ਮਾਜਰੀ, 15 ਮਈ (ਕੁਲਵੰਤ ਸਿੰਘ ਧੀਮਾਨ)-ਕਾਂਗਰਸ ਪਾਰਟੀ ਦੇ ਕਿਸਾਨ ਸੈੱਲ ਦੇ ਸੂਬਾਈ ਵਾਈਸ ਪ੍ਰਧਾਨ, ਕਿਸਾਨ ਸੈੱਲ ਮੁਹਾਲੀ ਦੇ ਸਾਬਕਾ ਚੇਅਰਮੈਨ ਬਲਕਾਰ ਸਿੰਘ ਭੰਗੂ ਤੇ ਐੱਸ. ਸੀ. ਵਿੰਗ ਦੇ ਚੇਅਰਮੈਨ ਸਪਿੰਦਰ ਸਿੰਘ ਬਲਾਕ ਮਾਜਰੀ ਵੱਲੋਂ ਕੁਲਦੀਪ ਸਿੰਘ ਕਰਤਾਰਪੁਰ ਨੂੰ ਬਲਾਕ ਮਾਜਰੀ ਐੱਸ. ਸੀ. ਵਿੰਗ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਹਾਜ਼ਰ ਸੁਰਿੰਦਰ ਸਿੰਘ, ਚੇਤ ਸਿੰਘ, ਸੁਰਿੰਦਰ ਸਿੰਘ ਢਕੌਰਾਂ, ਹਰਚੰਦ ਸਿੰਘ ਭੜੌਜੀਆਂ, ਗੁਰਮੀਤ ਸਿੰਘ ਹੁਸ਼ਿਆਰਪੁਰ, ਬਲਜਿੰਦਰ ਸਿੰਘ, ਬਲਵੰਤ ਸਿੰਘ ਤੇ ਅਵਤਾਰ ਸਿੰਘ ਆਦਿ ਨੇ ਕੁਲਦੀਪ ਸਿੰਘ ਕਰਤਾਰਪੁਰ ਦਾ ਸਿਰੋਪਾਉ ਭੇਟ ਕਰ ਕੇ ਸਨਮਾਨ ਕਰਦਿਆ ਕਿ ਇਸ ਨਿਯੁਕਤੀ ਨਾਲ ਬਲਾਕ ਮਾਜਰੀ ਖੇਤਰ 'ਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ |