ੍ਰੈਜੂਏਟ ਸਟੂਡੈਂਟ ਦਾ ਖ਼ਿਤਾਬ ਪ੍ਰਭੂਤੀ ਕੌਸ਼ਿਕ ਨੂੰ ਦਿੱਤਾ ਗਿਆ | ਕੁੱਲ 6 ਵਿਦਿਆਰਥੀਆਂ ਨੂੰ ਰੋਲ ਆਫ਼ ਆਨਰ ਜਿਨ੍ਹਾਂ ਦਾ ਨਾਮ ਚੰਦੈਲ, ਸੁਰਭੀ, ਸਿ੍ਸ਼ਟੀ, ਸਤਨਾਮ ਸਿੰਘ, ਕੁਮਾਰੀ ਅੰਜਲੀ ਤੇ ਅਸ਼ਵੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ | 16 ਵਿਦਿਆਰਥੀਆਂ ਨੂੰ ਕਾਲਜ ਕਲਰਜ਼ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਸਮਾਜਿਕ ਸਹਿਭਾਗਤਾ ਵਿਚ ਕਾਲਜ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਤੇ ਐਨ.ਐੱਸ.ਐੱਸ. ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ |