12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਨਿਕਾਸੀ ਨਾਲਿਆਂ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਦੇ ਗਲੀਆਂ 'ਚ ਆਇਆ <br/>

Ad Position 21
No active advertisement
ਅਜੀਤ ਡੈਸਕ 04-05-2026
ਖਰੜ, 3 ਮਈ (ਗੁਰਮੁੱਖ ਸਿੰਘ ਮਾਨ)- ਖਰੜ ਅਤੇ ਆਸ-ਪਾਸ ਦੇ ਖੇਤਰਾਂ ਵਿਚ ਸਵੇਰੇ ਸਮੇਂ ਚੱਲੀਆਂ ਤੇਜ਼ ਹਵਾਵਾਂ ਤੇ ਮੀਂਹ ਕਾਰਨ ਜਿੱਥੇ ਬਿਜਲੀ ਸਪਲਾਈ ਗੁੱਲ ਹੋ ਗਈ ਉਥੇ ਹੀ ਝੱਖੜ ਕਾਰਨ ਸੜਕਾਂ 'ਤੇ ਦਰੱਖ਼ਤ ਡਿੱਗਣ ਤੇ ਪਾਣੀ ਜਮ੍ਹਾਂ ਹੋਣ ਕਾਰਨ ਆਵਾਜ਼ਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ | ਖੇਤਰ ਵਿਚ ਸਵੇਰੇ ਇਕਦਮ ਹਨ੍ਹੇਰਾ ਛਾ ਗਿਆ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਕਾਰਨ ਖਰੜ ਸ਼ਹਿਰ ਦੀ ਲਾਂਡਰਾਂ ਰੋਡ, ਰੰਧਾਵਾ ਰੋਡ ਤੇ ਆਰੀਆ ਕਾਲਜ ਰੋਡ ਸਮੇਤ ਹੋਰ ਕੋਈ ਥਾਵਾਂ 'ਤੇ ਬਰਸਾਤੀ ਪਾਣੀ ਜਮ੍ਹਾਂ ਹੋ ਗਿਆ ਤੇ ਨਿਕਾਸੀ ਨਾਲੇ ਓਵਰਫਲੋ ਹੋਣ ਕਾਰਨ ਗੰਦਾ ਪਾਣੀ ਸੜਕਾਂ ਤੇ ਗਲੀਆਂ 'ਚ ਆ ਗਿਆ | ਝੱਖੜ ਕਾਰਨ ਬਹੁਤ ਸਾਰੇ ਖੇਤਰਾਂ 'ਚ ਬਿਜਲੀ ਦੇ ਖੰਭੇ ਤੇ ਦਰੱਖ਼ਤ ਡਿੱਗ ਗਏ ਜਿਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ | ਸਮਾਜ ਸੇਵੀ ਆਗੂ ਪਰਮਪ੍ਰੀਤ ਸਿੰਘ, ਹਰਜੀਤ ਸਿੰਘ ਖਾਨਪੁਰ, ਜਸਵੰਤ ਸਿੰਘ, ਹਰਪ੍ਰੀਤ ਸਿੰਘ ਤੇ ਭਾਜਪਾ ਆਗੂ ਪਵਨ ਮਨੋਚਾ ਸਮੇਤ ਹੋਰਨਾਂ ਮੁਹਤਬਰਾਂ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਸਵੇਰੇ ਮੌਸਮ ਇਕਦਮ ਖ਼ਰਾਬ ਹੋਣ ਤੋਂ ਬਾਅਦ ਮੀਂਹ ਪੈਣ ਲੱਗ ਪਿਆ, ਉਸ ਨੂੰ ਦੇਖ ਕੇ ਪ੍ਰਤੀਤ ਹੁੰਦਾ ਸੀ ਕਿ ਖਰੜ ਦੇ ਜ਼ਿਆਦਾਤਰ ਇਲਾਕਿਆਂ 'ਚ ਪਾਣੀ ਜਮ੍ਹਾਂ ਹੋ ਜਾਵੇਗਾ | ਉਨ੍ਹਾਂ ਸਥਾਨਕ ਪ੍ਰਸ਼ਾਸਨ ਤੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਖਰੜ ਸ਼ਹਿਰ ਦੇ ਜਿੰਨੇ ਵੀ ਬਰਸਾਤੀ ਚੋਅ ਹਨ, ਉਨ੍ਹਾਂ ਦੀ ਹੁਣ ਤੋਂ ਹੀ ਸਫ਼ਾਈ ਕਰਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਦੀਆਂ ਮੰਡੀਆਂ 'ਚ ਖੁੱਲ੍ਹੇ ਅਸਮਾਨ ਹੇਠ ਪਾਈਆਂ ਕਣਕ ਦੀਆਂ ਬੋਰੀਆਂ ਮੀਂਹ 'ਚ ਭਿੱਜੀਆਂ ਅਗਲੀ ਖ਼ਬਰ ਝੱਖੜੇ ਤੇ ਮੀਂਹ ਕਾਰਨ ਮੁਹਾਲੀ 'ਚ ਜਨ-ਜੀਵਨ ਹੋਇਆ ਬੁਰੀ ਤਰ੍ਹਾਂ ਪ੍ਰਭਾਵਿਤ <br/>
Ad Position 24