03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਮਹਿਲਾ ਕਿਰਾਏਦਾਰ ਵਲੋਂ ਹਨੀ-ਟਰੈਪ 'ਚ ਫਸਾ ਕੇ ਐਨ.ਆਰ.ਆਈ. ਨਾਲ 4 ਲੱਖ ਰੁਪਏ ਦੀ ਠੱਗੀ <br/>

Ad Position 21
No active advertisement
ਅਜੀਤ ਡੈਸਕ 23-05-2026
ਜ਼ੀਰਕਪੁਰ, 22 ਮਈ (ਮਨਿੰਦਰ ਸਿੰਘ)- ਜ਼ੀਰਕਪੁਰ ਪੁਲਿਸ ਨੇ ਇਕ ਐਨ. ਆਰ. ਆਈ. ਨੂੰ ਹਨੀ ਟਰੈਪ 'ਚ ਫਸਾ ਕੇ 4 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਔਰਤਾਂ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮੁਲਜ਼ਮਾਂ ਦੀ ਪਛਾਣ ਆਰਤੀ ਅਗਰਵਾਲ (ਮੁੱਖ ਮੁਲਜ਼ਮ) ਵਾਸੀ ਦੀਨਾ ਨਗਰ, ਪ੍ਰਵੀਨ ਕੁਮਾਰੀ, ਪੰਕਜ ਗੁਪਤਾ ਤੇ ਜਾਨਵੀ ਗੁਪਤਾ ਵਾਸੀਆਨ ਸੈਕਟਰ-7 ਰੋਹਿਣੀ ਦਿੱਲੀ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਰਹਿਣ ਵਾਲੀ ਇਕ ਔਰਤ ਨੇ ਆਪਣੇ ਜ਼ੀਰਕਪੁਰ ਸਥਿਤ ਫਲੈਟ 'ਚ ਰਹਿਣ ਵਾਲੀ ਕਿਰਾਏਦਾਰ, ਉਸ ਦੇ ਜੀਜਾ, ਭੈਣ ਤੇ ਪਰਿਵਾਰ 'ਤੇ ਬਲੈਕਮੇਲ ਕਰਨ ਅਤੇ 4 ਲੱਖ ਰੁ. ਦੀ ਧੋਖਾਧੜੀ ਕਰਨ ਤੇ ਝੂਠੀ ਸ਼ਿਕਾਇਤ ਦਰਜ ਕਰਨ ਦਾ ਦੋਸ਼ ਲਗਾਇਆ ਸੀ | ਔਰਤ ਨੇ ਡੀ. ਆਈ. ਜੀ. ਰੂਪਨਗਰ ਰੇਂਜ ਤੇ ਐਸ. ਐਸ. ਪੀ. ਮੁਹਾਲੀ ਕੋਲ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਜ਼ੀਰਕਪੁਰ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ | ਸ਼ਿਕਾਇਤਕਰਤਾ ਮਾਲਾ ਦੇਵੀ ਵਾਸੀ ਸੈਕਟਰ-41ਏ ਚੰਡੀਗੜ੍ਹ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਮਾਇਆ ਗਾਰਡਨ ਸਿਟੀ ਨਗਲਾ ਰੋਡ ਜ਼ੀਰਕਪੁਰ 'ਚ ਉਸ ਦਾ ਫਲੈਟ ਹੈ | ਫਰਵਰੀ 2025 'ਚ ਉਸ ਨੇ ਆਪਣਾ ਫਲੈਟ ਆਰਤੀ ਨਾਮਕ ਔਰਤ ਨੂੰ ਪ੍ਰਤੀ ਮਹੀਨਾ 14,500 ਰੁ. ਦੇ ਹਿਸਾਬ ਨਾਲ 11 ਮਹੀਨਿਆਂ ਵਾਸਤੇ ਕਿਰਾਏ 'ਤੇ ਦਿੱਤਾ ਸੀ | ਉਸ ਨੇ ਦੋਸ਼ ਲਗਾਇਆ ਕਿ ਜੂਨ 2025 'ਚ ਆਰਤੀ ਨੇ ਫਲੈਟ ਦੀ ਮੁਰੰਮਤ ਲਈ ਪੈਸੇ ਦੀ ਮੰਗ ਕੀਤੀ ਜਿਸ ਦੇ ਚਲਦਿਆਂ ਉਸ ਦੇ ਪਤੀ ਸਰੂਪ ਸਿੰਘ (ਜਰਮਨੀ) ਨੇ ਅਗਸਤ ਮਹੀਨੇ 'ਚ ਉਸ ਨੂੰ 30 ਹਜ਼ਾਰ ਰੁ. ਆਨਲਾਈਨ ਭੇਜ ਦਿੱਤੇ | ਸ਼ਿਕਾਇਤਕਰਤਾ ਦੇ ਅਨੁਸਾਰ ਜਦੋਂ ਉਸ ਦਾ ਪਤੀ ਸਤੰਬਰ 2025 'ਚ ਜਰਮਨੀ ਤੋਂ ਵਾਪਸ ਆਇਆ ਤਾਂ ਆਰਤੀ ਨੇ ਉਸ ਨੂੰ ਫਲੈਟ 'ਚ ਬੁਲਾਇਆ ਤੇ ਬਹਾਨੇ ਨਾਲ ਸ਼ਰਾਬ ਤੇ ਸਿਗਰਟ ਪਿਲਾਈ | ਉਸ ਨੇ ਦੱਸਿਆ ਕਿ ਸ਼ਰਾਬ ਪਿਲਾਉਣ ਤੋਂ ਬਾਅਦ ਆਰਤੀ ਨੇ ਇਕ ਵੀਡੀਓ ਬਣਾਈ ਅਤੇ ਆਪਣੇ ਜੀਜੇ, ਭੈਣ ਅਤੇ ਮਾਂ ਨੂੰ ਮੌਕੇ 'ਤੇ ਸੱਦ ਲਿਆ | ਵੀਡੀਓ ਦੇ ਆਧਾਰ 'ਤੇ ਉਹ ਉਸ ਦੇ ਪਤੀ ਨੂੰ ਬਲੈਕਮੇਲ ਕਰਨ ਲੱਗ ਪਏ | ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੇ ਪਹਿਲਾਂ 10 ਲੱਖ ਰੁ. ਅਤੇ ਬਾਅਦ 'ਚ 8 ਲੱਖ ਰੁ. ਦੀ ਮੰਗ ਕੀਤੀ | ਗੱਲਬਾਤ ਤੋਂ ਬਾਅਦ ਸੌਦਾ 4 ਲੱਖ ਰੁ. 'ਚ ਤੈਅ ਹੋ ਗਿਆ | ਮਾਲਾ ਦੇਵੀ ਨੇ ਦੋਸ਼ ਲਗਾਇਆ ਕਿ ਅਗਲੇ ਦਿਨ ਉਸ ਦੇ ਪਤੀ, ਪ੍ਰਾਪਰਟੀ ਡੀਲਰ ਗਾਂਧੀ ਅਤੇ ਇਕ ਰਿਸ਼ਤੇਦਾਰ ਦੀ ਮੌਜੂਦਗੀ 'ਚ ਮੁਲਜ਼ਮਾਂ ਨੂੰ 4 ਲੱਖ ਰੁ. ਨਕਦ ਦੇ ਦਿੱਤੇ ਗਏ | ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਉਸ ਕੋਲ ਭੁਗਤਾਨ ਦੀ ਵੀਡੀਓ ਹੈ | ਦੋਸ਼ ਹੈ ਕਿ ਸਮਝੌਤੇ ਦੌਰਾਨ ਵੀਡੀਓ ਨੂੰ ਡਿਲੀਟ ਕਰਨ ਤੇ ਭਵਿੱਖ 'ਚ ਇਸ ਦੀ ਵਰਤੋਂ ਨਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਮੁਲਜ਼ਮਾਂ ਨੇ ਫਲੈਟ ਖਾਲੀ ਨਹੀਂ ਕੀਤਾ ਅਤੇ ਨਵੰਬਰ-ਦਸੰਬਰ 2025 ਦਾ ਕਿਰਾਇਆ ਤੇ ਬਿਜਲੀ ਦਾ ਬਿੱਲ ਵੀ ਨਹੀਂ ਦਿੱਤਾ | ਸ਼ਿਕਾਇਤ ਦੇ ਅਨੁਸਾਰ ਮੁਲਜ਼ਮ ਹੁਣ ਫਲੈਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਧਮਕੀਆਂ ਦੇ ਰਹੇ ਹਨ | ਆਰਤੀ ਦੀ ਮਾਂ 'ਤੇ ਉਸ ਦੇ ਪਤੀ ਵਿਰੁੱਧ ਝੂਠੀ ਸ਼ਿਕਾਇਤ ਦਰਜ ਕਰਵਾਉਣ ਦਾ ਵੀ ਦੋਸ਼ ਹੈ | ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਆਰਤੀ ਅਗਰਵਾਲ ਨੇ ਪਹਿਲਾਂ ਵੀ ਲੋਕਾਂ ਨੂੰ ਹਨੀ ਟਰੈਪ 'ਚ ਫਸਾ ਕੇ ਉਨ੍ਹਾਂ ਵਿਰੁੱਧ ਝੂਠੇ ਕੇਸ ਦਰਜ ਕਰਵਾਏ ਸਨ | ਜਾਂਚ ਤੋਂ ਬਾਅਦ ਪੁਲਿਸ ਨੇ ਆਰਤੀ ਸਮੇਤ ਚਾਰ ਹੋਰਨਾਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਅਨਮੋਲ ਗਗਨ ਮਾਨ ਟੀਮ ਸਮੇਤ ਸੈਣੀ ਦੇ ਗ੍ਰਹਿ ਪੁੱਜੇ ਅਗਲੀ ਖ਼ਬਰ ਇਮੀਗ੍ਰੇਸ਼ਨ ਦੇ ਨਾਂਅ 'ਤੇ ਠੱਗੀ ਸੰਬੰਧੀ ਮਾਮਲਿਆਂ 'ਚ 48 ਘੰਟਿਆਂ ਦੌਰਾਨ 22 ਐੱਫ.ਆਈ.ਆਰ. ਦਰਜ <br/>
Ad Position 24
No active advertisement