02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

'ਨੀਟ' ਪ੍ਰੀਖਿਆ ਲਈ 6 ਪ੍ਰੀਖਿਆ ਕੇਂਦਰ ਸਥਾਪਿਤ 6 ਕੇਂਦਰਾਂ 'ਚ ਕੁੱਲ 2,854 ਉਮੀਦਵਾਰ ਦੇਣਗੇ ਪ੍ਰੀਖਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਚੰਡੀਗੜ੍ਹ, 2 ਮਈ (ਮਾਰਕੰਡਾ)- ਐਨ.ਟੀ.ਏ. ਵੱਲੋਂ 3 ਮਈ ਨੂੰ ਕਰਵਾਏ ਜਾਣ ਵਾਲੀ 'ਨੀਟ' ਪ੍ਰੀਖਿਆ-2026 ਲਈ ਚੰਡੀਗੜ੍ਹ ਵਿਚ ਕੁੱਲ 6 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ | ਇਨ੍ਹਾਂ 6 ਕੇਂਦਰਾਂ ਵਿਚ ਕੁੱਲ 2,854 ਉਮੀਦਵਾਰ ਪ੍ਰੀਖਿਆ ਦੇਣਗੇ | 'ਨੀਟ' ਨੇ ਉਮੀਦਵਾਰਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ | ਨੋਡਲ ਅਫ਼ਸਰ ਐਸ.ਡੀ.ਐਮ. ਦੱਖਣੀ ਚੰਡੀਗੜ੍ਹ ਈਸ਼ਾ ਕੰਬੋਜ ਨੇ ਪ੍ਰੀਖਿਆ ਦੇ ਸੰਚਾਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ | ਪ੍ਰੀਖਿਆ ਦੇ ਸੁਚਾਰੂ ਸੰਚਾਲਨ ਲਈ ਐਸ.ਡੀ.ਐਮ. ਨੇ ਸਾਰੇ ਸੈਂਟਰ ਸੁਪਰਡੈਂਟਾਂ, ਸੁਪਰਵਾਈਜ਼ਰਾਂ ਤੇ ਪ੍ਰਸ਼ਾਸਨ ਦੁਆਰਾ ਤਾਇਨਾਤ 6 ਡਿਊਟੀ ਮੈਜਿਸਟਰੇਟਾਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ | ਹਰ ਤਰ੍ਹਾਂ ਦੀ ਪ੍ਰਸ਼ਾਸਕੀ ਸਹਾਇਤਾ ਤੇ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਹੈ | ਪ੍ਰਸ਼ਾਸਨ ਨੂੰ ਐਲਰਟ ਮੋਡ 'ਤੇ ਰੱਖਿਆ ਗਿਆ ਹੈ | ਪ੍ਰੀਖਿਆ ਦੇ ਸਿਟੀ ਕੋਆਰਡੀਨੇਟਰ ਕੇਂਦਰੀ ਵਿਦਿਆਲਿਆ ਸੈਕਟਰ 47 ਚੰਡੀਗੜ੍ਹ ਦੇ ਪਿ੍ੰਸੀਪਲ ਵੀਰੇਂਦਰ ਸਿੰਘ ਨੇ ਮੀਟਿੰਗ 'ਚ ਸਾਰੇ ਸੈਂਟਰ ਸੁਪਰਡੈਂਟਾਂ ਤੇ ਸੁਪਰਵਾਈਜ਼ਰਾਂ ਨੂੰ ਸੂਚਿਤ ਕੀਤਾ ਕਿ ਉਮੀਦਵਾਰਾਂ ਨੂੰ ਆਪਣਾ ਐਡਮਿਟ ਕਾਰਡ, ਵੋਟਰ ਆਈ.ਡੀ., ਆਧਾਰ ਕਾਰਡ ਜਾਂ ਰਾਸ਼ਨ ਕਾਰਡ ਵਰਗੇ ਇਕ ਅਸਲੀ ਪਛਾਣ ਪੱਤਰ ਦੇ ਨਾਲ ਰੱਖਣਾ ਚਾਹੀਦਾ ਹੈ | ਉਮੀਦਵਾਰਾਂ ਨੂੰ ਸਿਰਫ਼ ਇਕ ਪਾਰਦਰਸ਼ੀ ਬੋਤਲ ਲੈ ਕੇ ਜਾਣ ਦੀ ਇਜਾਜ਼ਤ ਹੈ | ਐਨ.ਟੀ.ਏ. ਦੁਆਰਾ ਵਰਜਿਤ ਵਸਤੂਆਂ ਦੀ ਸਖ਼ਤੀ ਨਾਲ ਇਜਾਜ਼ਤ ਨਹੀਂ ਹੈ | ਉਮੀਦਵਾਰਾਂ ਦੀ ਬਾਇਓ ਮੈਟਿ੍ਕ ਹਾਜ਼ਰੀ ਦਰਜ ਕੀਤੀ ਜਾਵੇਗੀ | ਕੇਂਦਰਾਂ 'ਤੇ ਉਮੀਦਵਾਰਾਂ ਲਈ ਵੈਧ ਦਾਖਲਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ | ਭਾਰਤੀ ਡਾਕ ਵਿਭਾਗ ਦੇ ਪ੍ਰਤੀਨਿਧੀਆਂ ਨੇ ਵੀ ਮੀਟਿੰਗ ਵਿਚ ਹਿੱਸਾ ਲਿਆ |

Ad Position 22
No active advertisement
ਪਿਛਲੀ ਖ਼ਬਰ ਇਰਵਿੰਗਜ਼ ਪਾਰਕ ਸਮਾਰਟ ਸਕੂਲ ਮੋਰਿੰਡਾ ਵਲੋਂ ਅਧਿਆਪਕ ਮਾਪੇ ਮਿਲਣੀ ਪ੍ਰੋਗਰਾਮ <br/> ਅਗਲੀ ਖ਼ਬਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ <br/>
Ad Position 24