03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮੁਨੀਸ਼ ਕੁਮਾਰ ਸੋਨੀ ਪੀ.ਸੀ.ਸੀ.ਏ.ਆਈ. ਦੇ ਉੱਤਰੀ ਜ਼ੋਨ ਦੇ ਉਪ ਪ੍ਰਧਾਨ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 16-05-2026
ਚੰਡੀਗੜ੍ਹ, 15 ਮਈ (ਅਜਾਇਬ ਸਿੰਘ ਔਜਲਾ) - ਭਾਰਤੀ ਸਰੀਰਕ ਤੌਰ 'ਤੇ ਚੁਣੌਤੀਪੂਰਨ ਕਿ੍ਕਟ ਐਸੋਸੀਏਸ਼ਨ (ਪੀ.ਸੀ.ਸੀ.ਏ.ਆਈ.) ਨੇ ਟਰਾਈਸਿਟੀ ਸਥਿਤ ਕਿ੍ਕਟ ਪ੍ਰਮੋਟਰ ਮੁਨੀਸ਼ ਕੁਮਾਰ ਸੋਨੀ ਨੂੰ ਉੱਤਰੀ ਜ਼ੋਨ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਹੈ | ਇਸ ਸਬੰਧ ਵਿਚ ਪੀ.ਸੀ.ਸੀ.ਏ.ਆਈ. ਦੁਆਰਾ ਇੱਕ ਅਧਿਕਾਰਤ ਨਿਯੁਕਤੀ ਪੱਤਰ ਜਾਰੀ ਕੀਤਾ ਗਿਆ ਹੈ | ਪੀ.ਸੀ.ਸੀ.ਏ.ਆਈ. ਡਿਫਰੈਂਟਲੀ ਏਬਲਡ ਕਿ੍ਕਟ ਕੌਂਸਲ ਆਫ਼ ਇੰਡੀਆ (ਡੀ.ਸੀ.ਸੀ.ਆਈ.) ਦਾ ਸੰਸਥਾਪਕ ਮੈਂਬਰ ਹੈ, ਜੋ ਕਿ ਦੇਸ਼ ਭਰ 'ਚ ਅਪਾਹਜ ਖਿਡਾਰੀਆਂ ਵਿਚ ਕਿ੍ਕਟ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਇੱਕ ਬੀ.ਸੀ.ਸੀ.ਆਈ-ਸਮਰਥਿਤ ਸੰਸਥਾ ਹੈ | ਪੀ.ਸੀ.ਸੀ.ਏ.ਆਈ ਦੇ ਜਨਰਲ ਸਕੱਤਰ ਰਵੀਕਾਂਤ ਚੌਹਾਨ ਦੁਆਰਾ ਜਾਰੀ ਨਿਯੁਕਤੀ ਪੱਤਰ ਵਿਚ ਕਿਹਾ ਗਿਆ ਹੈ ਕਿ ਮੁਨੀਸ਼ ਕੁਮਾਰ ਸੋਨੀ ਨੇ ਅਪਾਹਜਤਾ ਕਿ੍ਕਟ ਦੇ ਪ੍ਰਚਾਰ ਤੇ ਵਿਕਾਸ ਪ੍ਰਤੀ ਲਗਾਤਾਰ ਸਮਰਪਣ ਤੇ ਸਮਰਥਨ ਦਿਖਾਇਆ ਹੈ | ਐਸੋਸੀਏਸ਼ਨ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਨ੍ਹਾਂ ਦਾ ਤਜਰਬਾ, ਅਗਵਾਈ ਤੇ ਦਿ੍ਸ਼ਟੀਕੋਣ ਉੱਤਰੀ ਜ਼ੋਨ ਵਿਚ ਪੀ.ਸੀ.ਸੀ.ਏ.ਆਈ. ਦੇ ਮਿਸ਼ਨ ਅਤੇ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰੇਗਾ | ਪੱਤਰ ਵਿਚ ਕਿਹਾ ਗਿਆ ਹੈ ਕਿ ਸੋਨੀ ਦੀ ਨਿਯੁਕਤੀ ਸਰੀਰਕ ਤੌਰ 'ਤੇ ਅਪਾਹਜ ਕਿ੍ਕਟਰਾਂ ਨੂੰ ਸਸ਼ਕਤ ਬਣਾਉਣ ਤੇ ਖੇਤਰ ਵਿਚ ਸਮਾਵੇਸ਼ੀ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ | ਮੁਨੀਸ਼ ਕੁਮਾਰ ਸੋਨੀ ਟਰਾਈਸਿਟੀ ਖੇਤਰ ਨਾਲ ਨੇੜਿਓਾ ਜੁੜੇ ਹੋਏ ਹਨ ਤੇ ਆਸਟਰੇਲੀਆ ਵਿਚ ਕਿ੍ਕਟ ਪ੍ਰਮੋਸ਼ਨ ਗਤੀਵਿਧੀਆਂ ਵਿਚ ਵੀ ਸਰਗਰਮੀ ਨਾਲ ਸ਼ਾਮਲ ਰਹੇ ਹਨ | ਹਾਲ ਹੀ ਵਿਚ, ਉਹ ਨੌਜਵਾਨ ਕਿ੍ਕਟਰਾਂ ਨੂੰ ਰਾਸ਼ਟਰੀ ਪੱਧਰ ਦਾ ਪਲੇਟਫਾਰਮ ਤੇ ਆਪਣੀ ਪ੍ਰਤਿਭਾ ਦਿਖਾਉਣ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਟਰਾਈਸਿਟੀ ਖੇਤਰ ਵਿਚ ਮੁਫਤ ਪੁਰਸ਼ ਤੇ ਮਹਿਲਾ ਕਿ੍ਕਟ ਟੂਰਨਾਮੈਂਟ ਕਰ ਰਹੇ ਹਨ | ਟਰਾਈਸਿਟੀ ਭਰ ਦੇ ਖੇਡ ਭਾਈਚਾਰੇ ਤੇ ਕਿ੍ਕਟ ਪ੍ਰੇਮੀਆਂ ਨੇ ਉਨ੍ਹਾਂ ਦੀ ਨਿਯੁਕਤੀ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ ਤੇ ਉਨ੍ਹਾਂ ਦੀ ਨਵੀਂ ਭੂਮਿਕਾ ਵਿਚ ਸਫਲਤਾ ਦੀ ਕਾਮਨਾ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਯੂ.ਆਈ. ਸੀ.ਈ.ਟੀ. ਆਡੀਟੋਰੀਅਮ 'ਚ ਪੁਟਾ ਅਗਲੀ ਖ਼ਬਰ ਧਾਰਮਿਕ ਤੇ ਜਨਤਕ ਮਸਲਿਆਂ ਸੰਬੰਧੀ ਅਕਾਲੀ ਦਲ ਤੇ ਐਸ.ਓ.ਆਈ. ਦੇ ਸਾਂਝੇ ਵਫ਼ਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ <br/>
Ad Position 24
No active advertisement