04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਭਾਂਖਰਪੁਰ ਕਤਲ ਕਾਂਡ ਦੋਵੇਂ ਮੁਲਜ਼ਮ ਪਿਓ-ਪੁੱਤਰ ਭੇਜੇ ਜੇਲ੍ਹ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-05-2026
ਡੇਰਾਬੱਸੀ, 9 ਮਈ (ਰਣਬੀਰ ਸਿੰਘ ਪੜ੍ਹੀ)- ਨੇੜਲੇ ਪਿੰਡ ਭਾਂਖਰਪੁਰ 'ਚ ਬੀਤੇ ਬੁੱਧਵਾਰ ਸ਼ਾਮ ਨੂੰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਤੋਂ ਬਾਅਦ ਚਾਕੂ ਮਾਰ ਕੇ ਕੀਤੇ ਗਏ ਕਤਲ ਦੇ ਮਾਮਲੇ 'ਚ ਨਾਮਜ਼ਦ ਪਿਓ-ਪੁੱਤਰ ਨੂੰ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ | ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਤਹਿਤ ਪਟਿਆਲਾ ਜੇਲ੍ਹ ਭੇਜਣ ਦੇ ਹੁਕਮ ਸੁਣਾਏ ਹਨ |
ਰੰਜਿਸ਼ ਭਤੀਜੇ ਨਾਲ ਤੇ ਸ਼ਿਕਾਰ ਬਣਿਆ ਚਾਚਾ
ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਹੈ ਕਿ ਮਿ੍ਤਕ ਤਰਸੇਮ ਸਿੰਘ (52) ਦਾ ਮੁਲਜ਼ਮਾਂ ਨਾਲ ਕੋਈ ਸਿੱਧਾ ਝਗੜਾ ਨਹੀਂ ਸੀ | ਡੇਰਾਬੱਸੀ ਦੇ ਥਾਣਾ ਮੁਖੀ ਇੰਸਪੈਕਟਰ ਸੁਮਿਤ ਮੋਰ ਨੇ ਦੱਸਿਆ ਕਿ ਅਸਲ 'ਚ ਝਗੜਾ ਕਰੀਬ ਪੌਣੇ ਦੋ ਲੱਖ ਰੁ. ਦੇ ਲੈਣ-ਦੇਣ ਨੂੰ ਲੈ ਕੇ ਸੀ, ਜੋ ਪੈਸੇ ਮਿ੍ਤਕ ਦੇ ਭਤੀਜੇ ਨੇ ਦੇਣੇ ਸਨ | ਬੁੱਧਵਾਰ ਸ਼ਾਮ ਨੂੰ ਜਦੋਂ ਤਰਸੇਮ ਸਿੰਘ ਬੱਸ ਸਟੈਂਡ ਨੇੜੇ ਆਪਣੇ ਮੋਟਰਸਾਈਕਲ ਦੀ ਸਰਵਿਸ ਕਰਵਾਉਣ ਗਿਆ ਤਾਂ ਉਥੇ ਮੌਜੂਦ ਇਲੈਕਟ੍ਰੀਸ਼ੀਅਨ ਦੀ ਦੁਕਾਨ ਕਰਨ ਵਾਲੇ ਮੋਹਨ ਸਿੰਘ ਤੇ ਉਸ ਦੇ ਬੇਟੇ ਬਲਜੀਤ ਸਿੰਘ ਨਾਲ ਉਸ ਦੀ ਬਹਿਸ ਹੋ ਗਈ |
ਪਿਓ ਨੇ ਚਲਾਇਆ ਚਾਕੂ, ਪੁੱਤਰ ਰਿਹਾ ਨਾਲ
ਪੁਲਿਸ ਅਨੁਸਾਰ ਤਕਰਾਰ ਇੰਨੀ ਹਿੰਸਕ ਹੋ ਗਈ ਕਿ ਮੁਲਜ਼ਮਾਂ ਨੇ ਗੁੱਸੇ 'ਚ ਆ ਕੇ ਕੋਲ ਹੀ ਪਿਆ ਚਾਕੂ ਚੁੱਕ ਲਿਆ | ਪੁਲਿਸ ਪੜਤਾਲ 'ਚ ਇਹ ਵੀ ਸਪੱਸ਼ਟ ਹੋਇਆ ਹੈ ਕਿ ਤਰਸੇਮ ਸਿੰਘ 'ਤੇ ਘਾਤਕ ਵਾਰ ਬੇਟੇ ਨੇ ਨਹੀਂ ਬਲਕਿ ਪਿਓ ਮੋਹਨ ਸਿੰਘ ਨੇ ਕੀਤੇ ਸਨ | ਜ਼ਖ਼ਮੀ ਹਾਲਤ 'ਚ ਤਰਸੇਮ ਸਿੰਘ ਨੇ ਦਮ ਤੋੜ ਦਿੱਤਾ ਸੀ | ਸਨਿਚਰਵਾਰ ਨੂੰ ਦੋ ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ ਦੋਵਾਂ ਨੂੰ ਸਖ਼ਤ ਸੁਰੱਖਿਆ ਹੇਠ ਡੇਰਾਬੱਸੀ ਅਦਾਲਤ ਲਿਆਂਦਾ ਗਿਆ ਜਿਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੁਹਾਲੀ 'ਚ ਕੌਮੀ ਲੋਕ ਅਦਾਲਤ ਦੌਰਾਨ 19,169 ਕੇਸਾਂ ਦਾ ਨਿਪਟਾਰਾ <br/> ਅਗਲੀ ਖ਼ਬਰ ਪੰਚਕੂਲਾ 'ਚ ਬਰਫ਼ ਦੀ ਸਿੱਲ੍ਹੀ 'ਤੇ ਪਿਸ਼ਾਬ ਕਰਨ ਦੇ ਦੋਸ਼ਾਂ ਕਾਰਨ ਹੋਇਆ ਹੰਗਾਮਾ <br/>
Ad Position 24